
2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਬਦਲ ਸਕਦੇ ਹਨ ਸਿਆਸੀ ਸਮੀਕਰਨ
-2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਬਦਲ ਸਕਦੇ ਹਨ ਸਿਆਸੀ ਸਮੀਕਰਨ
-ਤੀਜੇ ਮੋਰਚੇ ਦੀਆਂ ਸੰਭਾਵਨਾਵਾਂ ਵੀ ਹੋਣਗੀਆਂ ਪੈਦਾ
ਚੰਡੀਗੜ੍ਹ : ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਵਿਧਾਨ ਸਭਾ ਚੋਣਾਂ ਪੰਜਾਬ ਦੀਆਂ ਰਵਾਇਤੀ ਪਾਰਟੀਆਂ ਲਈ ਖ਼ਤਰੇ ਦੀ ਘੰਟੀ ਹਨ। ਪੂਰੇ ਦੇਸ਼ ਦੀਆਂ ਨਜ਼ਰਾਂ ਦਿੱਲੀ ਦੀਆਂ ਚੋਣਾਂ 'ਤੇ ਲੱਗੀਆਂ ਹੋਈਆਂ ਸਨ।
Photo
ਇਨ੍ਹਾਂ ਚੋਣਾਂ ਵਿਚ ਭਾਜਪਾ ਦੀ ਚੋਣ ਮੁਹਿੰਮ ਵਿਚ ਦਿਤੇ ਖੁਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਪਾਰਟੀ ਦੇ ਮੈਨੇਜਮੈਂਟ ਮਾਹਰ ਮੰਨੇ ਜਾਂਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਵਰਗੇ ਨੇਤਾ ਸਟਾਰ ਪ੍ਰਚਾਰਕਾਂ ਵਿਚ ਸ਼ਾਮਲ ਸਨ ਉਥੇ ਕਾਂਗਰਸ ਦੇ ਸਟਾਰ ਪ੍ਰਚਾਰਕਾਂ ਵਿਚ ਰਾਹੁਲ ਗਾਂਧੀ, ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ, ਪ੍ਰਿਯੰਕਾ ਗਾਂਧੀ ਵਰਗੇ ਦਿਗਜ ਨੇਤਾ ਸ਼ਾਮਲ ਸਨ ਉਥੇ ਦਿੱਲੀ ਵਿਚ ਸੱਤਾ 'ਤੇ ਕਾਬਜ਼ ਆਮ ਆਦਮੀ ਪਾਰਟੀ ਦੀ ਚੋਣ ਮੁਹਿੰਮ ਖੁਦ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਨਾਲ ਉਪ ਮੁੱਖ ਮੰਤਰੀ ਮੁਨੀਸ਼ ਸੁਸੋਦੀਆ ਅਤੇ ਪੰਜਾਬ ਦੇ ਪ੍ਰਧਾਨ ਭਗਵੰਤ ਮਾਨ ਮੁੱਖ ਤੌਰ 'ਤੇ ਅਗਵਾਈ ਕਰ ਰਹੇ ਸਨ।
