
ਸਿੰਘੂ ਬਾਰਡਰ ਪਹੁੰਚੇ ਡਾ.ਸੁਰਜੀਤ ਪਾਤਰ ਨੇ ਕਵਿਤਾਵਾਂ ਰਾਹੀਂ ਕੇਂਦਰ ਸਰਕਾਰ ਨੂੰ ਪਾਈਆਂ ਲਾਹਨਤਾਂ
ਨਵੀਂ ਦਿੱਲੀ, 10 ਜਨਵਰੀ (ਚਰਨਜੀਤ ਸਿੰਘ ਸੁਰਖ਼ਾਬ) : ਸਿੰਘੂ ਬਾਰਡਰ ਪਹੁੰਚੇ ਡਾ. ਸੁਰਜੀਤ ਪਾਤਰ ਨੇ ਕਵਿਤਾਵਾਂ ਰਾਹੀਂ ਕੇਂਦਰ ਸਰਕਾਰ ਨੂੰ ਲਾਹਨਤਾਂ ਪਾਉਾਦਿਆਂ ਕਿਹਾ ਕਿ ਦੇਸ਼ ਵਿਆਪੀ ਚਲ ਰਿਹਾ ਕਿਸਾਨੀ ਅੰਦੋਲਨ ਪੰਜਾਬ ਅਤੇ ਹਿੰਦੋਸਤਾਨ ਦੀ ਪੁਨਰ ਸਿਰਜਣਾ ਵਿਚ ਬਹੁਤ ਵੱਡਾ ਹਿੱਸਾ ਪਾਵੇਗਾ | ਸੁਰਜੀਤ ਪਾਤਰ ਨੇ ਸਪੋਕਸਮੈਨ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਬਹੁਤ ਸਮੇਂ ਤੋਂ ਦੁੱਖ ਹੰਢਾ ਰਿਹਾ ਸੀ, ਪੰਜਾਬ ਦੇ ਕਿਸਾਨ ਬਹੁਤ ਲੰਮੇ ਸਮੇਂ ਤੋਂ ਖ਼ੁਦਕੁਸ਼ੀਆਂ ਕਰ ਰਹੇ ਸਨ, ਪੰਜਾਬ ਦੀ ਬਹੁਤ ਮਾੜੀ ਹਾਲਤ ਹੋ ਚੁੱਕੀ ਸੀ, ਇਹ ਅੰਦੋਲਨ ਉਸੇ ਤਪਸ ਵਿਚੋਂ ਨਿਕਲਿਆ ਹੈ | ਪਾਤਰ ਨੇ ਕਿਹਾ ਕਿ ਕਿਸਾਨੀ ਅੰਦੋਲਨ ਵਿਚ ਪੰਜਾਬ ਦੀ ਬਹੁਤ ਵੱਡੀ ਭੂਮਿਕਾ ਹੈ | ਪੰਜਾਬ ਦਾ ਕਿਸਾਨ ਦੇਸ਼ ਦੇ ਕਿਸਾਨਾਂ ਦੇ ਸੰਘਰਸ਼ ਦੀ ਅਗਵਾਈ ਕਰ ਰਿਹਾ ਹੈ | ਇਹ ਪੰਜਾਬ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ | ਉਨ੍ਹਾਂ ਕਿਹਾ ਕਿ ਇਹ ਮਾਣ ਹਰ ਵਾਰੀ ਪੰਜਾਬ ਦੇ ਹਿੱਸੇ ਆਉਾਦਾ ਹੈ, ਐਮਰਜੈਂਸੀ ਬੇਸ਼ੱਕ ਦੀ ਪੂਰੇ ਦੇਸ਼ ਵਿਚ ਲੱਗੀ ਸੀ ਪਰ ਪੰਜਾਬ ਦੇ ਲੋਕਾਂ ਨੇ ਉਸ ਸਮੇਂ ਵੀ ਇਸ ਦਾ ਵਿਰੋਧ ਕੀਤਾ ਸੀ | ਪਾਤਰ ਨੇ ਕਿਹਾ ਕਿ ਇਹ ਕਿਸਾਨੀ ਅੰਦੋਲਨ ਮੀਲਾਂ ਤਕ ਨਹੀਂ ਫੈਲਿਆ ਸਗੋਂ ਕਿਸਾਨੀ ਅੰਦੋਲਨ ਸਮੇਂ ਵਿਚ ਬਹੁਤ ਦੂਰ ਤਕ ਫੈਲਿਆ ਹੋਇਆ ਹੈ | ਉਨ੍ਹਾਂ ਕਿਹਾ ਕਿ ਅਸੀਂ ਕਿਤਾਬਾਂ ਵਿਚ ਪੜ੍ਹਦੇ ਹੁੰਦੇ ਸੀ ਕਿ ਸਾਡੇ ਪੁਰਿਖ਼ਆਂ ਨੇ ਇਤਿਹਾਸ ਸਿਰਜਿਆ ਹੈ, ਹੁਣ ਅਸੀਂ ਉਸ ਦੌਰ ਵਿਚੋਂ ਗੁਜ਼ਰ ਰਹੇ ਹਾਂ ਕਿ ਜਦੋਂ ਇਤਿਹਾਸ ਸਿਰਜਿਆ ਜਾ ਰਿimageਹਾ ਹੈ |