ਖਹਿਰਾ ਗਠਿਤ ਪੀਏਸੀ ਦੀ ਪ੍ਰਧਾਨਗੀ ਸੰਧੂ ਨੂੰ ਸੌਂਪੀ
Published : Aug 11, 2018, 8:56 am IST
Updated : Aug 11, 2018, 8:56 am IST
SHARE ARTICLE
Kanwar Sandhu
Kanwar Sandhu

ਆਮ ਆਦਮੀ ਪਾਰਟੀ ਦੇ ਬਗਾਵਤ ਤੇ ਉਤਾਰੂ ਖਹਿਰਾ ਧੜੇ ਨੇ ਖ਼ੁਦਮੁਖ਼ਤਿਆਰੀ ਦੇ ਐਲਾਨ ਤੇ ਪਹਿਲਾ ਅਮਲ ਕਰਦਿਆਂ ਗਠਿਤ ਕੀਤੀ ਸਿਆਸੀ ਮਾਮਲਿਆਂ ਬਾਰੇ ਕਮੇਟੀ..............

ਚੰਡੀਗੜ੍ਹ : ਆਮ ਆਦਮੀ ਪਾਰਟੀ ਦੇ ਬਗਾਵਤ ਤੇ ਉਤਾਰੂ ਖਹਿਰਾ ਧੜੇ ਨੇ ਖ਼ੁਦਮੁਖ਼ਤਿਆਰੀ ਦੇ ਐਲਾਨ ਤੇ ਪਹਿਲਾ ਅਮਲ ਕਰਦਿਆਂ  ਗਠਿਤ ਕੀਤੀ ਸਿਆਸੀ ਮਾਮਲਿਆਂ ਬਾਰੇ ਕਮੇਟੀ (ਪੀਏਸੀ) ਦੀ ਪ੍ਰਧਾਨਗੀ  ਖਰੜ ਤੋਂ ਵਿਧਾਇਕ ਕੰਵਰ ਸੰਧੂ ਨੂੰ ਸੌਂਪ ਦਿਤੀ ਹੈ'. ਇਸਦੇ ਨਾਲ ਹੀ 'ਖੁਦਮੁਖਤਿਆਰ ਧੜੇ' ਦੇ  ਅਗਲੇ ਪ੍ਰੋਗਰਾਮਾਂ ਅਤੇ ਰੈਲੀਆਂ ਦਾ ਵੀ ਐਲਾਨ ਕਰ ਦਿੱਤਾ ਹੈ। ਖਹਿਰਾ ਨੇ ਅੱਜ ਇਥੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਦੱਸਿਆ ਕਿ ਇਹ ਕਮੇਟੀ ਵਿਧਾਨ ਸਭਾ ਚੋਣ ਹਾਰਨ ਦੇ ਕਾਰਨਾਂ ਦੀ ਪੜਚੋਲ ਕਰੇਗੀ।

ਉਨ੍ਹਾਂ ਕਿਹਾ ਕਿ ਲਗਾਤਾਰ ਹਾਰਾਂ ਮਗਰੋਂ ਨਿਰਾਸ਼ ਹੋ ਕੇ ਘਰ ਬਹਿਣ ਨੂੰ ਮਜਬੂਰ ਪਾਰਟੀ ਵਲੰਟੀਅਰਾਂ ਤੇ ਹੋਰ ਹਿਮਾਇਤੀਆਂ ਨੂੰ ਮੁੜ ਨਾਲ ਤੋਰਿਆ ਜਾਵੇਗਾ।। ਖਹਿਰਾ ਨੇ ਐਲਾਨ ਕੀਤਾ ਕਿ 22 ਅਗਸਤ ਨੂੰ ਫ਼ਰੀਦਕੋਟ ਵਿੱਚ ਕਨਵੈਨਸ਼ਨ ਕੀਤੀ ਜਾਵੇਗੀ। ਇਸ ਤੋਂ ਇਲਾਵਾ 15 ਅਗਸਤ ਨੂੰ ਈਸੜੂ ਕਾਨਫਰੰਸ ਨੂੰ ਨੂੰ ਸਿਆਸੀ ਰੰਗਤ ਨਾ ਦੇਣ ਦੀ ਗੱਲ ਵੀ ਕਹੀ ਹੈ। 

