ਬੱਚੀਆਂ ਨੂੰ ਕਾਰ 'ਚ ਮਰਨ ਲਈ ਛੱਡ ਗਈ ਮਾਂ ਨੂੰ 40 ਸਾਲ ਦੀ ਜੇਲ੍ਹ
Published : Dec 18, 2018, 3:24 pm IST
Updated : Dec 18, 2018, 3:24 pm IST
SHARE ARTICLE
Mom sentenced for leaving kids in car overnight in Texas
Mom sentenced for leaving kids in car overnight in Texas

ਅਮਰੀਕਾ ਦੇ ਟੈਕਸਾਸ ਵਿਚ ਇਕ ਮਾਂ ਨੂੰ ਅਪਣੇ ਬੱਚੀਆਂ ਨੂੰ ਛੱਡ ਕੇ ਪਾਰਟੀ ਕਰਨਾ ਬਹੁਤ ਮਹਿੰਗਾ ਅਤੇ ਖੌਫ਼ਨਾਕ ਸਾਬਤ ਹੋਇਆ। ਇਸ ਮਾਂ ਨੇ ਕਦੇ ਸੁਪਨੇ ਵਿਚ ਵੀ ਨਹੀਂ...

ਵਾਸ਼ਿੰਗਟਨ : (ਭਾਸ਼ਾ) ਅਮਰੀਕਾ ਦੇ ਟੈਕਸਾਸ ਵਿਚ ਇਕ ਮਾਂ ਨੂੰ ਅਪਣੇ ਬੱਚੀਆਂ ਨੂੰ ਛੱਡ ਕੇ ਪਾਰਟੀ ਕਰਨਾ ਬਹੁਤ ਮਹਿੰਗਾ ਅਤੇ ਖੌਫ਼ਨਾਕ ਸਾਬਤ ਹੋਇਆ। ਇਸ ਮਾਂ ਨੇ ਕਦੇ ਸੁਪਨੇ ਵਿਚ ਵੀ ਨਹੀਂ ਸੋਚਿਆ ਹੋਵੇਗਾ ਕਿ ਪਾਰਟੀ ਦੀ ਮਸਤੀ ਉਸ ਦੀ ਜ਼ਿੰਦਗੀ ਦੇ ਨਾਲ ਇੰਨਾ ਬਹੁਤ ਖਿਲਵਾੜ ਕਰੇਗੀ। ਅੱਜ ਨਾ ਤਾਂ ਇਸ ਮਹਿਲਾ ਦੇ ਬੱਚੇ ਇਸ ਦੁਨੀਆਂ ਵਿਚ ਹਨ ਅਤੇ ਹੁਣ ਉਸ ਨੂੰ ਅਪਣੀ ਬਚੀ ਹੋਈ ਜ਼ਿੰਦਗੀ ਵੀ ਕਾਲਕੋਠੜੀ ਦੇ ਹਨ੍ਹੇਰੇ ਵਿਚ ਕੱਟਣੀ ਪਵੇਗੀ।

Mom sentenced for leaving kids in car overnightMom sentenced for leaving kids in car overnight

