
ਪੁਲਿਸ ਦੀ ਕਾਰਗੁਜ਼ਾਰੀ ਮੁੜ ਸਵਾਲਾਂ ਦੇ ਘੇਰੇ 'ਚ
ਜਲਾਲਾਬਾਦ: ਜਲਾਲਾਬਾਦ ਅਧੀਨ ਆਉਂਦੇ ਪਿੰਡ ਸੁਖੇਰਾ ਬੋਦਲਾ ਤੇ ਇੱਕ ਗਰੀਬ ਪਰਵਾਰ ਨੂੰ ਥਾਣੇਦਾਰ ਅਤੇ ਸਰਾਬ ਠੇਕੇਦਾਰ ਦੇ ਕਰਿੰਦਿਆਂ ਵੱਲੋਂ ਨਾਜਾਇਜ਼ ਤੌਰ ਤੇ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਸਵਿਲ ਹਸਪਤਾਲ ’ਚ ਜੇਰੇ ਇਲਾਜ ਪੀੜਤਾਂ ਨੇ ਦੱਸਿਆ ਕਿ ਸ਼ਰਾਬ ਦੀ ਤਸਕਰੀ ਦੇ ਸ਼ੱਕ 'ਚ ਠੇਕੇਦਾਰ ਤੇ ਪੁਲਿਸ ਮੁਲਾਜ਼ਮਾ ਵੱਲੋਂ ਘਰ ਦੀ ਤਲਾਸ਼ੀ ਲੈਣ ਮੌਕੇ ਉਨਾਂ ਦੇ ਨਾਲ ਬੁਰੀ ਤਰਾਂ ਕੁੱਟਮਾਰ ਕੀਤੀ।
Jalalabad
ਪੀੜ੍ਹਤ ਲੜਕੇ ਦਾ ਕਹਿਣਾ ਹੈ ਕਿ ਕਰੀਬ 5 ਵਜੇ ਦੀ ਗੱਲ ਹੈ ਕਿ ਲੜਕੇ ਦੇ ਪਿਤਾ ਨੂੰ ਪੁਲਿਸ ਮੁਲਾਜ਼ਮਾਂ ਵੱਲੋਂ ਬੁਰੀ ਤਰ੍ਹਾਂ ਕੁੱਟਿਆ ਜਾ ਰਿਹਾ ਸੀ। ਉਸ ਨੇ ਕਮਰੇ ਵਿਚ ਜਾ ਕੇ ਮੋਬਾਇਲ ਚੁੱਕਣ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਨੇ ਉਸ ਨੂੰ ਵੀ ਫੜ ਕੇ ਕੁੱਟਣਾ ਸ਼ੁਰੂ ਕਰ ਦਿੱਤਾ।
Jalalabad
ਏਐਸਆਈ ਗੁਰਦੇਵ ਸਿੰਘ ਨੇ ਉਸ ਦੇ ਸੱਜੇ ਮੋਢੇ ਤੇ ਡਾਂਗ ਨਾਲ ਵਾਰ ਕੀਤਾ ਤੇ ਉਸ ਨੂੰ ਘਸੀਟ ਕੇ ਜੀਪ ਵਿਚ ਸੁੱਟ ਦਿੱਤਾ ਗਿਆ, ਇਸ ਤਸਵੀਰਾਂ ਸੀਸੀਟੀਵੀ ਕੈਮਰੇ ਵਿਚ ਚੈੱਕ ਕੀਤੀਆਂ ਜਾ ਸਕਦੀਆਂ ਹਨ। ਉਹ ਮਜ਼ਦੂਰੀ ਕਰਨ ਵਾਲੇ ਵਿਅਕਤੀ ਹਨ ਤੇ ਉਹ ਸਰਕਾਰ ਤੋਂ ਇਹੀ ਮੰਗ ਕਰਦੇ ਹਨ ਕਿ ਉਹਨਾਂ ਤੇ ਬਣਦੀ ਕਾਰਵਾਈ ਕੀਤੀ ਜਾਵੇ।
Jalalabad
ਉਹਨਾਂ ਨੇ ਪੁਲਿਸ ਨੂੰ ਇਹ ਵੀ ਕਿਹਾ ਸੀ ਕਿ ਬੇਸ਼ੱਕ ਉਹ ਘਰ ਵਿਚ ਜਾਂਚ-ਪੜਤਾਲ ਕਰ ਲੈਣ ਉਹ ਮਜ਼ਦੂਰੀ ਕਰ ਕੇ ਅਪਣਾ ਢਿੱਡ ਭਰਦੇ ਹਨ। ਓਧਰ ਪੁਲਿਸ ਅਧਿਕਾਰੀਆਂ ਨੇ ਪੁਲਿਸ ਮੁਲਾਜ਼ਮਾਂ ਤੇ ਲੱਗੇ ਦੋਸ਼ਾਂ ਨੂੰ ਨਕਾਰਦਿਆਂ ਆਖਿਆ ਕਿ ਅਕਸਰ ਇਹਨਾਂ ਘਰਾਂ ਵਿਚ ਸ਼ਰਾਬ ਦੀ ਤਸਕਰੀ ਹੁੰਦੀ ਹੈ ਜਿਸ ਦੇ ਤਹਿਤ ਪੁਲਿਸ ਮੁਲਾਜ਼ਮ ਘਰ ਦੀ ਤਲਾਸ਼ੀ ਲੈਣ ਗਏ ਸੀ।
Jalalabad
ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਉਹ ਸ਼ਰਾਬ ਦਾ ਕੰਮ ਕਰਦੇ ਹਨ ਤੇ ਪੁਲਿਸ ਨੂੰ ਕਾਰਵਾਈ ਕਰਨ ਤੋਂ ਮਨ੍ਹਾ ਕਰ ਦਿੱਤਾ ਜਾਂਦਾ ਹੈ। ਸੋ ਇਸ ਮਾਮਲੇ ਨਾਲ ਇੱਕ ਵਾਰ ਫਿਰ ਪੁਲਿਸ ਦੀ ਕਾਰਗੁਜ਼ਾਰੀ ਜ਼ਰੂਰ ਸਵਾਲਾਂ ਦੇ ਘੇਰੇ ਵਿਚ ਆ ਗਏ ਹਨ। ਲੋੜ ਪ੍ਰਸ਼ਾਸਨ ਨੂੰ ਨਿਰਪੱਖ ਜਾਂਚ ਕਰਕੇ ਦੁੱਧ ਦਾ ਦੁਧ ਪਾਣੀ ਪਾਣ ਕਰਨ ਦੀ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।