ਪੰਜਾਬ ਦੇ ਰਾਜ ਪੰਛੀ 'ਬਾਜ਼' ਨੂੰ ਬਚਾਉਣ ਦੇ ਯਤਨ ਤੇਜ਼, ਭਾਲ ਲਈ ਵਿਦੇਸ਼ ਜਾਵੇਗੀ ਟੀਮ
Published : Dec 11, 2018, 3:30 pm IST
Updated : Apr 10, 2020, 11:30 am IST
SHARE ARTICLE
punjab state national bird
punjab state national bird

ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਦੀਆਂ ਤਸਵੀਰਾਂ ਵਿਚ ਵਿਚ ਦਿਖਾਈ ਦੇਣ ਵਾਲਾ ਪੰਛੀ ਬਾਜ਼ ਹੁਣ ਪੰਜਾਬ ਵਿਚ ਕਿਤੇ ਟਾਂਵਾਂ-ਟਾਂਵਾਂ ਹੀ ਦਿਖਾਈ ਦਿੰਦਾ....

ਚੰਡੀਗੜ੍ਹ (ਭਾਸ਼ਾ) : ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਦੀਆਂ ਤਸਵੀਰਾਂ ਵਿਚ ਵਿਚ ਦਿਖਾਈ ਦੇਣ ਵਾਲਾ ਪੰਛੀ ਬਾਜ਼ ਹੁਣ ਪੰਜਾਬ ਵਿਚ ਕਿਤੇ ਟਾਂਵਾਂ-ਟਾਂਵਾਂ ਹੀ ਦਿਖਾਈ ਦਿੰਦਾ ਹੈ। ਭਾਵੇਂ ਕਿ ਬਾਜ਼ ਪੰਜਾਬ ਦਾ ਰਾਜ ਪੰਛੀ ਹੈ ਪਰ ਅੱਜ ਕੱਲ੍ਹ ਪੰਜਾਬ ਵਿਚ ਇਸ ਦੀ ਘਾਟ ਵਾਤਾਵਰਣ ਮਾਹਰਾਂ ਲਈ ਡਾਹਢੀ ਚਿੰਤਾ ਦਾ ਵਿਸ਼ਾ ਹੈ।
ਪੰਜਾਬ ਵਿਚ ਬਾਜ਼ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਭਾਵੇਂ ਪਿਛਲੇ ਕਾਫ਼ੀ ਸਮੇਂ ਤੋਂ ਚੱਲ ਰਹੀਆਂ ਹਨ ਪਰ ਹੁਣ ਪੰਜਾਬ ਜੰਗਲੀ ਜੀਵ ਵਿਭਾਗ ਨੇ ਇਨ੍ਹਾਂ ਪੰਛੀਆਂ ਦੀ ਭਾਲ ਲਈ ਪੂਰਬੀ ਯੂਰਪੀਅਨ ਦੇਸ਼ਾਂ ਅਤੇ ਸੰਯੁਕਤ ਅਰਬ ਅਮੀਰਾਤ, ਅਫ਼ਗਾਨਿਸਤਾਨ ਅਤੇ ਪਾਕਿਸਤਾਨ ਤਕ ਵੀ ਪਹੁੰਚ ਕਰਨ ਦਾ ਫੈਸਲਾ ਕੀਤਾ ਹੈ

 

ਤਾਂ ਜੋ ਇਨ੍ਹਾਂ ਦੇ ਕੁੱਝ ਜੋੜਿਆਂ ਬਚਾਇਆ ਜਾ ਸਕੇ। ਮਾਹਰਾਂ ਦਾ ਮੰਨਣਾ ਹੈ ਕਿ ਪੰਜਾਬ ਦੀ ਧਰਤੀ 'ਤੇ ਇਸ ਦਾ ਭੋਜਨ ਘਟਦਾ ਜਾ ਰਿਹਾ ਹੈ, ਜਿਸ ਕਾਰਨ ਇੱਥੇ ਇਸ ਦੀ ਗਿਣਤੀ ਘਟ ਰਹੀ ਹੈ। ਪਹਿਲਾਂ ਬਾਜ਼ ਹਿਮਾਲਿਆਂ ਦੀਆਂ ਹੇਠਲੀਆਂ ਪਹਾੜੀਆਂ 'ਤੇ ਆਮ ਹੀ ਦੇਖਿਆ ਜਾਂਦਾ ਸੀ, ਪਰ ਇਸ ਨੇ ਇੱਥੋਂ ਵੀ ਅਪਣਾ ਟਿਕਾਣਾ ਬਦਲ ਲਿਆ ਹੈ। ਇਹ ਹੁਣ ਹਿਮਾਲਿਆ ਦੀਆਂ ਉਚੀਆਂ ਪਹਾੜੀਆਂ ਵਿਚ ਨਜ਼ਰ ਆਉਂਦਾ ਹੈ। ਜਾਣਕਾਰੀ ਅਨੁਸਾਰ ਪੰਜਾਬ ਜੰਗਲੀ ਜੀਵ ਵਿਭਾਗ ਨੇ ਦੇਸ਼ ਦੇ ਵਾਤਾਵਰਨ ਅਤੇ ਜੰਗਲਾਤ ਮੰਤਰਾਲੇ ਅਤੇ ਸੈਂਟਰਲ ਜ਼ੂ ਅਥਾਰਟੀ ਤੋਂ ਜੰਗਲਾਂ ਵਿਚੋਂ ਵੀ ਬਾਜ਼ਾਂ ਨੂੰ ਬਚਾਉਣ ਸਬੰਧੀ ਮਨਜ਼ੂਰੀ ਹਾਸਲ ਕਰ ਲਈ ਹੈ,