ਦਰਅਸਲ, ਟੇਕਸਾਸ ਦੀ ਇਹ ਮਹਿਲਾ ਅਪਣੀ ਦੋ ਛੋਟੀ ਬੱਚੀਆਂ ਨੂੰ ਕਾਰ ਵਿਚ ਛੱਡ ਕੇ ਪਾਰਟੀ ਕਰਨ ਚਲੀ ਗਈ ਸੀ, ਉਚ ਤਾਪਮਾਨ ਕਾਰਨ ਕਾਰ ਵਿਚ ਬੰਦ ਦੋਨੇਂ ਬੱਚੀਆਂ ਦੀ ਦਰਦਨਾਕ ਮੌਤ ਹੋ ਗਈ। ਇਹ ਮਾਮਲਾ ਕੋਰਟ ਪਹੁੰਚਿਆ, ਜਿਥੇ ਮੁਕੱਦਮਾ ਚਲਿਆ ਅਤੇ ਕੋਰਟ ਨੇ ਬੱਚੀਆਂ ਦੀ ਮੌਤ ਮਾਮਲੇ ਵਿਚ ਮਹਿਲਾ ਨੂੰ 40 ਸਾਲ ਦੀ ਜੇਲ੍ਹ ਦੀ ਸਜ਼ਾ ਸੁਣਾਈ। ਇਹ ਮਾਮਲਾ 7 ਜੂਨ 2017 ਦਾ ਹੈ, ਉਸ ਸਮੇਂ 19 ਸਾਲ ਦੀ ਮਾਂ ਅਮਾਂਡਾ ਹਾਕਿਨਸ ਅਪਣੇੀ ਇਕ ਅਤੇ ਦੋ ਸਾਲ ਦੀ ਦੋਨੇ ਬੱਚੀਆਂ ਨੂੰ ਕਾਰ ਵਿਚ ਛੱਡ ਕੇ ਪਾਰਟੀ ਕਰਨ ਚਲੀ ਗਈ ਸੀ।

 

ਅਪਣੇ ਦੋਨਾਂ ਬੱਚੀਆਂ ਨੂੰ ਖੋਹ ਚੁਕੀ ਮਹਿਲਾ ਨੇ ਅਪਣੇ ਬਚਾਅ ਵਿਚ ਕੋਰਟ ਵਿਚ ਕਿਹਾ ਕਿ ਉਸ ਦੀ ਦੋਨਾਂ ਬੱਚੀਆਂ ਦੀ ਮੌਤ ਫੁੱਲਾਂ ਦੀ ਤੇਜ਼ ਮਹਿਕ ਦੇ ਚਲਦੇ ਹੋਈ, ਉਨ੍ਹਾਂ ਨੂੰ ਸਾਹ ਦੀ ਸਮੱਸਿਆ ਆ ਗਈ ਸੀ। ਹਾਲਾਂਕਿ ਪੁਲਿਸ ਨੇ ਇਹ ਮੰਨਣ ਤੋਂ ਸਾਫ਼ ਇ‍ਨਕਾਰ ਕਰ ਦਿਤਾ। ਪੁਲਿਸ ਦਾ ਕਹਿਣਾ ਹੈ ਕਿ ਫੁੱਲ ਬੱਚੀਆਂ ਦੀ ਮੌਤ ਦਾ ਕਾਰਨ ਨਹੀਂ ਹੋ ਸਕਦੇ ਹਨ, ਜਦੋਂ ਕਿ ਸੱਚਾਈ ਇਹ ਹੈ ਕਿ ਮਹਿਲਾ ਅਪਣੇ ਬੱਚੀਆਂ ਨੂੰ ਕਾਰ ਵਿਚ ਬੰਦ ਕਰ ਕੇ ਪੂਰੀ ਰਾਤ ਪਾਰਟੀ ਕਰਦੀ ਰਹੀ। ਪੁਲਿਸ ਦੇ ਮੁਤਾਬਕ, ਦੋਨਾਂ ਬੱਚੇ ਲਗਭੱਗ 15 - 18 ਘੰਟੇ ਤੱਕ ਕਾਰ ਦੇ ਅੰਦਰ ਬੰਦ ਰਹੇ ਅਤੇ ਕਾਰ ਦਾ ਤਾਪਨਾਮ 90 ਡਿਗਰੀ ਤੋਂ ਉਪਰ ਪਹੁੰਚ ਗਿਆ।

Texas mom sentenced for leaving kids in car overnightTexas mom sentenced for leaving kids in car overnight

