ਤਰਨ ਤਾਰਨ ਪੁਲਿਸ ਨੇ ਵੱਖ-ਵੱਖ ਕੇਸਾਂ ’ਚ 9 ਦੋਸ਼ੀਆਂ ਨੂੰ ਕੀਤਾ ਗ੍ਰਿਫਤਾਰ, ਹੈਰੋਇਨ ਅਤੇ ਅਸਲਾ ਬਰਾਮਦ
Published : Aug 11, 2022, 6:10 pm IST
Updated : Aug 11, 2022, 6:10 pm IST
SHARE ARTICLE
Tarn Taran police arrested 9 accused in different cases
Tarn Taran police arrested 9 accused in different cases

ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਗਿਆ ਹੈ।



ਤਰਨ ਤਾਰਨ: ਸੀਨੀਅਰ ਕਪਤਾਨ ਪੁਲਿਸ ਰਣਜੀਤ ਸਿੰਘ ਢਿੱਲੋਂ ਆਈ.ਪੀ.ਐਸ ਵੱਲੋਂ ਮਾੜੇ ਅਨਸਰਾਂ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਵਿਸ਼ਾਲਜੀਤ ਸਿੰਘ ਪੀ.ਪੀ.ਐਸ (ਐਸ.ਪੀ ਇੰਨਵੈਸਟੀਗੇਸ਼ਨ) ਤਰਨ ਤਾਰਨ ਅਤੇ ਦਵਿੰਦਰ ਸਿੰਘ ਡੀ.ਐਸ.ਪੀ ਡੀ ਤਰਨ ਤਾਰਨ ਦੀ ਨਿਗਰਾਨੀ ਹੇਠ ਪਿਛਲੇ ਦਿਨੀਂ ਜ਼ਿਲ੍ਹਾ ਪੁਲਿਸ ਵੱਲੋਂ ਮਿਤੀ 09.08.2022 ਨੂੰ ਸਪੈਸ਼ਲ ਨਾਕਾਬੰਦੀ ਦੌਰਾਨ ਦੋਸ਼ੀਆਨ ਗੁਰਵਿੰਦਰ ਸਿੰਘ ਉਰਫ ਬਾਬਾ ਉਰਫ ਰਾਜਾ ਪੁੱਤਰ ਗੁਰਮੀਤ ਸਿੰਘ ਵਾਸੀ ਪੀਰਾ ਬਾਦ ਜਿਲ੍ਹਾ ਗੁਰਦਾਸਪੁਰ, ਸੰਦੀਪ ਸਿੰਘ ਉਰਫ ਕਾਲਾ ਪੁੱਤਰ ਹਰਪਾਲ ਸਿੰਘ ਵਾਸੀ ਅਵਾਣ ਥਾਣਾ ਰਮਦਾਸ ਜਿਲ੍ਹਾ ਅੰਮ੍ਰਿਤਸਰ ਦਿਹਾਤੀ ਅਤੇ ਗੁਰਪ੍ਰੀਤ ਸਿੰਘ ਉਰਫ ਰੰਧਾਵਾ ਪੁੱਤਰ ਬਲਬੀਰ ਸਿੰਘ ਵਾਸੀ ਗੋਬਿੰਦਨਗਰ ਕਾਹਨੂਵਾਲ ਰੋਡ ਬਟਾਲਾ ਹਾਲ ਵਾਸੀ ਗਰੀਨ ਸਿਟੀ ਕਾਦੀਆਂ ਰੋਡ ਬਟਾਲਾ ਨਾਲ ਰਲ ਕੇ ਹਿੰਦ ਪਾਕ ਬਾਰਡਰ ਤੋਂ ਸਮੱਗਲਰਾਂ ਰਾਂਹੀ ਸਮਗਲਿੰਗ ਕੀਤੀ ਹੋਈ 635 ਗ੍ਰਾਮ ਹੈਰੋਇਨ, 100 ਗ੍ਰਾਮ ਅਫੀਮ, 2 ਪਿਸਟਲ 30 ਬੋਰ, 02 ਮੈਗਜੀਨ ਸਮੇਤ 13 ਰੌਂਦ ਜਿੰਦਾ, 36,90,000 ਰੁਪਏ ਡਰੱਗ ਮਨੀ, 1 ਕਾਰ ਲੈਂਸਰ, 1 ਗਰਨੇਡ, 1 IED Explosive ਬਰਾਮਦ ਕਰਕੇ ਮੁਕੱਦਮਾ ਨੰਬਰ 118 ਮਿਤੀ 8.8.2022 ਜੁਰਮ 18,21,25,29,61,85-NDPS Act 1985, 25(6,7) 54-59 Arms Act 4,5 Explosive Substance Act, 10,11,12 Aircraft act 1934 ਥਾਣਾ ਵੈਰੋਵਾਲ ਦਰਜ ਕਰਕੇ ਅਗਲੀ ਤਫਤੀਸ਼ ਅਮਲ ਵਿਚ ਲਿਆਦੀ ਗਈ ਸੀ।

