Punjab Weather: ਆਉਣ ਵਾਲੇ ਕੁਝ ਦਿਨਾਂ 'ਚ ਮੀਂਹ ਪੈਣ ਦੀ ਸੰਭਾਵਨਾ
The cold will increase in Punjab weather News in punjabi: ਹੁਣ ਪੰਜਾਬ ਵਿੱਚ ਠੰਡ ਵਧਣ ਲੱਗੀ ਹੈ। ਸ਼ਨੀਵਾਰ ਰਾਤ ਫਰੀਦਕੋਟ ਅਤੇ ਫ਼ਿਰੋਜ਼ਪੁਰ ਜ਼ਿਲ੍ਹੇ ਪੂਰੇ ਸੂਬੇ ਵਿੱਚ ਸਭ ਤੋਂ ਠੰਢੇ ਰਹੇ। ਦੋਵਾਂ ਜ਼ਿਲ੍ਹਿਆਂ ਵਿੱਚ ਘੱਟੋ-ਘੱਟ ਤਾਪਮਾਨ 5.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਜਲੰਧਰ 'ਚ ਰਾਤ ਨੂੰ ਤਾਪਮਾਨ 7.8 ਡਿਗਰੀ ਰਿਹਾ। ਇਸ ਦੌਰਾਨ ਹੋਰਨਾਂ ਜ਼ਿਲ੍ਹਿਆਂ ਵਿਚ ਵੀ ਕੜਾਕੇ ਦੀ ਠੰਢ ਪਈ। ਆਉਣ ਵਾਲੇ ਕੁਝ ਦਿਨਾਂ 'ਚ ਮੀਂਹ ਪੈਣ ਦੀ ਸੰਭਾਵਨਾ ਹੈ, ਜਿਸ ਨਾਲ ਸੂਬੇ 'ਚ ਠੰਡ ਹੋਰ ਵਧ ਜਾਵੇਗੀ।
ਇਹ ਵੀ ਪੜ੍ਹੋ: Zirakpur News: ਆਵਾਰਾ ਕੱਤਿਆਂ ਨੇ ਚਾਰ ਸਾਲਾ ਬੱਚੇ ਦਾ ਗੁਪਤ ਅੰਗ ਨੋਚਿਆ
ਫਰੀਦਕੋਟ ਅਤੇ ਫ਼ਿਰੋਜ਼ਪੁਰ ਵਿੱਚ 5.2 ਡਿਗਰੀ, ਮੋਗਾ ਵਿੱਚ 5.5 ਡਿਗਰੀ, ਗੁਰਦਾਸਪੁਰ ਵਿੱਚ 5.7 ਡਿਗਰੀ, ਰੂਪਨਗਰ ਵਿੱਚ 6.0 ਡਿਗਰੀ, ਬਰਨਾਲਾ ਵਿੱਚ 5.8 ਡਿਗਰੀ, ਬਠਿੰਡਾ ਵਿੱਚ 5.9 ਡਿਗਰੀ, ਗੁਰਦਾਸਪੁਰ ਵਿੱਚ 5.7 ਡਿਗਰੀ, ਲੁਧਿਆਣਾ ਵਿੱਚ 8.4 ਡਿਗਰੀ ਅਤੇ ਅੰਮ੍ਰਿਤਸਰ ਵਿੱਚ 8.2 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ। . ਜ਼ਿਆਦਾਤਰ ਜ਼ਿਲ੍ਹਿਆਂ ਵਿੱਚ ਤਾਪਮਾਨ 21 ਤੋਂ 22 ਡਿਗਰੀ ਸੈਲਸੀਅਸ ਦੇ ਵਿਚਕਾਰ ਰਿਹਾ।
ਇਹ ਵੀ ਪੜ੍ਹੋ: Jagraon News: ਮਲੇਸ਼ੀਆ ਸੱਦ ਚਾਚੇ ਨੇ ਕੀਤਾ ਭਤੀਜੇ ਦਾ ਕਤਲ
ਮੌਸਮ ਵਿਭਾਗ ਅਨੁਸਾਰ ਅਗਲੇ ਤਿੰਨ ਦਿਨਾਂ ਦੌਰਾਨ ਸੂਬੇ ਦੇ ਤਾਪਮਾਨ ਵਿਚ ਕੋਈ ਖਾਸ ਬਦਲਾਅ ਨਹੀਂ ਹੋਵੇਗਾ। ਇਕ ਹਫ਼ਤੇ ਤੱਕ ਗੜੇਮਾਰੀ ਅਤੇ ਧੁੰਦ ਪੈਣ ਦੀ ਸੰਭਾਵਨਾ ਹੈ। 13 ਦਸੰਬਰ ਤੱਕ ਮੌਸਮ ਖੁਸ਼ਕ ਰਹੇਗਾ। ਸੂਬੇ 'ਚ ਵਧਦੀ ਠੰਡ ਕਾਰਨ ਵਿਜ਼ੀਬਿਲਟੀ ਅਚਾਨਕ ਘੱਟ ਗਈ ਹੈ। ਧੁੰਦ ਕਾਰਨ ਹਾਈਵੇਅ ’ਤੇ ਵਾਹਨਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਵਿਜ਼ੀਬਿਲਟੀ ਘੱਟ ਹੋਣ ਕਾਰਨ ਵਾਹਨਾਂ ਦੀ ਰਫ਼ਤਾਰ ਧੀਮੀ ਹੋ ਗਈ ਹੈ। ਮੌਸਮ ਵਿਭਾਗ ਨੇ ਆਉਣ ਵਾਲੇ ਦਿਨਾਂ ਵਿੱਚ ਕੜਾਕੇ ਦੀ ਠੰਢ ਦਾ ਅਲਰਟ ਜਾਰੀ ਕੀਤਾ ਹੈ। ਇਸ ਦੇ ਨਾਲ ਹੀ ਸੂਬਾ ਪੁਲਿਸ ਨੂੰ ਹਾਈਵੇਅ 'ਤੇ ਗਸ਼ਤ ਵਧਾਉਣ ਦੇ ਵੀ ਹੁਕਮ ਦਿਤੇ ਹਨ।