Photo
ਜ਼ਿਕਰਯੋਗ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਦਿੱਲੀ ਚੋਣਾਂ ਵਿਚ ਪਾਰਟੀ ਦੇ ਸਟਾਰ ਪ੍ਰਚਾਰਕਾਂ ਵਿਚ ਸ਼ਾਮਲ ਸਨ ਪਰ ਉਹ ਉਥੋਂ ਦੇ ਲੋਕਾਂ ਦੇ ਰੁਖ ਨੂੰ ਭਾਂਪਦਿਆਂ ਅਪਣੀ ਚੋਣ ਮੁਹਿੰਮ ਨੂੰ ਵਿਚਾਲੇ ਹੀ ਛਡ ਪਰਤ ਆਏ ਸਨ। ਇਸ ਤਰ੍ਹਾਂ ਕੈਪਟਨ ਦੀ ਦਿੱਲੀ ਵਿਚ ਅਪਣਾ ਕੋਈ ਜਲਵਾ ਨਹੀਂ ਦਿਖਾ ਸਕੇ।
Photo
ਦਿੱਲੀ ਦੇ ਵੋਟਰਾਂ ਨੇ ਜਿਸ ਤਰ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕਾਂਗਰਸ ਦੇ ਦਿਗਜਾਂ ਨੂੰ ਬੁਰੀ ਤਰ੍ਹਾਂ ਪਛਾੜਿਆਂ ਅਤੇ ਤੀਜੀ ਵਾਰ ਆਮ ਆਦਮੀ ਪਾਰਟੀ ਨੂੰ ਸੱਤਾ ਵਿਚ ਲਿਆਂਦਾ ਇਸ ਦਾ ਪੂਰੇ ਦੇਸ਼ ਵਿਚ ਅਸਰ ਦਿਖਾਈ ਦੇ ਰਿਹਾ ਹੈ। ਜ਼ਿਕਰਯੋਗ ਹੈ ਕਿ ਆਮ ਆਦਮੀ ਪਾਰਟੀ ਵਲੋਂ ਇਹ ਚੋਣਾਂ ਵਿਕਾਸ ਦੇ ਨਾਹਰੇ 'ਤੇ ਹੀ ਲੜੀਆਂ ਗਈਆਂ ਹਨ ਅਤੇ ਖੁਦ ਅਰਵਿੰਦ ਕੇਜਰੀਵਾਲ ਨੇ ਵੀ ਚੋਣ ਮੁਹਿੰਮ ਦੌਰਾਨ ਭਾਜਪਾ ਅਤੇ ਕਾਂਗਰਸ ਦੇ ਨੇਤਾਵਾਂ ਦੇ ਕੋਲ ਕਿਸੇ ਤਰ੍ਹਾਂ ਦੀ ਨਿਜੀ ਇਲਜਾਮਬਾਜ਼ੀ ਨਹੀਂ ਕੀਤੀ।
Photo
ਚੋਣ ਨਤੀਜਿਆਂ ਨੇ ਸਪਸ਼ਟ ਕਰ ਦਿਤਾ ਹੈ ਕਿ ਲੋਕਾਂ ਨੂੰ ਸਰਕਾਰ ਦੇ ਕੰਮਾਂ ਨੂੰ ਹੀ ਪਹਿਲ ਦਿਤੀ ਹੈ। ਭਾਜਪਾ ਦੇ ਰਾਸ਼ਟਰਵਾਦੀ ਨਾਹਰੇ ਵੀ ਕੰਮ ਨਹੀਂ ਆਏ। ਇਸ ਤਰ੍ਹਾਂ ਇਨ੍ਹਾਂ ਚੋਣ ਨਤੀਜਿਆਂ ਦਾ ਪੰਜਾਬ ਵਿਚ ਸਿੱਧਾ ਪ੍ਰਭਾਵ ਪਵੇਗਾ ਕਿਉਂਕਿ ਰਾਜ ਵਿਚ ਆਮ ਆਦਮੀ ਮੁੱਖ ਵਿਰੋਧੀ ਪਾਰਟੀ ਹੈ। ਦਿੱਲੀ ਦੇ ਚੋਣ ਨਤੀਜੇ ਤੋਂ ਬਾਅਦ ਪੰਜਾਬ ਦੀ ਕੈਪਟਨ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੂੰ ਵੀ ਅਪਣੀ ਕਾਰਜਸ਼ੈਲੀ ਵਿਚ ਵੱਡੀ ਤਬਦੀਲੀ ਲਿਆਉਣੀ ਪਵੇਗੀ।
Photo
ਇਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਲਈ ਵੀ ਅਪਣੀ ਗਵਾਚੀ ਸਾਖ ਨੂੰ ਬਹਾਲ ਕਰਨਾ ਵੱਡੀ ਚੁਨੌਤੀ ਹੈ ਕਿਉਂਕਿ ਰਣਜੀਤ ਸਿੰਘ ਬ੍ਰਹਮਪੁਰਾ ਅਤੇ ਸੁਖਦੇਵ ਸਿੰਘ ਢੀਂਡਸਾ ਵਰਗੇ ਪਾਰਟੀ ਦੇ ਵੱਡੇ ਨੇਤਾ ਬਗਾਵਤ ਕਰ ਕੇ ਵੱਖਰੀ ਮੁਹਿੰਮ ਚਲਾ ਰਹੇ ਹਨ। ਪੰਜਾਬ ਵਿਚ ਵੱਖ-ਵੱਖ ਗਰੁਪਾਂ ਵਿਚ ਵੰਡੀ ਜਾ ਰਹੀ ਆਮ ਆਦਮੀ ਪਾਰਟੀ ਨੂੰ ਵੀ ਦਿੱਲੀ ਚੋਣ ਨਤੀਜਿਆਂ ਨਾਲ ਆਕਸੀਜਨ ਮਿਲੀ ਹੈ।
Photo
ਇਸ ਨਾਲ ਖਿੰਡ-ਪੁੰਡ ਰਹੀ ਪਾਰਟੀ ਨੂੰ ਮੁੜ ਇਕੱਠੇ ਕਰਨ ਵਿਚ ਮਦਦ ਮਿਲੇਗੀ। ਜਿਸ ਤਰ੍ਹਾਂ ਰਾਜ ਵਿਚ ਕੈਪਟਨ ਸਰਕਾਰ ਦੀ ਕਾਰਜਸ਼ੈਲੀ ਵਿਰੁਧ ਲੋਕਾਂ ਵਿਚ ਬੇਚੈਨੀ ਵੱਧ ਰਹੀ ਹੈ ਅਤੇ ਅਕਾਲੀ ਦਲ ਨੂੰ ਵੀ ਪਹਿਲਾਂ ਵਾਲਾ ਹੁੰਗਾਰਾ ਨਹੀਂ ਮਿਲ ਰਿਹਾ। ਇਸ ਸਥੀਤੀ ਲਈ ਦਿੱਲੀ ਦੇ ਚੋਣ ਨਤੀਜਿਆਂ ਤੋਂ ਬਾਅਦ ਪੰਜਾਬ ਵਿਚ ਇਕ ਵਾਰ ਫਿਰ 2022 ਦੀਆਂ ਚੋਣਾਂ ਤੋਂ ਪਹਿਲਾਂ ਤੀਜੇ ਮੋਰਚੇ ਦੇ ਗਠਨ ਦੀਆਂ ਸਰਗਰਮੀਆਂ ਤੇਜ਼ ਹੋ ਸਕਦੀਆਂ ਹਨ।
Photo
