
ਇਸ ਤੋਂ ਪਹਿਲਾਂ ਹਰਦੀਪ ਸਿੰਘ ਦੇ ਮ੍ਰਿਤਕ ਦੇਹ ਨੂੰ ਅੰਤਿਮ ਦਰਸ਼ਨਾਂ ਲਈ ਉਹਨਾਂ ਦੇ ਘਰ ਰੱਖਿਆ ਗਿਆ। ਬਾਅਦ ਵਿਚ ਫੌਜ ਦੀ ...
ਪਟਿਆਲਾ (ਪੀਟੀਆਈ) : ਇਸ ਤੋਂ ਪਹਿਲਾਂ ਹਰਦੀਪ ਸਿੰਘ ਦੇ ਮ੍ਰਿਤਕ ਦੇਹ ਨੂੰ ਅੰਤਿਮ ਦਰਸ਼ਨਾਂ ਲਈ ਉਹਨਾਂ ਦੇ ਘਰ ਰੱਖਿਆ ਗਿਆ। ਬਾਅਦ ਵਿਚ ਫੌਜ ਦੀ ਗੱਡੀ ਵਿਚ ਮ੍ਰਿਤਕ ਦੇਹ ਨੂੰ ਪਿੰਡ ਦੇ ਸ਼ਮਸ਼ਾਨ ਘਾਟ ਲਿਆਂਦਾ ਗਿਆ। ਇਸ ਮੌਕੇ ‘ਤੇ ਰਿਸਾਲਦਾਰ ਸ਼ਿਵ ਰਾਮ ਸਿੰਘ ਦੀ ਅਗਵਾਈ ਹੇਠ ਪਹੁੰਚੇ 43 ਆਰਮਡ ਬ੍ਰਿਗੇਡ ਦੇ ਜਵਾਨਾਂ ਵੱਲੋਂ ਸਲਾਮੀ ਦਿਤੀ ਗਈ। ਪਿਤਾ ਭੁਪਿੰਦਰ ਸਿੰਘ ਨੇ ਹਰਦੀਪ ਸਿੰਘ ਦੀ ਚਿਤਾ ਨੂੰ ਅਗਨੀ ਭੇਟ ਕੀਤੀ। ਆਗਰਾ ਵਿਚ ਟ੍ਰੇਨਿੰਗ ਕੈਂਪ ਦੇ ਅਧੀਨ ਜ਼ਹਾਜ਼ ਤੋਂ ਜੰਪ ਕਰਨ ਤੋਂ ਬਾਅਦ ਪੈਰਾਸ਼ੂਟ ਨੇ ਖੁਲ੍ਹਣ ਦੇ ਕਾਰਨ ਕਰੀਬ 11 ਹਜ਼ਾਰ ਫੁੱਟ ਦੀ ਉਚਾਈ ਤੋਂ ਡਿੱਗ ਕੇ ਜਵਾਨ ਹਰਦੀਪ ਸਿੰਘ ਦੀ ਮੌਤ ਹੋ ਗਈ ਸੀ।
Hardeep Singh
11ਵੀਂ ਪੈਰਾ ਰੈਜੀਮੈਂਟ ਦੇ ਲੈਫ਼ਟੀਨੈਂਟ ਵਿਕਾਸ ਕਾਪਰੀ ਨੇ ਕਿਹਾ ਕਿ ਜਦੋਂ ਇਹ ਹਾਦਸਾ ਹੋਇਆ, ਉਦੋਂ ਉਹ ਆਗਰਾ ਵਿਚ ਮੌਜੂਦ ਸੀ। ਉਹਨਾਂ ਨੇ ਕਿਹਾ ਕਿ ਜੰਪ ਕਰਦੇ ਸਮੇਂ ਪੈਰਾਸ਼ੂਟ ਵਿਚ ਹਵਾ ਨੇ ਭਰਨ ਦੇ ਕਾਰਨ ਪੈਰਾਸ਼ੂਟ ਨਹੀਂ ਖੁਲ੍ਹਿਆ। ਉਹਨਾਂ ਨੇ ਦੱਸਿਆ ਕਿ ਦੂਜਾ ਪੈਰਾਸ਼ੂਟ ਵੀ ਉਤਾਰਿਆ ਗਿਆ, ਪਰ ਉਹ ਵੀ ਨਹੀਂ ਖੁਲ੍ਹਿਆ। ਜਿਸ ਕਾਰਨ ਇਹ ਹਾਦਸਾ ਹੋ ਗਿਆ। ਇਸ ਤੋਂ ਪਹਿਲਾਂ ਮਾਰਚ ‘ਚ ਪੈਰਾਸ਼ੂਟ ਨਾ ਖੁਲ੍ਹਣ ਦੇ ਕਾਰਨ ਇਕ ਜਵਾਨ ਦੀ ਮੌਤ ਹੋ ਗਈ ਸੀ। ਉਹਨਾਂ ਨੇ ਕਿਹਾ ਕਿ ਪੈਰਾਸ਼ੂਟ ਨਾ ਖੁਲ੍ਹਣ ਦੇ ਬਹੁਤ ਘੱਟ ਕਾਰਨ ਹੁੰਦੇ ਹਨ, ਜਿਸ ਦੀ ਵਿਭਾਗ ਵੱਲੋਂ ਜਾਂਚ ਕਰਵਾਈ ਜਾਵੇਗੀ।
Hardeep Singh Family
ਦੱਸ ਦਈਏ ਕਿ ਪੈਰਾ ਜੰਪਰ ਹਰਦੀਪ ਸਿੰਘ (26) ਦੀ ਮੌਤ ਦੀ ਵਜ੍ਹਾ ਉਹਨਾਂ ਦੇ ਸਿਰ ਵਿਚ ਡੂੰਘੀ ਸੱਟ ਲੱਗਣ ਦਾ ਕਾਰਨ ਦੱਸਿਆ ਜਾ ਰਿਹਾ ਹੈ। ਪੋਸਟ ਮਾਰਟਮ ਰਿਪੋਰਟ ਵਿਚ ਹਵਾਲਾ ਕੀਤਾ ਗਿਆ ਹੈ। ਹਰਦੀਪ ਸਿੰਘ ਦੇ ਸਰੀਰ ‘ਤੇ ਹੋਰ ਵੀ ਕਈਂ ਥਾਂ ਸੱਟਾਂ ਵੱਜੀਆਂ ਹਨ। 11.5 ਹਜਾਰ ਫੁੱਟ ਦੀ ਉਚਾਈ ਤੋਂ ਗਿਰਨਾ ਇਸ ਦਾ ਕਾਰਨ ਹੈ। ਹਰਦੀਪ ਸਿੰਘ ਦਾ ਪੈਰਾਸ਼ੂਟ ਨਹੀਂ ਖੁਲ੍ਹਿਆ ਸੀ। ਉਹਨਾਂ ਦੇ ਪੈਰਾਸ਼ੂਟ ਦੀ ਸਾਈਡ ਦੀਆਂ ਡੋਰੀਆਂ (ਰੱਸੀ) ਉਹਨਾਂ ਦੇ ਇਕ ਹੱਥ ਵਿਚ ਫਸੀ ਹੋਈ ਮਿਲੀ ਸੀ। ਮੰਨਿਆ ਜਾ ਰਿਹਾ ਹੈ ਕਿ ਇਹ ਰੱਸੀਆਂ ਖੁਲ੍ਹਣ ਦੀ ਬਜਾਏ ਆਪਸ ਵਿਚ ਉਲਝ ਗਈਆਂ ਸੀ।
Hardeep Singh
ਇਸ ਕਾਰਨ ਪੈਰਾਸ਼ੂਟ ਨਹੀਂ ਖੁਲ੍ਹਿਆ। ਇਹੀ ਉਹਨਾਂ ਦੀ ਮੌਤ ਦੀ ਵਜ੍ਹਾ ਬਣੀ। ਹਰਦੀਪ ਸਿੰਘ ਮਲਪੂਰਾ ਦੇ ਪੈਰਾਡ੍ਰੋਪਿੰਗ ਜੋਨ ਵਿਚ ਪੈਰਾ ਜੰਪਿੰਗ ਕਰ ਰਹੇ ਸੀ। ਵੀਰਵਾਰ ਦੁਪਿਹਰ ਨੂੰ ਉਹਨਾਂ ਨੇ ਜ਼ਹਾਜ਼ ਏ.ਐਨ-32 ਤੋਂ ਛਾਲ ਮਾਰੀ ਸੀ। ਹਰਦੀਪ ਸਿੰਘ ਫ੍ਰੀ ਕਾਲ ਦਾ ਅਭਿਆਸ ਕਰ ਰਿਹਾ ਸੀ। ਪਹਿਲਾਂ ਵੀ ਕਈਂ ਵਾਰ ਜੰਪ ਲਗਾ ਚੁੱਕੇ ਹਨ। ਕਦੇ ਵੀ ਕੋਈ ਪ੍ਰੇਸ਼ਾਨੀ ਨਹੀਂ ਹੋਈ ਸੀ। ਇਸ ਵਾਰ ਸਮਾਂ ਖਰਾਬ ਸੀ ਜਿਹੜਾ ਕਿ ਉਹਨਾਂ ਦਾ ਪੈਰਾਸ਼ੂਟ ਨਹੀਂ ਖੁਲ੍ਹਿਆ।