
ਪੰਜਾਬ 'ਚ ਹਾਦਸੇ ਦਿਨੋ -ਦਿਨ ਵੱਧਦੇ ਜਾ ਰਹੇ ਹਨ। ਜਿਸ ਕਾਰਨ ਅਨੇਕਾਂ ਜਾਨਾਂ ਜਾਂਦੀਆਂ ਰਹਿੰਦੀਆਂ ਹਨ। ਅਜਿਹ ਹੀ ਮਾਮਲਾ ਲੁਧਿਆਣਾ 'ਚ ਸਾਹਮਣੇ ਆਇਆ ਹੈ। ...
ਲੁਧਿਆਣਾ :- ਪੰਜਾਬ 'ਚ ਹਾਦਸੇ ਦਿਨੋ -ਦਿਨ ਵੱਧਦੇ ਜਾ ਰਹੇ ਹਨ। ਜਿਸ ਕਾਰਨ ਅਨੇਕਾਂ ਜਾਨਾਂ ਜਾਂਦੀਆਂ ਰਹਿੰਦੀਆਂ ਹਨ। ਅਜਿਹ ਹੀ ਮਾਮਲਾ ਲੁਧਿਆਣਾ 'ਚ ਸਾਹਮਣੇ ਆਇਆ ਹੈ। ਜਿੱਥੇ ਗੰਨੇ ਨਾਲ ਲੱਦੀ ਤੇਜ਼ ਰਫਤਾਰ ਟਰੈਕਟਰ-ਟਰਾਲੀ ਕੈਂਟਰ ਹੇਠਾਂ ਜਾ ਵੜੀ। ਹਾਦਸਾ ਇਨ੍ਹਾਂ ਭਿਆਨਕ ਸੀ ਕਿ ਟਰੈਕਟਰ ਚਾਲਕ ਦੀ ਮੌਕੇ 'ਤੇ ਮੌਤ ਹੋ ਗਈ। ਹਾਦਸੇ 'ਚ ਮਾਰੇ ਗਏ ਟਰੈਕਟਰ ਚਾਲਕ ਦੀ ਪਛਾਣ ਸਵਿੰਦਰ ਸਿੰਘ ਵਜੋਂ ਹੋਈ ਹੈ।
ਇਸ ਮਾਮਲੇ ਵਿਚ ਪੁਲਿਸ ਨੇ ਸਵਿੰਦਰ ਸਿੰਘ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿਤਾ ਹੈ। ਪੁਲਿਸ ਸਾਰੇ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਕਰ ਰਹੀ ਹੈ। ਜਾਣਕਾਰੀ ਮੁਤਾਬਕ ਸਵਿੰਦਰ ਸਿੰਘ ਅਪਣੇ ਟਰੈਕਟਰ ਟਰਾਲੀ 'ਤੇ ਗੰਨਾ ਲੱਦ ਕੇ ਲੁਧਿਆਣਾ ਤੋਂ ਬੁੱਢੇਵਾਲ ਸਥਿਤ ਸ਼ੂਗਰ ਮਿੱਲ ਨੂੰ ਜਾ ਰਿਹਾ ਸੀ।
ਸੋਮਵਾਰ ਤੜਕੇ ਸਵਿੰਦਰ ਸਿੰਘ ਜਿਸ ਤਰ੍ਹਾਂ ਹੀ ਤਾਜਪੁਰ ਚੌਕ ਦੇ ਕੋਲ ਪਹੁੰਚਿਆ ਤਾਂ ਉਸ ਦਾ ਟਰੈਕਟਰ ਤੇਜ਼ ਰਫ਼ਤਾਰ ਹੋਣ ਕਰਕੇ ਬੇਕਾਬੂ ਹੋ ਗਿਆ ਤੇ ਟਰੈਕਟਰ ਸਾਹਮਣੇ ਖੜ੍ਹੇ ਕੈਂਟਰ ਵਿਚ ਜਾ ਵੱਜਾ, ਜਿਸ ਨਾਲ ਸਵਿੰਦਰ ਦੀ ਮੌਕੇ 'ਤੇ ਹੀ ਮੌਤ ਹੋ ਗਈ। ਸੂਚਨਾ ਮਿਲਦੇ ਸਾਰ ਹੀ ਚੌਕੀ ਰਾਮਗੜ੍ਹ ਦੀ ਪੁਲਿਸ ਮੌਕੇ 'ਤੇ ਪਹੁੰਚੀ ਤੇ ਕੇਸ ਦੀ ਪੜਤਾਲ ਸ਼ੁਰੂ ਕੀਤੀ।