
ਆਮ ਆਦਮੀ ਪਾਰਟੀ ਦੇ ਬਗਾਵਤ ਤੇ ਉਤਾਰੂ ਖਹਿਰਾ ਧੜੇ ਨੇ ਖ਼ੁਦਮੁਖ਼ਤਿਆਰੀ ਦੇ ਐਲਾਨ ਤੇ ਪਹਿਲਾ ਅਮਲ ਕਰਦਿਆਂ ਗਠਿਤ ਕੀਤੀ ਸਿਆਸੀ ਮਾਮਲਿਆਂ ਬਾਰੇ ਕਮੇਟੀ (ਪੀਏਸੀ) ਦੀ...
ਚੰਡੀਗੜ੍ਹ : (ਨੀਲ ਭਲਿੰਦਰ ਸਿੰਘ) ਆਮ ਆਦਮੀ ਪਾਰਟੀ ਦੇ ਬਗਾਵਤ ਤੇ ਉਤਾਰੂ ਖਹਿਰਾ ਧੜੇ ਨੇ ਖ਼ੁਦਮੁਖ਼ਤਿਆਰੀ ਦੇ ਐਲਾਨ ਤੇ ਪਹਿਲਾ ਅਮਲ ਕਰਦਿਆਂ ਗਠਿਤ ਕੀਤੀ ਸਿਆਸੀ ਮਾਮਲਿਆਂ ਬਾਰੇ ਕਮੇਟੀ (ਪੀਏਸੀ) ਦੀ ਪ੍ਰਧਾਨਗੀ ਖਰੜ ਤੋਂ ਵਿਧਾਇਕ ਕੰਵਰ ਸੰਧੂ ਨੂੰ ਸੌਂਪ ਦਿਤੀ ਹੈ'. ਇਸਦੇ ਨਾਲ ਹੀ 'ਖੁਦਮੁਖਤਿਆਰ ਧੜੇ' ਦੇ ਅਗਲੇ ਪ੍ਰੋਗਰਾਮਾਂ ਅਤੇ ਰੈਲੀਆਂ ਦਾ ਵੀ ਐਲਾਨ ਕਰ ਦਿੱਤਾ ਹੈ। ਖਹਿਰਾ ਨੇ ਅੱਜ ਇਥੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਦੱਸਿਆ ਕਿ ਇਹ ਕਮੇਟੀ ਵਿਧਾਨ ਸਭਾ ਚੋਣ ਹਾਰਨ ਦੇ ਕਾਰਨਾਂ ਦੀ ਪੜਚੋਲ ਕਰੇਗੀ। ਉਨ੍ਹਾਂ ਕਿਹਾ ਕਿ ਲਗਾਤਾਰ ਹਾਰਾਂ ਮਗਰੋਂ ਨਿਰਾਸ਼ ਹੋ ਘਰ ਬਹਿਣ ਨੂੰ ਮਜਬੂਰ ਪਾਰਟੀ ਵਲੰਟੀਅਰਾਂ ਤੇ ਹੋਰ ਹਿਮਾਇਤੀਆਂ ਨੂੰ ਮੁੜ ਨਾਲ ਤੋਰਿਆ ਜਾਵੇਗਾ।
AAP Punjab
ਖਹਿਰਾ ਨੇ ਐਲਾਨ ਕੀਤਾ ਕਿ 22 ਅਗਸਤ ਨੂੰ ਫ਼ਰੀਦਕੋਟ ਵਿੱਚ ਕਨਵੈਨਸ਼ਨ ਕੀਤੀ ਜਾਵੇਗੀ। ਇਸ ਤੋਂ ਇਲਾਵਾ 15 ਅਗਸਤ ਨੂੰ ਈਸੜੂ ਕਾਨਫਰੰਸ ਨੂੰ ਨੂੰ ਸਿਆਸੀ ਰੰਗਤ ਨਾ ਦੇਣ ਦੀ ਗੱਲ ਵੀ ਕਹੀ ਹੈ। 