'ਆਪ' ਦੇ ਕੌਮੀ ਕਰਨਵੀਨਰ ਅਤੇ ਦਿਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਲੋਂ ਬੀਤੇ ਕੱਲ ਹੀ  ਸਤਲੁਜ ਯਮੁਨਾ ਲਿੰਕ ਨਹਿਰ 'ਤੇ ਸੁਪਰੀਮ ਕੋਰਟ ਦੇ ਫੈਸਲੇ ਨੂੰ ਮੰਨਣ ਦੇ ਐਾਨ ਬਾਰੇ ਖਹਿਰਾ ਨੇ ਕੇਜਰੀਵਾਲ ਦੇ ਸਟੈਂਡ ਦੀ ਨਿੰਦਾ ਕੀਤੀ ਤੇ ਕਿਹਾ ਕਿ ਨੇ ਦਿੱਲੀ 'ਚ ਐਸਵਾਈਐਲ  'ਤੇ ਬਿਆਨ ਦੇਣ ਤੋਂ ਪਹਿਲਾਂ ਪੰਜਾਬ ਨਾਲ ਰਾਇ ਨਹੀਂ ਕੀਤੀ ਗਈ। ਖਹਿਰਾ ਨੇ ਕਿਹਾ ਪੰਜਾਬ ਦੇ ਪਾਣੀਆਂ ਦਾ ਫੈਸਲਾ ਪੰਜਾਬ ਦੇ   ਖਿਲਾਫ ਆਇਆ ਤਾਂ ਨਾ  ਮਨਜ਼ੂਰ ਹੋਵੇਗਾ। ਇਸ ਮੌਕੇ ਕੰਵਰ ਸੰਧੂ ਨੇ ਐਮਪੀ  ਭਗਵੰਤ ਮਾਨ ਧੜੇ ਨੂੰ  ਪੰਜਾਬ ਦੇ ਪਾਣੀਆਂ ਬਾਰੇ ਆਪਣਾ ਸਟੈਂਡ ਸਪਸ਼ਟ  ਕਰਨ ਲਈ ਕਿਹਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Raen Basera Reality Check: ਰੈਣ ਬਸੇਰਾ ਵਾਲੇ ਕਰਦੇ ਸੀ ਮਨਮਰਜ਼ੀ,ਗਰੀਬਾਂ ਨੂੰ ਨਹੀ ਦਿੰਦੇ ਸੀ ਵੜ੍ਹਨ, ਦੇਖੋ..

01 Jan 2026 2:35 PM

ਨਵੇਂ ਸਾਲ ਤੇ ਜਨਮਦਿਨ ਦੀਆਂ ਖੁਸ਼ੀਆਂ ਮਾਤਮ 'ਚ ਬਦਲੀਆਂ

01 Jan 2026 2:34 PM

Robbers Posing As Cops Loot Family Jandiala Guru: ਬੰਧਕ ਬਣਾ ਲਿਆ ਪਰਿਵਾਰ, ਕਰਤਾ ਵੱਡਾ ਕਾਂਡ !

31 Dec 2025 3:27 PM

Traditional Archery : 'ਦੋ ਕਿਲੋਮੀਟਰ ਤੱਕ ਇਸ ਤੀਰ ਦੀ ਮਾਰ, ਤੀਰ ਚਲਾਉਣ ਲਈ ਕਰਦੇ ਹਾਂ ਅਭਿਆਸ'

29 Dec 2025 3:02 PM

ਬੈਠੋ ਇੱਥੇ, ਬਿਠਾਓ ਇਨ੍ਹਾਂ ਨੂੰ ਗੱਡੀ 'ਚ ਬਿਠਾਓ, ਸ਼ਰੇਆਮ ਪੈੱਗ ਲਾਉਂਦਿਆਂ ਦੀ ਪੁਲਿਸ ਨੇ ਬਣਾਈ ਰੇਲ | Kharar Police

28 Dec 2025 2:12 PM
Advertisement