
Punjab News: ਪੰਜਾਬ ਬਾਲ ਅਧਿਕਾਰ ਕਮਿਸ਼ਨ ਨੇ DC, SSP ਤੇ ਪੁਲਿਸ ਕਮਿਸ਼ਨਰਾਂ ