
ਡੈਸ਼ ਬੋਰਡ 'ਤੇ 260 ਗ੍ਰਾਮ ਹੈਰੋਇਨ ਬਦਾਮਦ
ਨਵਾਂਸ਼ਹਿਰ: ਪੁਲਿਸ ਅਤੇ ਪੁਲਿਸ ਨੇ ਜੀਜਾ ਅਤੇ ਸਾਲੀ ਨੂੰ 260 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ। ਸੀਆਈਏ ਸਟਾਫ ਦੇ ਏਐਸਆਈ ਸੁਰੀਦਰ ਸਿੰਘ ਨੇ ਦੱਸਿਆ ਕਿ ਗਸ਼ਤ ਦੌਰਾਨ ਪੁਲਿਸ ਪਾਰਟੀ ਨੇ ਪਿੰਡ ਗੁੜਪੜ ਨੇੜੇ ਸਵਿਫਟ ਡਿਜ਼ਾਇਰ ਕਾਰ ਨੂੰ ਰੋਕਿਆ। ਪੁਲਿਸ ਅਨੁਸਾਰ ਕਾਰ ਚਾਲਕ ਦੀ ਪਹਿਚਾਣ ਜਤਿੰਦਰ ਕੁਮਾਰ ਵਾਸੀ ਦਿਲਾਵਰਪੁਰ ਦੇ ਰੂਪ ਵਿਚ ਹੋਈ ਹੈ। ਜਦਕਿ ਉਸ ਦੀ ਰਿਸ਼ਤੇ ਵਿਚ ਲਗਦੀ ਸਾਲੀ ਸਤਵੀਰ ਕੌਰ ਸੀ ।
Crime
ਜਦੋਂ ਕਾਰ ਦੀ ਤਲਾਸ਼ੀ ਲਈ ਗਈ ਤਾਂ ਡੈਸ਼ ਬੋਰਡ 'ਤੇ 260 ਗ੍ਰਾਮ ਹੈਰੋਇਨ ਪਈ ਸੀ। ਜਿਸ ਪੁਲਿਸ ਨੇ ਬਰਾਮਦ ਕਰ ਲਿਆ ਹੈ। ਪੁਲਿਸ ਨੇ ਜਤਿੰਦਾਰ ਕੁਮਾਰ ਅਤੇ ਸਤਵੀਰ ਕੌਰ ਨੂੰ ਦੋਸ਼ੀ ਠਹਿਰਾਇਆ ਹੈ। ਉਸਦੇ ਖ਼ਿਲਾਫ਼ ਕੇਸ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ।