
ਆਸਟਰੇਲੀਆਂ ਦੇ ਸ਼ਹਿਰ ਬ੍ਰਿਸਬੇਨ ਵਿਚ ਨਸਲੀ ਹਮਲੇ ਦਾ ਸ਼ਿਕਾਰ ਹੋਏ ਜਿਲ੍ਹਾ ਸੰਗਰੂਰ ਦੇ ਪਿੰਡ ਅਲੀਸ਼ੇਰ ਦੇ ਵਾਸੀ ਮਨਮੀਤ ਸਿੰਘ ਦੇ ਕਾਤਲ ਐਂਥਨੀ ਡੋਲਹੂ ਨੂੰ ਭਾਵੇਂ.........
ਸੰਗਰੂਰ : ਆਸਟਰੇਲੀਆਂ ਦੇ ਸ਼ਹਿਰ ਬ੍ਰਿਸਬੇਨ ਵਿਚ ਨਸਲੀ ਹਮਲੇ ਦਾ ਸ਼ਿਕਾਰ ਹੋਏ ਜਿਲ੍ਹਾ ਸੰਗਰੂਰ ਦੇ ਪਿੰਡ ਅਲੀਸ਼ੇਰ ਦੇ ਵਾਸੀ ਮਨਮੀਤ ਸਿੰਘ ਦੇ ਕਾਤਲ ਐਂਥਨੀ ਡੋਲਹੂ ਨੂੰ ਭਾਵੇਂ ਉਥੋ ਦੀ ਅਦਾਲਤ ਨੇ 10 ਸਾਲ ਦੀ ਸਜਾ ਸੁਣਾਈ ਹੈ ਪਰੰਤੂ ਅਦਾਲ ਦੇ ਇਸ ਫੈਸਲੇ ਤੋਂ ਮ੍ਰਿਤਕ ਦਾ ਪਰਿਵਾਰ ਖੁਸ਼ ਨਹੀਂ ਦਿਖਾਈ ਦੇ ਰਿਹਾ। ਆਸਟਰੇਲੀਅਨ ਅਦਾਲਤ ਦਾ ਇਹ ਫੈਸਲਾਂ ਪਰਿਵਾਰਕ ਮੈਂਬਰਾਂ ਦੇ ਗਲੇ ਤੋਂ ਹੇਠਾਂ ਨਹੀਂ ਉਤਰ ਰਿਹਾ ਅਤੇ ਪਰਿਵਾਰ ਨਿਰਾਸ਼ਾ ਦੇ ਆਲਮ ਵਿਚ ਹੈ। ਮਨਮੀਤ ਦੀ ਮੌਤ ਤੋਂ ਬਾਅਦ ਸਮੁੱਚੇ ਵਿਸ਼ਵ ਦੇ ਬਾਹਰਲੇ ਦੇਸ਼ਾਂ ਵਿਚ ਵਸਦੇ ਪੰਜਾਬੀ ਭਾਈਚਾਰੇ ਵਲੋਂ ਜੋਰਦਾਰ ਰੋਸ ਪ੍ਰਦਰਸ਼ਨ ਕੀਤੇ ਸਨ।
ਪਰਿਵਾਰਕ ਮੈਂਬਰਾਂ ਵਿਚ ਇਸ ਗੱਲ ਪ੍ਰਤੀ ਰੋਸ ਪਾਇਆ ਜਾ ਰਿਹਾ ਹੈ ਕਿ ਹਮਲਾਵਰ ਨੂੰ ਮਾਨਸ਼ਿਕ ਰੋਗੀ ਕਹਿ ਕੇ ਸਖਤ ਸਜਾਵਾਂ ਨਹੀਂ ਦਿੱਤੀਆਂ ਜਾ ਪਰੰਤੂ ਹਮਲਾ ਕਰਨ ਵੇਲੇ ਉਸਦੀ ਮਾਨਸਿਕਤਾ ਕਿੱਧਰ ਗਈ ਸੀ। ਇਸ ਸਬੰਧੀ ਨਾਲ ਗੱਲਬਾਤ ਕਰਦਿਆਂ ਮਨਮੀਤ ਅਲੀਸ਼ੇਰ ਦੇ ਭਰਾ ਅਮਿਤ ਅਲੀਸ਼ੇਰ ਜਿਹੜੇ ਅਦਾਲਤੀ ਫੈਸਲਾ ਸੁਣਨ ਲਈ ਆਸਟਰੇਲੀਆ ਗਏ ਹੋਏ ਹਨ, ਨੇ ਕਿਹਾ ਕਿ ਹੇਠਲੀ ਅਦਾਲਤ ਵੱਲੋਂ ਮਨਮੀਤ ਦੇ ਕਾਤਲ ਨੂੰ ਸੁਣਾਈ ਗਈ ਦਸ ਸਾਲ ਦੀ ਸਜ਼ਾ ਬਹੁਤ ਹੀ ਨਿਗੂਣੀ ਹੈ
ਕਿਉਂਕਿ ਇਹ ਸਿੱਧਾ ਨਸਲੀ ਹਮਲਾ ਸੀ, ਕਾਤਲ ਨੇ ਸੋਚ ਸਮਝ ਕੇ ਇਸ ਘਟਨਾ ਨੂੰ ਅੰਜ਼ਾਮ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਫੈਸਲਾ ਸੁਣ ਕੇ ਬਹੁਤ ਹੈਰਾਨੀ ਹੋਈ ਕਿਉਂਕਿ ਉਨ੍ਹਾਂ ਨੂੰ ਆਸ ਸੀ ਕਿ ਇਸ ਵਹਿਸ਼ੀ ਨੂੰ ਅਦਾਲਤ ਵੱਲੋਂ ਫਾਂਸੀ ਦੀ ਸਜ਼ਾ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਅਸੀਂ ਇਨਸਾਫ਼ ਲਈ ਅਗਲੀ ਅਦਾਲਤ ਦਾ ਦਰਵਾਜ਼ਾ ਖੜਕਾਵਾਂਗੇ।