ਮੰਤਰੀ ਪੱਦ ਤੋਂ ਲਾਂਭੇ ਹੋ ਚੁੱਕੇ ਕਾਂਗਰਸੀ ਨੇਤਾ ਨਵਜੋਤ ਸਿੰਘ ਸਿੱਧੂ ਫੈਕਟਰ ਵੀ ਆਉਣ ਵਾਲੇ ਸਮੇਂ ਵਿਚ ਕਾਫੀ ਅਹਿਮ ਰਹਿ ਸਕਦਾ ਹੈ। ਸਿਆਸੀ ਹਲਕਿਆਂ ਵਿਚ ਇਹੀ ਚਰਚਾ ਹੈ ਕਿ ਲੰਮੇ ਸਮੇਂ ਤੋਂ ਚੁੱਪ ਬੈਠ ਕੇ ਸਿਆਸੀ ਸਥਿਤੀਆਂ ਨੂੰ ਭਾਂਪ ਰਹੇ ਸਿੱਧੂ ਨੇ ਜਿਸ ਪਾਸੇ ਵੀ ਕਰਵਟ ਲਈ ਉਸ ਧਿਰ ਦਾ ਪਲੜਾ ਭਾਰੀ ਹੋ ਸਕਦਾ ਹੈ।
Photo
ਦਿੱਲੀ ਚੋਣ ਨਤੀਜਿਆਂ ਤੋਂ ਬਾਅਦ ਕੈਪਟਨ ਸਰਕਾਰ ਦੀ ਢਿੱਲੀ ਕਾਰਗੁਜ਼ਾਰੀ ਨੂੰ ਵੇਖਦੇ ਹੋਏ ਪਾਰਟੀ ਹਾਈ ਕਮਾਂਡ ਨੇ ਆਉਣ ਵਾਲੀਆਂ 2022 ਦੀਆਂ ਚੋਣਾਂ ਤੋਂ ਪਹਿਲਾਂ ਨਵਜੋਤ ਸਿੱਧੂ ਨੂੰ ਚਿਹਰੇ ਦੇ ਰੂਪ ਵਿਚ ਉਭਾਰਦੀ ਹੈ ਤਾਂ ਕਾਂਗਰਸ ਦੇ ਮੁੜ ਸੱਤਾ ਵਿਚ ਆਉਣ ਦੇ ਆਸਾਰ ਬਣ ਸਕਦੇ ਹਨ। ਅਗਰ ਸਿੱਧੂ ਆਮ ਆਦਮੀ ਪਾਰਟੀ ਨਾਲ ਜਾਂਦੇ ਹਨ ਤਾਂ ਇਸ ਪਾਰਟੀ ਵਲੋਂ ਚਿਹਰਾ ਬਣਾਏ ਜਾਣ 'ਤੇ ਸਿਆਸੀ ਸਮੀਕਰਨ ਪੂਰੀ ਤਰ੍ਹਾਂ ਪਲਟ ਸਕਦੇ ਹਨ।
Photo
ਪਰ ਨਵਜੋਤ ਸਿੱਧੂ ਬਾਰੇ ਸਥਿਤੀ ਹਾਲੇ ਵੀ ਸਪਸ਼ਟ ਨਹੀਂ ਅਤੇ ਉਹ ਕਿਧਰ ਜਾਣਗੇ? ਦਿੱਲੀ ਚੋਣਾਂ ਦੇ ਨਤੀਜਿਆਂ ਨਾਲ ਪੰਜਾਬ ਵਿਚ ਭਾਜਪਾ ਪ੍ਰਤੀ ਪ੍ਰਮੁੱਖ ਪਾਰਟੀਆਂ ਦੇ ਕਈ ਨੇਤਾਵਾਂ ਦੇ ਵੱਧ ਰਹੇ ਆਕਰਸ਼ਣ ਨੂੰ ਵੀ ਝਟਕਾ ਲੱਗਾ ਹੈ। ਜੋ ਨੇਤਾ ਸੋਚ ਰਹੇ ਸਨ ਕਿ ਆਉਣ ਵਾਲੇ ਸਮੇਂ ਭਾਜਪਾ ਇਕੱਲੇ ਲੜ ਕੇ ਹਰਿਆਣਾ ਵਾਂਗ ਸੱਤਾ ਤਕ ਪਹੁੰਚ ਸਕਦੀ ਹੈ ਹੁਣ ਦਿੱਲੀ ਚੋਣਾਂ ਦੇ ਨਤੀਜਿਆਂ ਨੇ ਇਨ੍ਹਾਂ ਨੇਤਾਵਾਂ ਦੇ ਸੁਪਨਿਆਂ ਨੂੰ ਢਹਿ ਢੇਰੀ ਕਰ ਦਿਤਾ ਹੈ ਜਿਸ ਕਰ ਕੇ ਭਾਜਪਾ ਨੂੰ ਵੀ ਆਉਣ ਵਾਲੇ ਸਮੇਂ ਵਿਚ ਨੁਕਸਾਨ ਹੋਵੇਗਾ।