ਅਜਿਹੇ ਵਿਚ ਦੋਨੋ ਬੱਚਿਆਂ ਦੀ ਕਾਰ ਦੇ ਅੰਦਰ ਸਾਹ ਘੁਟਣ ਨਾਲ ਮੌਤ ਹੋ ਗਈ। ਹਾਕਿਨਸ ਨੂੰ ਲਗਿਆ ਕਿ ਬੱਚੀਆਂ ਕਾਰ ਵਿਚ ਸੋ ਰਹੀ ਹੋਣਗੀਆਂ ਪਰ ਉਸ ਨੇ ਜੋ ਵੇਖਿਆ ਉਹ ਖੌਫ਼ਨਾਕ ਸੀ। ਦੋਨੇ ਬੱਚੀਆਂ ਦੀ ਕਾਰ ਦੇ ਅੰਦਰ ਦਮ ਘੁਟਕੇ ਮੌਤ ਹੋ ਚੁੱਕੀ ਸੀ। ਪੁਲਿਸ ਨੇ ਦੱਸਿਆ ਕਿ ਹਾਕਿਨਸ ਨੇ ਬੱਚੀਆਂ ਨੂੰ ਉਸ ਹਾਲਤ ਵਿਚ ਵੇਖ,  ਉਨ੍ਹਾਂ ਨੂੰ ਬਚਾਉਣ ਲਈ ਗੂਗਲ ਵੀ ਕੀਤਾ ਪਰ ਇਹ ਸੱਭ ਕਰਨ ਲਈ ਵੀ ਕਾਫ਼ੀ ਦੇਰ ਹੋ ਚੁਕੀ ਸੀ। ਕੋਰਟ ਨੇ ਇਸ ਪੂਰੇ ਮਾਮਲੇ ਨੂੰ ਸੁਣਨ ਤੋਂ ਬਾਅਦ ਜਸਟਿਸ ਵਿਲੀਅਮਸ ਨੇ ਹਾਕਿਨਸ ਨੂੰ 40 ਸਾਲ ਦੀ ਸਜ਼ਾ ਸੁਣਾਈ।

ਜਸਟਿਸ ਕੀਥ ਵਿਲੀਅਮਸ ਨੇ ਸੁਣਵਾਈ ਦੇ ਦੌਰਾਨ ਹਾਕਿਨਸ ਨੂੰ ਫਟਕਾਰ ਲਗਾਉਂਦੇ ਹੋਏ ਕਿਹਾ ਕਿ ਉਹ ਦੋਨਾਂ ਬੱਚੀਆਂ ਅੱਜ ਜ਼ਿੰਦਾ ਹੁੰਦੀ, ਜੇਕਰ ਅਜਿਹਾ ਨਹੀਂ ਹੋਇਆ ਹੁੰਦਾ। ਸਾਡੇ ਸਮਾਜ ਵਿਚ ਲੋਕ ਅਪਣੇ ਪਾਲਤੂ ਜਾਨਵਰਾਂ ਦੀ ਵੀ ਦੇਖਭਾਲ ਇਸ ਤੋਂ ਜ਼ਿਆਦਾ ਚੰਗੇ ਤਰੀਕੇ ਨਾਲ ਕਰਦੇ ਹਨ, ਜਿਸ ਤਰ੍ਹਾਂ ਦਾ ਵਰਤਾਅ ਤੁਹਾਡਾ (ਹਾਕਿਨਸ) ਅਪਣੇ ਬੱਚੀਆਂ ਦੇ ਨਾਲ ਕੀਤਾ। ਜਸਟਿਸ ਵਿਲੀਅਮਸ ਨੇ ਵੱਖ - ਵੱਖ ਮਾਮਲਿਆਂ ਵਿਚ ਹਾਕਿਨਸ ਨੂੰ 20 - 20 ਸਾਲ ਦੀ ਸਜ਼ਾ ਸੁਣਾਈ ਹੈ, ਉਸ ਨੂੰ ਕੁੱਲ 40 ਸਾਲ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM
Advertisement