ਕਾਊਂਟਰ ਇੰਟੈਲੀਜੈਂਸ ਅਤੇ ਸ਼ਹਿਰੀ ਪੁਲਿਸ ਵਲੋਂ ਦੋਨਾ ਕਤਲ ਕੇਸ 'ਚ ਸ਼ਾਮਿਲ ਗੈਂਗਸਟਰ ਬਾਬਾ ਗ੍ਰਿਫ਼ਤਾਰ
Published : Dec 11, 2018, 6:52 pm IST
Updated : Dec 11, 2018, 6:52 pm IST
SHARE ARTICLE
Counter intelligence and city police arrest gangster Baba
Counter intelligence and city police arrest gangster Baba

ਇਸ ਸਾਲ 27 ਜੁਲਾਈ ਨੂੰ ਅਜੈ ਕੁਮਾਰ ਦੋਨਾ ਵਾਸੀ ਵਾਲਮਿਕੀ ਮੁਹੱਲਾ ਦਕੋਹਾ ਦੇ ਹੋਏ ਕਤਲ ਕੇਸ ਵਿਚ ਸ਼ਾਮਿਲ ਗੈਂਗਸਟਰ...

ਚੰਡੀਗੜ੍ਹ (ਸਸਸ) : ਇਸ ਸਾਲ 27 ਜੁਲਾਈ ਨੂੰ ਅਜੈ ਕੁਮਾਰ ਦੋਨਾ ਵਾਸੀ ਵਾਲਮਿਕੀ ਮੁਹੱਲਾ ਦਕੋਹਾ ਦੇ ਹੋਏ ਕਤਲ ਕੇਸ ਵਿਚ ਸ਼ਾਮਿਲ ਗੈਂਗਸਟਰ ਗੁਰਵਿੰਦਰ ਸਿੰਘ ਉਰਫ਼ ਬਾਬਾ ਨੂੰ ਕਾਊਂਟਰ ਇੰਟੈਲੀਜੈਂਸ ਅਤੇ ਕਮਿਸ਼ਨਰੇਟ ਪੁਲਿਸ ਵਲੋਂ ਸਾਂਝੇ ਅਪਰੇਸ਼ਨ ਦੌਰਾਨ ਗ੍ਰਿਫ਼ਤਾਰ ਕੀਤਾ ਗਿਆ ਹੈ। ਇਕ ਪ੍ਰੈੱਸ ਬਿਆਨ ਵਿਚ ਕਾਊਂਟਰ ਇੰਟੈਲੀਜੈਂਸ ਵਿੰਗ ਦੇ ਏ.ਆਈ.ਜੀ.ਸ੍ਰੀ ਹਰਕੰਵਲਪ੍ਰੀਤ ਸਿੰਘ ਖੱਖ ਨੇ ਦੱਸਿਆ ਕਿ ਗੁਰਵਿੰਦਰ ਸਿੰਘ ਉਰਫ਼ ਬਾਬਾ (39 ਸਾਲ) ਪੁੱਤਰ ਜਸਵੀਰ ਸਿੰਘ ਪਿੰਡ ਫੋਲੜੀਵਾਲ ਇਸ ਕਤਲ ਕੇਸ ਸਮੇਤ ਕਤਲ ਦੀ ਕੋਸ਼ਿਸ਼, ਡਾਕਾ ਮਾਰਨ ਅਤੇ ਹੋਰ ਅੱਧੀ ਦਰਜਨ ਕੇਸਾਂ ਵਿਚ ਸ਼ਾਮਿਲ ਹੈ।

ਉਨਾਂ ਕਿਹਾ ਕਿ ਬਾਬਾ ਇਕ ਭਗੌੜਾ ਮੁਜ਼ਰਮ ਹੈ ਜੋ ਪੁਲਿਸ ਨੂੰ ਬਹੁਤ ਸਾਰੇ ਕੇਸਾਂ ਵਿਚ ਲੋੜੀਂਦਾ ਸੀ। ਸ੍ਰੀ ਖੱਖ ਨੇ ਦੱਸਿਆ ਕਿ ਕਾਊਂਟਰ ਇੰਟੈਲੀਜੈਂਸ ਨੂੰ ਗੁਰਵਿੰਦਰ ਸਿੰਘ ਦੇ ਅਪਣੇ ਪਿੰਡ ਆਉਣ ਸਬੰਧੀ ਸੂਚਨਾ ਮਿਲੀ ਸੀ ਅਤੇ ਇਸ ਸੂਚਨਾ ਨੂੰ ਜਲਦੀ ਹੀ ਕਮਿਸ਼ਨਰੇਟ ਪੁਲਿਸ ਨਾਲ ਸਾਂਝਾ ਕਰਕੇ ਕਾਊਂਟਰ ਇੰਟੈਲੀਜੈਂਸ ਤੇ ਰਾਮਾ ਮੰਡੀ ਪੁਲਿਸ ਸਟੇਸ਼ਨ ਦੀ ਟੀਮ ਗਠਿਤ ਕਰਕੇ ਅਰਬਨ ਅਸਟੇਟ ਰੇਲਵੇ ਫਾਟਕ ਨੇੜੇ ਨਾਕਾ ਲਗਾ ਕੇ ਗੈਂਗਸਰਟ ਗੁਰਵਿੰਦਰ ਸਿੰਘ ਉਰਫ਼ ਬਾਬਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। 

