
ਜ਼ਿਲ੍ਹਾ ਤਰਨਤਾਰਨ ਵਿਖੇ ਇਕ ਨੂੰਹ ਨੂੰ ਅਪਣੇ ਸਹੁਰਾ ਪਰਵਾਰ ਵੱਲੋਂ ਦੁਖੀ ਕਰਨ ‘ਤੇ ਜ਼ਹਿਰ ਪੀਣ ਦਾ ਮਾਮਲਾ ਸਾਹਮਣੇ ਆਇਆ ਹੈ।
ਤਰਨਤਾਰਨ: ਪੰਜਾਬ ਦੇ ਜ਼ਿਲ੍ਹਾ ਤਰਨਤਾਰਨ ਵਿਖੇ ਇਕ ਨੂੰਹ ਨੂੰ ਅਪਣੇ ਸਹੁਰਾ ਪਰਵਾਰ ਵੱਲੋਂ ਦੁਖੀ ਕਰਨ ‘ਤੇ ਜ਼ਹਿਰ ਪੀਣ ਦਾ ਮਾਮਲਾ ਸਾਹਮਣੇ ਆਇਆ ਹੈ। ਮਹੱਲਾ ਲਾਲੀ ਸ਼ਾਹ ਨਿਵਾਸੀ ਮਹਿਕ ਸ਼ਿੰਗਾਰੀ ਵਲੋਂ ਆਪਣੇ ਸਹੁਰਾ- ਪਰਵਾਰ ਅਤੇ ਕੁੱਝ ਰਿਸ਼ਤੇਦਾਰੋਂ ਤੋਂ ਕਥਿਤ ਤੌਰ ਤੇ ਤੰਗ ਆਕੇ ਜ਼ਹਿਰੀਲੀ ਦਵਾਈ ਨਿਗਲ ਲਈ ਗਈ ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਤਰਨਤਾਰਨ 'ਚ ਭਰਤੀ ਕਰਵਾਇਆ ਗਿਆ।
poison suicide
ਮਹਿਕ ਸ਼ਿੰਗਾਰੀ ਦੇ ਪਤੀ ਕਰਨ ਸ਼ਿੰਗਾਰੀ ਨੇ ਦੱਸਿਆ ਕਿ 8 ਮਹੀਨੇ ਪਹਿਲਾਂ ਉਨ੍ਹਾਂ ਦਾ ਵਿਆਹ ਹੋਇਆ ਸੀ। ਕਰਨ ਨੇ ਦੱਸਿਆ ਕਿ ਉਨ੍ਹਾਂ ਦੀ ਜਿੰਦਗੀ ਵਿੱਚ ਕੁੱਝ ਕਰੀਬੀ ਰਿਸ਼ਤੇਦਾਰ ਦਖਲ ਦਿੰਦੇ ਹਨ। ਇਹ ਲੋਕ ਮਹਿਕ ਸ਼ਿੰਗਾਰੀ ਨੂੰ ਦਹੇਜ ਦੇ ਲਈ ਮੇਹਣੇ ਵੀ ਦਿੰਦੇ ਹਨ। ਜਿਸ ਤੋਂ ਪਰੇਸ਼ਨ ਹੋਕੇ ਪਤਨੀ ਮਹਿਕ ਨੇ ਜ਼ਹਿਰੀਲੀ ਦਵਾਈ ਨਿਗਲ ਲਈ।
Suicide
ਡਾਕਟਰਾਂ ਦਾ ਕਹਿਣਾ ਹੈ ਕਿ ਪੀੜਤ ਪਤਨੀ ਨੂੰ ਹਲੇ ਇਲਾਜ ਮੁਹਈਆ ਕਰਵਾਇਆ ਜਾ ਰਿਹਾ ਹੈ। ਉਸ ਦੀ ਹਾਲਤ ਬਾਰੇ ਹਾਲੇ 24 ਘੰਟਿਆਂ ਤੋਂ ਬਾਅਦ ਹੀ ਦੱਸਿਆ ਜਾ ਸਕਦਾ ਹੈ। ਉਧਰ ਪੁਲਿਸ ਨੇ ਮਾਮਲੇ ਦੀ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਦੋਵਾਂ ਧਿਰਾਂ ਦੀ ਦਰਖ਼ਾਸਤ ਉਨ੍ਹਾਂ ਤੱਕ ਪਹੁੰਚੀ ਹੈ, ਜਿਸ ਦੀ ਕੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।