
ਜਸਟਿਸ ਜੋਰਾ ਸਿੰਘ ਅਤੇ ਰਣਜੀਤ ਸਿੰਘ ਬ੍ਰਹਮਪੁਰਾ ਵਲੋਂ ਬੇਅਦਬੀ ਮਾਮਲੇ ਵਿਚ ਬਣਾਈ ਗਈ ਰਿਪੋਟ ‘ਤੇ ਬੋਲਦੇ ਹੋਏ ਸੰਗਰੂਰ ਤੋਂ...
ਸੰਗਰੂਰ : ਜਸਟਿਸ ਜੋਰਾ ਸਿੰਘ ਅਤੇ ਰਣਜੀਤ ਸਿੰਘ ਬ੍ਰਹਮਪੁਰਾ ਵਲੋਂ ਬੇਅਦਬੀ ਮਾਮਲੇ ਵਿਚ ਬਣਾਈ ਗਈ ਰਿਪੋਟ ‘ਤੇ ਬੋਲਦੇ ਹੋਏ ਸੰਗਰੂਰ ਤੋਂ ਸਾਂਸਦ ਭਗਵੰਤ ਮਾਨ ਨੇ ਕਿਹਾ ਕਿ ਇਹ ਰਿਪੋਟ ਬਾਦਲਾਂ ਦੇ ਵਿਰੁਧ ਹੈ, ਜਿਸ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਸਰਵਜਨਿਕ ਨਹੀਂ ਕਰ ਰਹੇ, ਜਦੋਂ ਕਿ ਇਨ੍ਹਾਂ ਰਿਪੋਟਾਂ ਨੂੰ ਪੰਜਾਬ ਦੀ ਜਨਤਾ ਦੇ ਸਾਹਮਣੇ ਲਿਆਉਣਾ ਚਾਹੀਦਾ ਹੈ। ਮਾਨ ਨੇ ਕਿਹਾ ਕਿ ਇਹ ਤਾਂ ਸਾਰੀ ਦੁਨੀਆ ਨੂੰ ਪਤਾ ਹੈ
Badals ਕਿ ਪਹਿਲਾਂ ਬਾਦਲਾਂ ਨੇ ਇਨ੍ਹਾਂ ਰਿਪੋਰਟਾਂ ‘ਤੇ ਕੋਈ ਸੁਣਵਾਈ ਨਹੀਂ ਕੀਤੀ ਅਤੇ ਹੁਣ ਕੈਪਟਨ ਸਾਹਬ ਵੀ ਅਜਿਹਾ ਹੀ ਕਰਕੇ ਸਮਾਂ ਕੱਢ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਬਾਦਲ ਅਤੇ ਕੈਪਟਨ ਆਪਸ ਵਿਚ ਮਿਲੇ ਹੋਏ ਹਨ। ਇਸ ਦੌਰਾਨ ਮਾਨ ਨੇ ਬਾਦਲ ਪਰਵਾਰ ਵਲੋਂ ਦਸੰਬਰ ਮਹੀਨੇ ਵਿਚ ਸ਼੍ਰੀ ਅਕਾਲ ਤਖ਼ਤ ਸਾਹਿਬ ਜਾ ਕੇ ਭੁੱਲਾਂ ਬਖ਼ਸ਼ਾਉਣ ਦੇ ਬਾਰੇ ਕਿਹਾ ਕਿ ਬਾਦਲ ਪਰਵਾਰ ਨੇ ਦਰਬਾਰ ਸਾਹਿਬ ਜਾ ਕੇ ਭੁੱਲਾਂ ਤਾਂ ਬਖ਼ਸ਼ਾ ਲਈਆਂ ਪਰ ਇਹ ਨਹੀਂ ਦੱਸਿਆ ਕਿ ਉਨ੍ਹਾਂ ਨੇ ਭੁੱਲਾਂ ਕਿਹੜੀਆਂ ਕੀਤੀਆਂ ਸਨ।