 ਉਨ੍ਹਾਂ ਦੱਸਿਆ ਕਿ ਗੁਰਵਿੰਦਰ ਸਿੰਘ ਮੁੱਖ ਤੌਰ 'ਤੇ ਰਾਜਸਥਾਨ ਨਾਲ ਸਬੰਧ ਰੱਖਦਾ ਹੈ ਪਰ ਉਸ ਦੇ ਪਿਤਾ ਦੀ 1981 ਵਿਚ ਮੌਤ ਹੋ ਜਾਣ ਤੋਂ ਬਾਅਦ ਉਸ ਦੀ ਮਾਤਾ ਨੇ ਉਸ ਦੇ ਨਾਨਕੇ ਪਿੰਡ ਫੋਲੜੀਵਾਲ ਵਿਖੇ ਰਹਿਣਾ ਸ਼ੁਰੂ ਕਰ ਦਿਤਾ। ਏ.ਆਈ.ਜੀ.ਨੇ ਅੱਗੇ ਦੱਸਿਆ ਕਿ ਗੁਰਵਿੰਦਰ ਸਿੰਘ ਉਰਫ਼ ਬਾਬਾ ਗੈਂਗਸਟਰ ਸੁੱਖੀ ਧੀਰੋਵਾਲੀਆ ਵਲੋਂ ਦੁਆਬਾ ਖੇਤਰ ਵਿਚ ਚਲਾਏ ਜਾ ਰਹੇ 'ਸ਼ੇਰੋ ਗਰੁੱਪ' ਦਾ ਮੈਂਬਰ ਹੈ। 

ਉਨ੍ਹਾਂ ਦੱਸਿਆ ਕਿ ਮੁੱਢਲੀ ਪੁੱਛਗਿੱਛ ਦੌਰਾਨ ਗੁਰਵਿੰਦਰ ਸਿੰਘ ਉਰਫ਼ ਬਾਬਾ ਨੇ ਦੱਸਿਆ ਕਿ 27 ਜੁਲਾਈ ਨੂੰ ਅਜੈ ਕੁਮਾਰ ਦੋਨਾ ਨੂੰ ਰਾਮਾ ਮੰਡੀ ਵਿਖੇ ਜਿੰਮ ਤੋਂ ਬਾਹਰ ਆਉਂਦੇ ਹੀ ਉਸ ਦੇ ਸਾਥੀ ਅਰਜਨ ਸਹਿਗਲ ਅਤੇ ਹੋਰਨਾਂ ਵਲੋਂ ਚਾਰ ਗੋਲੀਆਂ ਮਾਰੀਆਂ ਗਈਆਂ ਅਤੇ ਰਾਮਾ ਮੰਡੀ ਵਿੱਚ ਭੀੜ ਦਾ ਫਾਇਦਾ ਉਠਾਉਂਦੇ ਹੋਏ ਉਹ ਮੌਕੇ ਤੋਂ ਫਰਾਰ ਹੋ ਗਏ। ਸ੍ਰੀ ਖੱਖ ਨੇ ਅੱਗੇ ਦੱਸਿਆ ਕਿ ਇਸ ਕਤਲ ਦੀ ਯੋਜਨਾ ਬਾਬਾ ਦੇ ਪਿੰਡ ਫੋਲੜੀਵਾਲ ਵਿਖੇ ਘਰ ਵਿਚ ਬਣਾਈ ਗਈ ਸੀ ਅਤੇ ਬਾਬਾ ਹੀ ਇਸ ਕਤਲ ਦਾ ਮੁੱਖ ਫਾਈਨਾਂਸਰ ਸੀ।

ਉਨ੍ਹਾਂ ਦੱਸਿਆ ਕਿ ਦੋਸ਼ੀਆਂ ਵਲੋਂ ਇਸ ਜਗ੍ਹਾ ਦੀ ਚੋਣ ਇਸ ਕਰਕੇ ਕੀਤੀ ਗਈ ਸੀ ਕਿਉਂਕਿ ਜਿੰਮ ਜਾਂਦੇ ਸਮੇਂ ਅਜੇ ਕੁਮਾਰ ਦੋਨਾ ਵਲੋਂ ਕੋਈ ਹਥਿਆਰ ਆਪਣੇ ਕੋਲ ਨਹੀਂ ਰੱਖਿਆ ਜਾਂਦਾ ਸੀ। ਕਤਲ ਤੋਂ ਬਾਅਦ ਦੋਸ਼ੀਆਂ ਵਲੋਂ ਸਾਰੀ ਰਾਤ ਪਿੰਡ ਫੋਲੜੀਵਾਲ ਵਿਖੇ ਬਾਬਾ ਦੇ ਘਰ ਵਿਖੇ ਬਿਤਾਈ ਗਈ ਅਤੇ ਅਗਲੇ ਦਿਨ ਉਹ ਸਾਰੇ ਵੱਖੋ-ਵੱਖ ਹੋ ਗਏ ਤੇ ਬਾਬਾ ਰਾਜਸਥਾਨ ਵਿਖੇ ਅਪਣੇ ਜੱਦੀ ਘਰ ਵਿਖੇ ਚਲਿਆ ਗਿਆ ਜਿਥੇ ਉਹ ਕਈ ਮਹੀਨੇ ਰਿਹਾ। ਰਾਜਸਥਾਨ ਵਿਖੇ ਰਹਿਣ ਤੋਂ ਬਾਅਦ ਬਾਬਾ ਵਾਪਿਸ ਆਇਆ ਅਤੇ ਲੰਬੀਆਂ ਮੁੱਛਾਂ ਤੇ ਦਾੜੀ ਰੱਖ ਕੇ ਅਪਣੀ ਪਹਿਚਾਣ ਬਦਲਣ ਦੀ ਕੋਸ਼ਿਸ਼ ਕੀਤੀ।

