
ਸੁਲਤਾਨਪੁਰ ਲੋਧੀ ਨੇੜੇ ਭਾਗੋਰਾਈਆਂ ਰੋਡ 'ਤੇ ਲਗਾਏ ਗਏ ਲੰਗਰ ਦੀ ਵੀਡੀਉ ਸਾਹਮਣੇ ਆਈ ਹੈ
ਸੁਲਤਾਨਪੁਰ ਲੋਧੀ: ਸੁਲਤਾਨਪੁਰ ਲੋਧੀ ਨੇੜੇ ਭਾਗੋਰਾਈਆਂ ਰੋਡ 'ਤੇ ਲਗਾਏ ਗਏ ਲੰਗਰ ਦੀ ਵੀਡੀਉ ਸਾਹਮਣੇ ਆਈ ਹੈ। ਦਰਅਸਲ ਸੁਲਤਾਨਪੁਰ ਲੋਧੀ ਵਿਖੇ ਗੁਰੂ ਸਾਹਿਬ ਦਾ 550 ਸਾਲਾ ਪ੍ਰਕਾਸ਼ ਪੁਰਬ ਕੌਮਾਂਤਰੀ ਪੱਧਰ ‘ਤੇ ਮਨਾਇਆ ਜਾ ਰਿਹਾ ਹੈ ਜਿੱਥੇ ਦੇਸ਼ਾਂ ਵਿਦੇਸ਼ਾਂ ਤੋਂ ਲੱਖਾਂ ਦੀ ਤਦਾਦ ‘ਚ ਆਉਣ ਵਾਲੀ ਸੰਗਤ ਲਈ ਕਰੀਬ 550 ਤਰ੍ਹਾਂ ਦਾ ਲੰਗਰ ਲਗਾਇਆ ਗਿਆ ਹੈ।
Photo ਸਭ ਦੇ ਸਾਂਝੇ ਗੁਰੂ ਧੰਨ ਧੰਨ ਗੁਰੂ ਨਾਨਕ ਸਾਹਿਬ ਜੀ ਦਾ 500 ਸਾਲਾ ਪ੍ਰਕਾਸ਼ ਪੁਰਬ ਪੂਰੀ ਦੁਨੀਆ ਵਿਚ ਜਿੱਥੇ ਜਿੱਥੇ ਵੀ ਸਿੱਖ ਵਸਦਾ ਹੈ 12 ਨਵੰਬਰ ਨੂੰ ਪੂਰੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ। ਦਰਅਸਲ, ਸੁਲਤਾਨਪੁਰ ਲੋਧੀ ਵਿਖੇ ਪੁੱਜ ਰਹੀਆਂ ਲੱਖਾਂ ਸੰਗਤਾਂ ਲਈ ਬਾਬਾ ਮਾਨ ਸਿੰਘ ਪਿਹੋਵੇ ਵਾਲਿਆਂ ਵੱਲੋਂ ਭਾਗੋਰਾਈਆਂ ਰੋਡ 'ਤੇ 8 ਏਕੜ ਜ਼ਮੀਨ 'ਚ ਵੱਡਾ ਲੰਗਰ ਲਗਾਇਆ ਗਿਆ ਹੈ।
Photoਜਿਸ ਵਿਚ 550 ਤਰ੍ਹਾਂ ਦੇ ਪਕਵਾਨ ਬਣਾਏ ਗਏ ਹਨ। ਉੱਥੇ ਹੀ ਇਹਨਾਂ ਪਕਵਾਨਾਂ ਨੂੰ ਟੇਬਲਾਂ 'ਤੇ ਸਜਾ ਕੇ ਲੰਗਰ ਦੇ ਇਤਿਹਾਸ 'ਚ ਨਵਾਂ ਰਿਕਾਰਡ ਕਾਇਮ ਕੀਤਾ ਗਿਆ ਹੈ। ਕਾਬਲੇਗੌਰ ਹੈ ਕਿ ਪੰਡਾਲ 'ਚ ਮਠਿਆਈਆਂ ਦੀਆਂ ਅਨੇਕਾਂ ਤਰ੍ਹਾਂ ਦੀਆਂ ਵਰਾਇਟੀਆਂ, ਪਕੌੜੇ, ਵੱਖ-ਵੱਖ ਕਿਸਮਾਂ ਦੇ ਫਲ ਫਰੂਟ, 13 ਤਰ੍ਹਾਂ ਦੇ ਕੋਲਡ ਡਰਿੰਕਸ, ਦਾਲਾਂ, ਸਬਜੀਆਂ, ਚੌਲ ਅਤੇ ਹੋਰ ਬੇਅੰਤ ਖਾਣ ਪੀਣ ਵਾਲੇ ਪਕਵਾਨ ਲਗਾਏ ਗਏ ਹਨ।
Photoਉੱਥੇ ਹੀ ਸੰਗਤ ਨੂੰ ਪੰਗਤ ‘ਚ ਬੈਠਾ ਕੇ 550 ਪ੍ਰਕਾਰ ਦੇ ਪਕਵਾਨ ਵਰਤਾਏ ਜਾਏ ਰਹੇ ਹਨ। ਦੱਸ ਦੇਈਏ ਕਿ ਗੁਰੂ ਸਾਹਿਬ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਲੈ ਕੇ ਸੁਲਤਾਨਪੁਰ ਲੋਧੀ ਵਿਖੇ ਕੌਮਾਂਤਰੀ ਪੱਧਰ ‘ਤੇ ਸਮਾਗਮ ਕੀਤੇ ਜਾ ਰਹੇ ਹਨ ਜਿੱਥੇ ਲੱਖਾਂ ਦੀ ਗਿਣਤੀ ‘ਚ ਸਿੱਖ ਸੰਗਤਾਂ ਪਹੁੰਚ ਕੇ ਨਤਮਸਤਕ ਹੋ ਰਹੀਆ ਹਨ।
Photoਦੱਸ ਦੇਈਏ ਕਿ ਸੁਲਤਾਨਪੁਰ ਲੋਧੀ ਵਿਖੇ ਸਮਾਗਮਾਂ ਦੀ ਸ਼ੁਰੂਆਤ 1 ਨਵੰਬਰ ਤੋਂ ਸ਼ੁਰੂ ਹੋਈ ਹੈ ਅਤੇ 13 ਨਵੰਬਰ ਤੱਕ ਜਾਰੀ ਰਹਿਣਗੇ। ਜਿਸ ਦੇ ਲਈ ਦੇਸ਼ਾਂ-ਵਿਦੇਸ਼ਾਂ ਤੋਂ 1 ਲੱਖ ਤੋਂ ਵੀ ਵੱਧ ਸ਼ਰਧਾਲੂ ਹੁਣ ਰੋਜ਼ਾਨਾ ਪਵਿੱਤਰ ਨਗਰ ਸੁਲਤਾਨਪੁਰ ਲੋਧੀ ਪੁੱਜ ਰਹੇ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।