ਜਦਕਿ ਸੂਤਰਾਂ ਅਨੁਸਾਰ ਵਿਭਾਗ ਨੇ ਇਸ ਸਬੰਧੀ ਪਹਿਲਾਂ ਹੀ ਕਮੇਟੀ ਬਣਾ ਦਿਤੀ ਹੈ। ਜੁਲਾਈ 2011 ਵਿਚ ਵੀ ਬਾਜ਼ ਨੂੰ ਬਚਾਉਣ ਦੇ ਯਤਨ ਕੀਤੇ ਗਏ ਸਨ ਜਦੋਂ ਜੰਗਲੀ ਜੀਵ ਜੰਤੂ ਵਿਭਾਗ ਨੇ ਲਾਹੌਰ ਚਿੜੀਆ ਘਰ ਦੇ ਨਾਲ ਜੰਗਲੀ ਜੀਵ ਜੰਤੂਆਂ ਦਾ ਤਬਾਦਲਾ ਕਰਨ ਦੀ ਯੋਜਨਾ ਬਣਾਈ ਸੀ ਪਰ ਭਾਰਤ-ਪਾਕਿਸਤਾਨ ਵਿਚਕਾਰ ਸਬੰਧ ਸੁਖਾਵੇਂ ਨਾ ਹੋਣ ਕਾਰਨ ਇਹ ਯੋਜਨਾ ਕਾਗਜ਼ਾਂ ਵਿਚ ਹੀ ਸਿਮਟ ਕੇ ਰਹਿ ਗਈ। ਉਧਰ ਜੰਗਲਾਤ (ਵਾਈਲਡ ਲਾਈਫ) ਦੇ ਪ੍ਰਿੰਸੀਪਲ ਚੀਫ਼ ਕੰਜ਼ਵੇਟਰ ਕੁਲਦੀਪ ਕੁਮਾਰ ਦਾ ਕਹਿਣੈ

ਕਿ ਜੇਕਰ ਬਾਜ਼ ਭਾਰਤ ਵਿਚ ਨਹੀਂ ਮਿਲਦਾ ਤਾਂ ਇਸ ਨੂੰ ਪੂਰਬੀ ਯੂਰਪ ਦੇ ਦੇਸ਼ਾਂ ਵਿਚੋਂ ਲਿਆ ਕੇ ਛੱਤਬੀੜ ਛਿੜੀਆਘਰ ਵਿਚ ਇਸ ਦੀ ਨਸਲ ਨੂੰ ਸਾਂਭਿਆ ਜਾਵੇਗਾ। ਪੰਜਾਬ ਦੇ ਰਾਜ ਪੰਛੀ ਬਾਜ਼ ਨੂੰ ਸੰਭਾਲਣ ਲਈ ਕੀਤੇ ਜਾ ਰਹੇ ਯਤਨ ਸ਼ਲਾਘਾਯੋਗ ਹਨ ਪਰ ਚੰਗਾ ਹੋਵੇਗਾ ਜੇਕਰ ਇਸੇ ਤਰ੍ਹਾਂ ਚਿੜੀਆਂ ਸਮੇਤ ਹੋਰਨਾਂ ਪੰਛੀਆਂ ਦੀਆਂ ਨਸਲਾਂ ਨੂੰ ਵੀ ਬਚਾਉਣ ਦੇ ਯਤਨ ਕੀਤੇ ਜਾਣ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement