ਰੰਜਸ਼ ਦੇ ਚਲਦੇ ਭਾਬੀ ਨੇ ਨਨਾਣ ਦਾ ਕਰਵਾਇਆ ਬਲਾਤਕਾਰ
Published : Oct 31, 2018, 5:16 pm IST
Updated : Oct 31, 2018, 5:16 pm IST
SHARE ARTICLE
Murder of girl after Rape...
Murder of girl after Rape...

ਨਨਾਣ ਨੂੰ ਭਜਾ ਕੇ ਅਪਣੇ ਹੀ ਸਾਥੀ ਨਾਲ ਕੁਕਰਮ ਕਰਵਾਉਣ ਤੋਂ ਬਾਅਦ ਵਿਆਹ ਕਰਨ ਤੋਂ ਮਨਾਹੀ ਕਰਨ ‘ਤੇ ਉਸ ਨੂੰ...

ਅੰਮ੍ਰਿਤਸਰ (ਪੀਟੀਆਈ) : ਨਨਾਣ ਨੂੰ ਭਜਾ ਕੇ ਅਪਣੇ ਹੀ ਸਾਥੀ ਨਾਲ ਕੁਕਰਮ ਕਰਵਾਉਣ ਤੋਂ ਬਾਅਦ ਵਿਆਹ ਕਰਨ ਤੋਂ ਮਨਾਹੀ ਕਰਨ ‘ਤੇ ਉਸ ਨੂੰ ਜ਼ਹਿਰੀਲਾ ਪਦਾਰਥ ਦੇ ਕੇ ਮੌਤ ਦੇ ਘਾਟ ਉਤਾਰਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਵਿਚ ਥਾਣਾ ਚਾਟੀਵਿੰਡ ਦੀ ਪੁਲਿਸ ਨੇ ਕੁਕਰਮ ਦੇ ਦੋਸ਼ੀ ਲੱਬੂ ਸਹਿਤ ਮ੍ਰਿਤਕਾ ਦੀ ਭਰਜਾਈ ਸਰਬਜੀਤ ਕੌਰ, ਸਾਗਰ ਅਤੇ ਗੁਰਮੀਤ ਸਿੰਘ ਨਿਵਾਸੀ ਝੀਤੇ ਕਲਾਂ ਦੇ ਖ਼ਿਲਾਫ਼ ਕਤਲ ਅਤੇ ਕੁਕਰਮ ਦਾ ਕੇਸ ਦਰਜ ਕੀਤਾ ਹੈ।

ਸਵਿੰਦਰ ਸਿੰਘ ਨੇ ਪੁਲਿਸ ਨੂੰ ਦਿਤੀ ਸ਼ਿਕਾਇਤ ਵਿਚ ਦੱਸਿਆ ਕਿ ਪਰਵਾਰਕ ਰੰਜਸ਼ ਕੱਢਣ ਲਈ ਉਕਤ ਦੋਸ਼ੀ ਸਰਬਜੀਤ ਕੌਰ ਜੋ ਰਿਸ਼ਤੇ ਵਿਚ ਉਸ ਦੇ ਭਰਾ ਦੀ ਘਰ ਵਾਲੀ ਲੱਗਦੀ ਹੈ। ਉਸ ਦੀ 18 ਸਾਲ ਦੀ ਬੇਟੀ ਰੂਪਿੰਦਰ ਕੌਰ ਨੂੰ ਅਪਣੇ ਸਾਥੀਆਂ ਦੇ ਨਾਲ ਮਿਲ ਕੇ ਭਜਾ ਕੇ ਲੈ ਗਈ ਸੀ। ਸਰਬਜੀਤ ਕੌਰ ਨੇ ਉਸ ਦੀ ਬੇਟੀ ਨੂੰ ਉਕਤ ਦੋਸ਼ੀ ਲੱਬੂ ਦੇ ਨਾਲ ਵਿਆਹ ਕਰਵਾਉਣ ਦਾ ਝਾਂਸਾ ਦਿਤਾ ਅਤੇ ਉਸ ਦੇ ਨਾਲ ਕੁਕਰਮ ਕਰਵਾਇਆ।

