
ਚੇਅਰਮੈਨ ਪੀ.ਆਰ.ਟੀ.ਸੀ. ਰਣਜੋਧ ਸਿੰਘ ਹਡਾਣਾ ਦੇ ਇਤਿਹਾਸਕ ਫੈਸਲੇ ਦੀ ਹਰ ਪਾਸੇ ਸ਼ਲਾਘਾ
ਪਟਿਆਲਾ: ਜ਼ਿਲ੍ਹੇ ਦੇ ਪਿੰਡ ਕਛਵੀ ਵਿਚ ਪਹਿਲੀ ਵਾਰ ਬੱਸ ਸੇਵਾ ਸ਼ੁਰੂ ਹੋਈ ਹੈ। ਪੀ.ਆਰ.ਟੀ.ਸੀ. ਵਲੋਂ ਕੀਤੇ ਨਿਵੇਕਲੇ ਅਤੇ ਇਤਿਹਾਸਕ ਫ਼ੈਸਲੇ ਦੀ ਹਰ ਪਾਸੇ ਸ਼ਲਾਘਾ ਹੋ ਰਹੀ ਹੈ। ਦਰਅਸਲ ਪਹਿਲਾਂ ਪੀ.ਆਰ.ਟੀ.ਸੀ. ਦੀ ਬੱਸ ਸਾਹਨੀਪੁਰ, ਟਾਂਡਾ ਆਦਿ ਤੋਂ ਕਈ ਪਿੰਡਾਂ ਨੂੰ ਹੋ ਕੇ ਪਟਿਆਲਾ ਜਾਂਦੀ ਸੀ ਜੋ ਹੁਣ ਨਵੀਂ ਸ਼ੁਰਆਤ ਰਾਹੀ ਪਿੰਡ ਕਛਵੀ ਵਿਚੋਂ ਹੋ ਕੇ ਹੋਰਨਾਂ ਪਿੰਡਾਂ ਦੇ ਰਸਤੇ ਰਾਹੀ ਪਟਿਆਲਾ ਪਹੁੰਚੇਗੀ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਕਛਵੀ ਵਿਚ ਬੱਸ ਸਹੂਲਤ ਨਾ ਹੋਣ ਕਾਰਨ ਇਥੋਂ ਦੇ ਲੋਕ ਲੰਮੇ ਸਮੇਂ ਤੋਂ ਪਰੇਸ਼ਾਨ ਸਨ।
ਇਹ ਵੀ ਪੜ੍ਹੋ: ਜ਼ੀਰਕਪੁਰ 'ਚ ਹਰਿਆਣਾ ਰੋਡਵੇਜ਼ ਨੇ ਮੋਟਰਸਾਈਕਲ ਸਵਾਰ ਭਰਾਵਾਂ ਨੂੰ ਮਾਰੀ ਟੱਕਰ, ਇਕ ਭਰਾ ਦੀ ਮੌਤ
ਪਿੰਡ ਕਛਵੀ ਦੇ ਗੁਰਵਿੰਦਰ ਸਿੰਘ ਲਾਲੀ ਰਹਿਲ ਅਤੇ ਹੋਰਨਾਂ ਪਿੰਡ ਵਾਸੀਆਂ ਨੇ ਪੀ.ਆਰ.ਟੀ.ਸੀ. ਦੇ ਚੇਅਰਮੈਨ ਰਣਜੋਧ ਸਿੰਘ ਹਡਾਣਾ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਲੰਮੇ ਸਮੇਂ ਤੋਂ ਅਕਾਲੀ ਤੇ ਕਾਂਗਰਸੀ ਸਰਕਾਰਾਂ ਸੀਟਾਂ ’ਤੇ ਕਾਬਜ ਰਹੀਆਂ ਪਰ ਕਿਸੇ ਨੇ ਵੀ ਪਿੰਡ ਦੇ ਇਸ ਖਾਸ ਮੁੱਦੇ ਦੀ ਸਾਰ ਲੈਣਾ ਜ਼ਰੂਰੀ ਨਹੀਂ ਸਮਝਿਆ।