ਉਨ੍ਹਾਂ ਕਿਹਾ ਕਿ ਉਹ ਲਗਾਤਾਰ ਅਪਣੀ ਲੁਕਣ ਦੀਆਂ ਜਗ੍ਹਾ ਬਦਲ ਕੇ ਪੁਲਿਸ ਨੂੰ ਚਕਮਾ ਦਿੰਦਾ ਰਿਹਾ ਹੈ। ਕਮਿਸ਼ਨਰੇਟ ਪੁਲਿਸ ਵਲੋਂ ਪਹਿਲਾਂ ਹੀ ਜਗਦੀਪ ਸਿੰਘ ਉਰਫ਼ ਜੱਗਾ, ਯੋਗਰਾਜ ਸਿੰਘ ਉਰਫ਼ ਯੋਗਾ ਅਤੇ ਮੁਕੇਸ਼ ਕੁਮਾਰ ਉਰਫ਼ ਲਾਲਾ ਨੂੰ ਇਸ ਕਤਲ ਕੇਸ ਨਾਲ ਸਬੰਧਿਤ ਹੋਣ ਕਰਕੇ 2 ਅਗਸਤ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਸੀ ਅਤੇ ਮੁੱਖ ਦੋਸ਼ੀ ਗੁਰਵਿੰਦਰ ਸਿੰਘ ਉਰਫ਼ ਬਾਬਾ ਅਤੇ ਅਰਜਨ ਸਹਿਗਲ ਦੀ ਅਜੇ ਭੱਜੇ ਹੋਏ ਸਨ। ਏ.ਆਈ.ਜੀ.ਨੇ ਦੱਸਿਆ ਕਿ ਪੁਲਿਸ ਪਾਰਟੀ ਗੁਰਵਿੰਦਰ ਸਿੰਘ ਉਰਫ਼ ਬਾਬਾ ਨੂੰ ਉਸ ਦੇ ਸਾਥੀ ਅਰਜਨ ਸਹਿਗਲ ਨਾਲ ਗ੍ਰਿਫ਼ਤਾਰ ਕਰਨ ਲਈ ਪੂਰੀ ਤਰ੍ਹਾਂ ਚੌਕਸ ਸੀ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

“Lohri Celebrated at Rozana Spokesman Office All Team Member's Dhol | Giddha | Bhangra | Nimrat Kaur

14 Jan 2026 3:14 PM

CM ਦੀ ਪੇਸ਼ੀ-ਤੈਅ ਸਮੇ 'ਤੇ ਰੇੜਕਾ,Jathedar ਦਾ ਆਦੇਸ਼-15 ਜਨਵਰੀ ਨੂੰ ਸ਼ਾਮ 4:30 ਵਜੇ ਦੇਣ| SGPC| Spokesman Debate

14 Jan 2026 3:13 PM

Singer Sukh Brar Slams Neha Kakkar over candy Shop Song Controversy |ਕੱਕੜ ਦੇ ਗਾਣੇ 'ਤੇ ਫੁੱਟਿਆ ਗ਼ੁੱਸਾ!

14 Jan 2026 3:12 PM

Ludhiana Encounter ਮੌਕੇ Constable Pardeep Singh ਦੀ ਪੱਗ 'ਚੋਂ ਨਿਕਲੀ ਗੋਲ਼ੀ | Haibowal Firing |

13 Jan 2026 3:17 PM

ਸਰਪੰਚ ਕਤਲ ਮਾਮਲੇ 'ਚ ਪੁਲਿਸ ਦਾ ਵੱਡਾ ਐਕਸ਼ਨ, ਮੁੱਖ ਮੁਲਜ਼ਮਾਂ ਸਮੇਤ ਹੋਈਆਂ 7 ਗ੍ਰਿਫ਼ਤਾਰੀਆਂ,DGP ਪੰਜਾਬ ਨੇ ਕੀਤੇ ਹੋਸ਼ ਉਡਾਊ ਖ਼ੁਲਾਸੇ

12 Jan 2026 3:20 PM
Advertisement