
ਪਿੰਡ ਬਝਿਆ ਨੀ ਮੰਗਤੇ ਪਹਿਲਾਂ ਆ ਗਏ ਇਹ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਦੇ ਸੰਗਰੂਰ ਤੋਂ ਲੋਕ ਸਭਾ ਮੈਂਬਰ ਭਗਵੰਤ ...
ਚੰਡੀਗੜ੍ਹ (ਭਾਸ਼ਾ) : ਪਿੰਡ ਬਝਿਆ ਨੀ ਮੰਗਤੇ ਪਹਿਲਾਂ ਆ ਗਏ ਇਹ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਦੇ ਸੰਗਰੂਰ ਤੋਂ ਲੋਕ ਸਭਾ ਮੈਂਬਰ ਭਗਵੰਤ ਮਾਨ ਦਾ ਆਮ ਆਦਮੀ ਪਾਰਟੀ ਤੋਂ ਬਾਗੀ ਹੋਏ ਸੁਖਪਾਲ ਸਿੰਘ ਖਹਿਰਾ ਧੜੇ ਨੂੰ ਚੈਲੰਜ ਕਰਦੇ ਹੋਏ ਭਗਵੰਤ ਮਾਨ ਨੇ ਕਿਹਾ ਕਿ ਪਹਿਲਾਂ ਪਾਰਟੀ ਤੋਂ ਅਸਤੀਫਾ ਦੇਣ ਅਤੇ ਫੇਰ ਨਵੀਂ ਪਾਰਟੀ ਬਣਾ ਕੇ ਬਾਕੀ ਸਿਆਸਤਦਾਨਾਂ ਨੂੰ ਸੱਦਾ ਦੇਣ।
Sukhpal Singh Khaira
ਖਹਿਰਾ ਧੜੇ ਵੱਲੋਂ ਕੀਤੀ ਜਾ ਰਹੀ ਨਵੀ ਪਾਰਟੀ ਦੀ ਗੱਲ ਨੂੰ ਲੈ ਕੇ ਭਗਵੰਤ ਮਾਨ ਨੇ ਸਵਾਲ ਖੜਾ ਕੀਤਾ ਕਿ ਬੈਂਸ ਭਰਾਵਾਂ, ਡਾਕਟਰ ਧਰਮਵੀਰ ਗਾਂਧੀ ਅਤੇ ਟਕਸਾਲੀ ਅਕਾਲੀਆਂ ਨੇ ਆਪਣੀਆਂ ਪਾਰਟੀਆਂ ਬਣਾ ਲਈਆਂ ਹਨ ਪਰ ਸੁਖਪਾਲ ਸਿੰਘ ਖਹਿਰਾ ਦੀ ਪਾਰਟੀ ਕਿਹੜੀ ਹੈ? ਦੱਸ ਦੇਈਏ ਕਿ ਆਮ ਆਦਮੀ ਪਾਰਟੀ ਦੇ ਵਿਚ ਲੰਮੇ ਸਮੇਂ ਤੋਂ ਵਿਵਾਦ ਛਿੜਿਆ ਹੋਇਆ ਹੈ ਜਿਸ ਨੂੰ ਲੈ ਕੇ ਆਪ ਪਾਰਟੀ ਦਾ ਭਵਿੱਖ ਖਤਰੇ ਵਿਚ ਹੈ।