ਜਦੋਂ ਉਸ ਦੀ ਕੁੜੀ ਨੇ ਲੱਬੂ ਦੇ ਨਾਲ ਵਿਆਹ ਕਰਨ ਤੋਂ ਮਨ੍ਹਾ ਕਰ ਦਿਤਾ ਤਾਂ ਦੋਸ਼ੀਆਂ ਨੇ ਉਸ ਨੂੰ ਜ਼ਹਿਰੀਲਾ ਪਦਾਰਥ ਖਵਾ ਦਿਤਾ। ਇਸ ਘਟਨਾ ਤੋਂ ਬਾਅਦ ਲੜਕੀ ਨੂੰ ਉਪਚਾਰ ਲਈ ਗੁਰੂ ਰਾਮਦਾਸ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਜਿਥੇ ਉਸ ਦੀ ਮੌਤ ਹੋ ਗਈ। ਜਦੋਂ ਉਸ ਦੀ ਕੁੜੀ ਦੀ ਮੌਤ ਹੋਈ ਉਦੋਂ ਉਸ ਨੂੰ ਸੱਚਾਈ ਦਾ ਪਤਾ ਨਹੀਂ ਸੀ ਅਤੇ ਉਸ ਨੇ 174 ਸੀ.ਆਰ.ਪੀ.ਸੀ. ਦੇ ਅਧੀਨ ਅਪਣੀ ਬੇਟੀ ਦਾ ਪੋਸਟਮਾਰਟਮ ਕਰਵਾ ਦਿਤਾ।

ਜਿਵੇਂ ਹੀ ਸੱਚਾਈ ਉਸ ਦੇ ਸਾਹਮਣੇ ਆਈ ਉਸ ਨੇ ਤੁਰਤ ਪੁਲਿਸ ਵਿਚ ਸ਼ਿਕਾਇਤ ਦਿਤੀ ਅਤੇ ਦੋਸ਼ੀਆਂ ਦੇ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰਵਾਇਆ। ਥਾਣਾ ਚਾਟੀਵਿੰਡ ਦੇ ਇਨਚਾਰਜ ਐਸ.ਆਈ. ਗੁਰਵਿੰਦਰ ਸਿੰਘ  ਦਾ ਕਹਿਣਾ ਹੈ ਕਿ ਦੋਸ਼ੀਆਂ ਦੇ ਵਿਰੁੱਧ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਛੇਤੀ ਹੀ ਉਨ੍ਹਾਂ ਨੂੰ ਗ੍ਰਿਫ਼ਤਾਰ ਵੀ ਕਰ ਲਿਆ ਜਾਵੇਗਾ।

Location: India, Punjab, Amritsar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਬਲਕੌਰ ਸਿੰਘ ਨੇ ਕਾਂਗਰਸੀ ਲੀਡਰਾਂ ਸਾਹਮਣੇ ਸੁਣਾਈਆਂ ਖਰੀਆਂ ਖਰੀਆਂ, ਬੰਦ ਕਮਰੇ 'ਚ ਕੀ ਹੋਈ ਗੱਲ

30 Apr 2024 10:20 AM

ਖੁੱਲ੍ਹ ਕੇ ਸਾਹਮਣੇ ਆਈ ਲੁਧਿਆਣੇ ਦੀ ਲੜਾਈ ? Live ਸੁਣੋ ਕੀ ਕਹਿ ਰਹੇ ਨੇ ਰਵਨੀਤ ਬਿੱਟੂ ਤੇ ਰਾਜਾ ਵੜਿੰਗ

30 Apr 2024 9:47 AM

Gurjeet Singh Aujla ਨੇ ਕਿਹੜੇ BJP Leader ਨਾਲ ਕੀਤੀ ਸੀ ਮੁਲਾਕਾਤ? ਕਾਂਗਰਸ ਦੇ ਲੀਡਰ ਭਾਜਪਾ ਵੱਲ ਨੂੰ ਕਿਉਂ ਭੱਜੇ?

30 Apr 2024 9:24 AM

"ਬਰੈਂਪਟਨ ਛੱਡ ਓਨਟਾਰਿਓ ਦਾ ਲਵਾਓ ਵੀਜ਼ਾ, ਮਿਲੇਗੀ ਅਸਾਨੀ ਨਾਲ PR", CIC ਜਲੰਧਰ ਵਾਲਿਆਂ ਤੋਂ ਸੁਣੋ

30 Apr 2024 8:55 AM

ਢੀਂਡਸਾ ਦੀ ਟਿਕਟ ਕਟਵਾਉਣ ਵਾਲੇ ਝੂੰਦਾਂ ਨੇ ‘ਮਾਨ’ ਨੂੰ ਦੱਸਿਆ ਗਰਮਖਿਆਲੀ..

29 Apr 2024 2:33 PM
Advertisement