'ਆਪ' ਦੇ ਕੌਮੀ ਕਰਨਵੀਨਰ ਅਤੇ ਦਿਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਲੋਂ ਬੀਤੇ ਕੱਲ ਹੀ ਸਤਲੁਜ ਯਮੁਨਾ ਲਿੰਕ ਨਹਿਰ 'ਤੇ ਸੁਪਰੀਮ ਕੋਰਟ ਦੇ ਫੈਸਲੇ ਨੂੰ ਮੰਨਣ ਦੇ ਐਲਾਨ ਬਾਰੇ ਖਹਿਰਾ ਨੇ ਕੇਜਰੀਵਾਲ ਦੇ ਸਟੈਂਡ ਦੀ ਨਿੰਦਾ ਕੀਤੀ ਤੇ ਕਿਹਾ ਕਿ ਨੇ ਦਿੱਲੀ ‘ਚ ਐਸਵਾਈਐਲ 'ਤੇ ਬਿਆਨ ਦੇਣ ਤੋਂ ਪਹਿਲਾਂ ਪੰਜਾਬ ਨਾਲ ਰਾਇ ਨਹੀਂ ਕੀਤੀ ਗਈ। ਖਹਿਰਾ ਨੇ ਕਿਹਾ ਪੰਜਾਬ ਦੇ ਪਾਣੀਆਂ ਦਾ ਫੈਸਲਾ ਪੰਜਾਬ ਦੇ ਖਿਲਾਫ ਆਇਆ ਤਾਂ ਨਾ ਮਨਜ਼ੂਰ ਹੋਵੇਗਾ।
Sukhpal Singh Khaira
ਇਸ ਮੌਕੇ ਕੰਵਰ ਸੰਧੂ ਨੇ ਐਮਪੀ ਭਗਵੰਤ ਮਾਨ ਧੜੇ ਨੂੰ ਪੰਜਾਬ ਦੇ ਪਾਣੀਆਂ ਬਾਰੇ ਆਪਣਾ ਸਟੈਂਡ ਸਪਸ਼ਟ ਕਰਨ ਲਈ ਕਿਹਾ। ਉਨ੍ਹਾਂ ਪੁੱਛਿਆ ਕਿ ਕੀ ਉਹ ਪਾਣੀਆਂ ਦੇ ਮਸਲੇ 'ਤੇ ਉਹਨਾਂ (ਖਹਿਰਾ ਧੜੇ) ਦੇ ਨਾਲ ਹਨ ਕਿ ਨਹੀਂ? ਬੀਤੇ ਕੱਲ੍ਹ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਸੁਖਪਾਲ ਸਿੰਘ ਖਹਿਰਾ ਨੂੰ 'ਮਨੁੱਖੀ ਬੰਬ' ਕਿਹਾ ਗਿਆ ਹੋਣ ਦੇ ਜਵਾਬ ਚ ਕੰਵਰ ਸੰਧੂ ਨੇ ਅੱਜ ਸੁਖਬੀਰ ਨੂੰ ਇੱਕ 'ਫਿਊਜ਼ ਬੰਬ' ਕਰਾਰ ਦਿੱਤਾ। ਦੱਸਣਯੋਗ ਹੈ ਕਿ ਸੁਖਬੀਰ ਨੇ ਕਿਹਾ ਸੀ ਕਿ ਖਹਿਰਾ ਜਿਹੜੀ ਪਾਰਟੀ ਵਿੱਚ ਜਾਂਦੇ ਹਨ ਉਥੇ ਫਟ ਜਾਂਦੇ ਹਨ। ਸੰਧੂ ਨੇ ਅੰਮ੍ਰਿਤਸਰ ਤੋਂ ਕਾਂਗਰਸੀ ਐਮਪੀ ਗੁਰਜੀਤ ਸਿੰਘ ਔਜਲਾ ਵੱਲੋਂ ਚੰਡੀਗੜ੍ਹ ਗੌਲਫ਼ ਕਲੱਬ ਨੂੰ ਐਮਪੀਲੈਡਸ ‘ਚੋਂ ਦਿੱਤੇ ਗੌਲਫ਼ ਕਾਰਟ ਬਾਰੇ ਕਿਹਾ ਕਿ ਔਜਲਾ ਨੂੰ ਫ਼ੰਡ ਵਾਪਿਸ ਕਰਨਾ ਚਾਹੀਦਾ ਹੈ ਅਤੇ ਜਨਤਕ ਤੌਰ 'ਤੇ ਮਾਫੀ ਵੀ ਮੰਗਣੀ ਚਾਹੀਦੀ ਹੈ।