Tarn Taran police arrested 9 accused in different casesTarn Taran police arrested 9 accused in different cases

ਦੌਰਾਨੇ ਤਫਤੀਸ਼ ਉਕਤ ਮੁਕੱਦਮਾ ਵਿੱਚ ਨਾਮਜ਼ਦ ਦੋਸ਼ੀਆਂ ਨੂੰ ਇੰਚਾਰਜ ਸੀ.ਆਈ.ਏ ਸਟਾਫ ਤਰਨ ਤਾਰਨ ਇੰਸਪੈਕਟਰ ਪ੍ਰਭਜੀਤ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਵੱਲੋਂ ਮਿਤੀ 10.08.2022 ਨੂੰ ਗੁਰਸਾਹਿਬ ਸਿੰਘ ਉਰਫ ਸਾਬਾ ਪੁੱਤਰ ਬਚਿੱਤਰ ਸਿੰਘ ਕੋਮ ਜੱਟ ਵਾਸੀ ਪੱਤੀ ਭਾਗ ਪਿੰਡ ਵੇਰਕਾ, ਨੇੜੇ ਗੁਰੂਦੁਆਰਾ ਵੇਰਕਾ, ਮਨਜਿੰਦਰ ਸਿੰਘ ਪੁੱਤਰ ਬਾਵਾ ਸਿੰਘ ਕੋਮ ਜੱਟ ਵਾਸੀ ਸ਼ੰਘਰ ਕੋਟ, ਇੰਦਰਜੀਤ ਸਿੰਘ ਪੁੱਤਰ ਚਰਨ ਸਿੰਘ ਕੋਮ ਜੱਟ ਵਾਸੀ ਸੰਘਰ ਕੋਟ ਅਤੇ ਦਲਜੀਤ ਸਿੰਘ ਉਰਫ ਲਾਲੀ ਪਹਿਲਵਾਨ ਪੁੱਤਰ ਸੁਚਾ ਸਿੰਘ ਵਾਸੀ ਪਿੰਡ ਖਾਰਾ ਸੁਲਤਾਨ ਥਾਣਾ ਕੋਟਲੀ ਸੂਰਤ ਮੱਲੀਆ ਨੂੰ ਗ੍ਰਿਫ਼ਤਾਰ ਕਰਕੇ ਉਹਨਾਂ ਪਾਸੋਂ 40 ਗ੍ਰਾਮ ਹੈਰੋਇਨ, 01 ਪਿਸਟਲ 32 ਬੋਰ, 01 ਮੈਗਜੀਨ ਸਮੇਤ 03 ਰੌਂਦ ਜਿੰਦਾ ਬਰਾਮਦ ਕੀਤੇ ਗਏ ਹਨ।

Tarn Taran police arrested 9 accused in different casesTarn Taran police arrested 9 accused in different cases

ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ 03 ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ। ਇਸ ਤੋਂ ਇਲਾਵਾ ਸਤਨਾਮ ਸਿੰਘ ਪੀ.ਪੀ.ਐਸ ਉਪ ਕਪਤਾਨ ਪੁਲਿਸ, ਸਬ-ਡਵੀਜ਼ਨ ਪੱਟੀ ਜੀ ਦੀ ਨਿਗਰਾਨੀ ਹੇਠ ਥਾਣਾ ਸਦਰ ਪੱਟੀ ਦੀ ਪੁਲਿਸ ਵੱਲੋਂ ਲਗਾਈ ਗਈ ਸ਼ਪੈਸ਼ਲ ਨਾਕਾਬੰਦੀ ਦੌਰਾਨ ਗੱਡੀਆਂ ਦੀ ਚੈਕਿੰਗ ਕੀਤੀ ਜਾ ਰਹੀ ਸੀ।

Tarn Taran police arrested 9 accused in different casesTarn Taran police arrested 9 accused in different cases

ਦੌਰਾਨੇ ਚੈਕਿੰਗ ਪੁਲਿਸ ਪਾਰਟੀ ਵੱਲੋਂ ਇੱਕ ਫਾਰਚੂਨਰ ਗੱਡੀ ਦੀ ਤਲਾਸ਼ੀ ਕੀਤੀ ਗਈ ਉਸ ਵਿੱਚ ਸਵਾਰ ਦੋ ਵਿਅਕਤੀ ਪ੍ਰਭਦੀਪ ਸਿੰਘ ਪੁੱਤਰ ਭੁਪਿੰਦਰ ਸਿੰਘ ਵਾਸੀ ਦਾਸੂਵਾਲ ਮੰਡੀ ਥਾਣਾ ਸਦਰ ਪੱਟੀ ਅਤੇ ਗੁਰਸਾਹਿਬ ਸਿੰਘ ਉਰਫ ਸਾਬਾ ਪੁੱਤਰ ਜੁਗਰਾਜ ਸਿੰਘ ਵਾਸੀ ਦਾਸੂਵਾਲ ਥਾਣਾ ਸਦਰ ਪੱਟੀ ਦੀ ਤਲਾਸ਼ੀ ਦੌਰਾਨ ਇੱਕ ਪਿਸਟਲ 32, 01 ਮੈਗਜੀਨ ਸਮੇਤ 02 ਜਿੰਦਾ ਰੌਂਦ 32 ਬੋਰ ਅਤੇ ਇੱਕ ਟਰਿਪਲ ਬੈਰਲ ਰਾਇਫਲ ਸਮੇਤ 02 ਜਿੰਦਾ ਕਾਰਤੂਸ ਬਰਾਮਦ ਕਰਕੇ ਮੁਕੱਦਮਾ ਨੰਬਰ 129 ਮਿਤੀ 10.08.2022 ਜੁਰਮ 25/54/59 ਅਸਲਾ ਐਕਟ ਥਾਣਾ ਸਦਰ ਪੱਟੀ ਦਰਜ਼ ਰਜਿਸਟਰ ਕੀਤਾ ਗਿਆ ਹੈ।
 

 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਬੀਬੀ ਦਲੇਰ ਕੌਰ ਖ਼ਾਲਸਾ ਦੇ ਘਰ ਪਹੁੰਚ ਗਈ 13-13 ਜਥੇਬੰਦੀ, ਆਖ਼ਿਰ ਕੌਣ ਸੀ ਧਾਰਮਿਕ ਸਮਾਗਮ 'ਚ ਬੋਲਣ ਵਾਲਾ ਸ਼ਖ਼ਸ ?

24 Dec 2025 2:53 PM

Parmish Verma ਦੇ ਚੱਲਦੇ LIVE Show 'ਚ ਹੰਗਾਮਾ, ਦਰਸ਼ਕਾਂ ਨੇ ਤੋੜੇ ਬੈਰੀਕੇਡ, ਸਟੇਜ ਨੇੜੇ ਪਹੁੰਚੀ ਭਾਰੀ ਫੋਰਸ, ਰੱਦ ਕਰਨਾ ਪਿਆ ਸ਼ੋਅ

24 Dec 2025 2:52 PM

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM
Advertisement