ਮੈਂ ਅਪਣੇ ਅਸਤੀਫ਼ੇ 'ਤੇ ਕਾਇਮ ਹਾਂ : ਫੂਲਕਾ
Published : Dec 11, 2018, 11:36 am IST
Updated : Dec 11, 2018, 11:36 am IST
SHARE ARTICLE
Phooka
Phooka

ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ ਵਲੋਂ ਲਿਖਤੀ ਸੱਦਾ ਦੇਣ ਮਗਰੋਂ ਭਲਕੇ 'ਆਪ' ਦੇ ਵਿਧਾਇਕ ਹਰਵਿੰਦਰ ਸਿੰਘ ਫੂਲਕਾ...

ਚੰਡੀਗੜ੍ਹ, 11 ਦਸੰਬਰ (ਜੀ.ਸੀ.ਭਾਰਦਵਾਜ) : ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ ਵਲੋਂ ਲਿਖਤੀ ਸੱਦਾ ਦੇਣ ਮਗਰੋਂ ਭਲਕੇ 'ਆਪ' ਦੇ ਵਿਧਾਇਕ ਹਰਵਿੰਦਰ ਸਿੰਘ ਫੂਲਕਾ ਸਵੇਰੇ 10 ਵਜੇ ਵਿਧਾਨ ਸਭਾ ਸਪੀਕਰ ਨੂੰ ਮਿਲ ਰਹੇ ਹਨ। 'ਰੋਜ਼ਾਨਾ ਸਪੋਕਸਮੈਨ' ਨਾਲ ਗੱਲਬਾਤ ਕਰਦਿਆਂ ਉਘੇ ਵਕੀਲ ਨੇ ਦੁੱਖ ਪ੍ਰਗਟ ਕੀਤਾ ਕਿ 28 ਅਗੱਸਤ ਨੂੰ ਵਿਧਾਨ ਸਭਾ ਅੰਦਰ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰੀਪੋਰਟ 'ਤੇ 8 ਘੰਟੇ ਬਹਿਸ ਚਲੀ ਤੇ ਸਰਕਾਰ ਦੇ 5 ਮੰਤਰੀਆਂ ਸੁਖਜਿੰਦਰ ਰੰਧਾਵਾ, ਨਵਜੋਤ ਸਿੰਘ ਸਿੱਧੂ, ਤ੍ਰਿਪਤ ਬਾਜਵਾ,

ਮਨਪ੍ਰੀਤ ਸਿੰਘ ਬਾਦਲ ਤੇ ਚਰਨਜੀਤ ਸਿੰਘ ਚੰਨੀ ਸਮੇਤ 3 ਕਾਂਗਰਸੀ ਵਿਧਾਇਕਾਂ ਨੇ ਮੁੱਖ ਮੰਤਰੀ ਦੀ ਹਾਜ਼ਰੀ ਵਿਚ ਬਾਦਲਾਂ ਅਤੇ ਸੁਮੇਧ ਸੈਣੀ ਤੇ ਹੋਰ ਦੋਸ਼ੀਆਂ ਨੂੰ ਧਾਰਮਕ ਬੇਅਦਬੀ ਦੇ ਮਾਮਲਿਆਂ ਵਿਚ ਸਜ਼ਾ ਦੇਣ ਦਾ ਐਲਾਨ ਕੀਤਾ ਸੀ ਪਰ ਸਾਢੇ ਤਿੰਨ ਮਹੀਨਿਆਂ ਮਗਰੋਂ ਵੀ ਸਰਕਾਰ ਨੇ ਕੁੱਝ ਨਹੀਂ ਕੀਤਾ। ਪੂਰੇ 45 ਦਿਨਾਂ ਬਾਅਦ 12 ਅਕਤੂਬਰ ਨੂੰ ਫੂਲਕਾ ਨੇ ਦੋ ਸਫ਼ਿਆਂ ਦੀ ਚਿੱਠੀ ਸਪੀਕਰ ਨੂੰ ਲਿਖ ਕੇ ਅਪਣਾ ਅਸਤੀਫ਼ਾ ਦੇ ਦਿਤਾ ਸੀ। ਹੁਣ ਦੋ ਮਹੀਨੇ ਬਾਅਦ ਰਾਣਾ ਕੇ.ਪੀ. ਸਿੰਘ ਨੇ ਫੂਲਕਾ ਨੂੰ ਲਿਖਤੀ ਤੌਰ 'ਤੇ ਬੁਲਾਇਆ ਹੈ ਅਤੇ ਨਿਯਮਾਂ ਮੁਤਾਬਕ ਤਫ਼ਤੀਸ਼ ਕਰਨੀ ਹੈ ਕਿ ਇਸ ਅਸਤੀਫ਼ੇ ਵਿਚ ਕੁੱਝ ਸ਼ਰਤਾਂ ਕਿਉਂ ਲਾਈਆਂ ਹਨ?

ਵਿਧਾਨ ਸਭਾ ਨਿਯਮਾਂ ਅਨੁਸਾਰ ਵਿਧਾਇਕ ਵਲੋਂ ਸਿਰਫ਼ ਦੋ ਲਾਈਨਾਂ ਦਾ ਅਸਤੀਫ਼ਾ ਦੇਣਾ ਹੁੰਦਾ ਹੈ ਜਿਸ ਵਿਚ ਕੋਈ ਦਬਾਅ ਜਾਂ ਸ਼ਰਤ ਦਾ ਵੇਰਵਾ ਨਾ ਹੋਵੇ ਅਤੇ ਵਿਧਾਇਕ ਨੇ ਖ਼ੁਦ ਆ ਕੇ ਸਪੀਕਰ ਸਾਹਮਣੇ ਕਹਿਣਾ ਹੁੰਦਾ ਹੈ ਕਿ ਉਸ ਉਤੇ ਕਿਸੇ ਦਾ ਦਬਾਅ ਨਹੀਂ ਸੀ। ਤਿੰਨ ਦਿਨ ਬਾਅਦ ਵੀਰਵਾਰ ਨੂੰ ਸ਼ੁਰੂ ਹੋਣ ਵਾਲੇ ਵਿਧਾਨ ਸਭਾ ਸੈਸ਼ਨ ਵਿਚ ਹਾਜ਼ਰੀ ਬਾਰੇ ਫੂਲਕਾ ਨੇ ਸਪਸ਼ਟ ਕੀਤਾ ਕਿ ਉਹ ਅਪਣੇ ਅਸਤੀਫ਼ੇ ਸਬੰਧੀ ਅਡਿੱਗ ਹਨ ਅਤੇ ਹੁਣ ਬਤੌਰ ਵਿਧਾਇਕ ਬਣੇ ਨਹੀਂ ਰਹਿਣਾ ਚਾਹੁੰਦੇ। ਉਨ੍ਹਾਂ ਕਿਹਾ ਸਪੀਕਰ ਕੋਲ ਕੋਈ ਚਾਰਾ ਨਹੀਂ ਕਿ ਅਸਤੀਫ਼ਾ ਮਨਜ਼ੂਰ ਨਾ ਕਰੇ।

ਭਲਕੇ ਦੋ ਲਾਈਨ ਦਾ ਅਸਤੀਫ਼ਾ ਮੁੜ ਦੇਣ ਮਗਰੋਂ ਫੂਲਕਾ ਹਵਾਈ ਜਹਾਜ਼ ਰਾਹੀਂ ਦਿੱਲੀ ਪਹੁੰਚ ਜਾਣਗੇ ਜਿਥੋਂ ਉਹ ਕਰਕਰਡੁੰਮਾ ਅਦਾਲਤ ਵਿਚ ਨਵੰਬਰ 84 ਦੇ ਸਿੱਖ ਕਤਲੇਆਮ ਦੇ ਦੋਸ਼ੀਆਂ ਵਿਰੁਧ ਵਕਾਲਤ ਕਰਨ ਲਈ ਜੱਜ ਸਾਹਮਣੇ ਅਪਣੀਆਂ ਦਲੀਲਾਂ ਦੇਣਗੇ। ਇਸ ਵੇਲੇ 'ਆਪ' ਦੇ 20 ਵਿਧਾਇਕ ਹਨ, ਜਿਨ੍ਹਾਂ ਵਿਚੋਂ ਸ. ਫੂਲਕਾ ਦੇ ਜਾਣ ਕਾਰਨ 19 ਰਹਿ ਜਾਣਗੇ। ਸੁਖਪਾਲ ਸਿੰਘ ਖਹਿਰਾ ਤੇ ਕੰਵਰ ਸੰਧੂ ਨੂੰ ਪਹਿਲਾਂ ਹੀ ਮੁਅੱਤਲ ਕੀਤਾ ਹੋਇਆ ਹੈ। ਨਤੀਜੇ ਵਜੋਂ ਦੋਵੇਂ ਵਿਰੋਧੀ ਪਾਰਟੀਆਂ ਯਾਨੀ 'ਆਪ' ਤੇ ਅਕਾਲੀ ਬੀਜੇਪੀ ਦੇ 17-17 ਵਿਧਾਇਕ ਹੋ ਜਾਣੇ ਹਨ। ਇਸ ਤਰ੍ਹਾਂ ਆਉਂਦੇ ਦਿਨਾਂ 'ਆਪ' ਨੂੰ ਬਤੌਰ ਵਿਰੋਧੀ ਧਿਰ ਦੀ ਹੋਂਦ ਦਾ ਖ਼ਤਰਾ ਪੈਦਾ ਹੋ ਸਕਦਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM

Deadly Chinese Dor Kite String: ਹਾਏ ਮੇਰਾ ਤਰਨਜੋਤ,China Dor ਨੇ ਰੋਲ ਦਿੱਤਾ ਮਾਂ ਦਾ ਇਕਲੌਤਾ ਪੁੱਤ

25 Jan 2026 2:08 PM
Advertisement