ਇਹ ਵੀ ਪੜ੍ਹੋ: ਢਿੱਲੋਂ ਭਰਾਵਾਂ ਦੇ ਪਿਤਾ ਦਾ ਖੁਲਾਸਾ, ‘ਘਟਨਾ ਤੋਂ ਬਾਅਦ ਕੁੱਝ ਦੇਰ ਲਈ ਚਾਲੂ ਹੋਇਆ ਸੀ ਮੇਰੇ ਪੁੱਤਰ ਦਾ ਫ਼ੌਨ’
ਬੱਸ ਸਹੂਲਤ ਨਾ ਹੋਣ ਕਾਰਨ ਇਥੋਂ ਦੀਆਂ ਕੁੜੀਆਂ ਅਤੇ ਮੁੰਡਿਆਂ ਨੂੰ ਕਾਲਜਾਂ ਤਕ ਪਹੁੰਚਣ ਲਈ ਦੇਵੀਗੜ੍ਹ ਤੇ ਨੇੜਲੇ ਪਿੰਡਾਂ ਤਕ ਪੈਦਲ ਜਾਂ ਮੋਟਰਸਾਈਕਲਾਂ ’ਤੇ ਜਾਣਾ ਪੈਂਦਾ ਸੀ। ਇਸ ਕਾਰਨ ਬੱਚਿਆਂ ਦੇ ਮਾਪੇ ਬਹੁਤ ਪ੍ਰੇਸ਼ਾਨ ਸਨ। ਉਨ੍ਹਾਂ ਦਸਿਆ ਕਿ ਪਿੰਡ ਵਾਸੀਆਂ ਨੂੰ ਪਟਿਆਲਾ ਜਾਣ ਲਈ ਵੀ ਨੇੜਲੇ ਪਿੰਡ ਦੇਵੀਗੜ੍ਹ ਆ ਕੇ ਬੱਸ ਲੈਣੀ ਪੈਂਦੀ ਸੀ। ਬਾਰਸ਼ ਦੇ ਮੌਸਮ ਵਿਚ ਲੋਕਾਂ ਨੂੰ ਬਹੁਤ ਖੱਜਲ ਖੁਆਰੀ ਦਾ ਸਾਹਮਣਾ ਵੀ ਕਰਨਾ ਪੈਂਦਾ ਸੀ।
ਇਹ ਵੀ ਪੜ੍ਹੋ: ਪਾਕਿਸਤਾਨ ਦੇ ਪਹਿਲੇ ਸਿੱਖ ਨਿਊਜ਼ ਐਂਕਰ ਨੂੰ ਮੰਤਰੀ ਦੇ ਦਬਾਅ ਹੇਠ ਅਹੁਦੇ ਤੋਂ ਹਟਾਇਆ ਗਿਆ
ਪਿੰਡ ਵਾਸੀਆਂ ਨੇ ਕਿਹਾ ਕਿ ਚੇਅਰਮੈਨ ਹਡਾਣਾ ਦੀ ਕੋਸ਼ਿਸ਼ ਸਦਕਾ ਕਛਵੀ ਪਿੰਡ ਤਕ ਬੱਸ ਪਹੁੰਚਣ ਨਾਲ ਜਿਥੇ ਕਾਲਜ ਜਾਣ ਵਾਲੇ ਵਿਦਿਆਰਥੀਆਂ ਨੂੰ ਰਾਹਤ ਮਿਲੇਗੀ, ਉਥੇ ਹੀ ਪਿੰਡ ਵਾਸੀਆਂ ਨੂੰ ਪਟਿਆਲਾ ਜਾਂ ਹੋਰ ਇਲਾਕਿਆਂ ਤਕ ਜਾਣ ਲਈ ਖੱਜਰ ਖੁਆਰ ਨਹੀ ਹੋਣਾ ਪਵੇਗਾ। ਇਸ ਮੌਕੇ ਪਿੰਡ ਵਾਸੀਆਂ ਨੇ ਪੀ.ਆਰ.ਟੀ.ਸੀ. ਚੇਅਰਮੈਨ ਰਣਜੋਧ ਸਿੰਘ ਹਡਾਣਾ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ। ਇਸ ਮੁਸ਼ਕਲ ਦੇ ਹੱਲ ਲਈ ਹੰਭਲਾ ਮਾਰਨ ਵਾਲੇ ਗੁਰਵਿੰਦਰ ਸਿੰਘ ਲਾਲੀ ਰਹਿਲ ਦਾ ਵੀ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ ਗਿਆ।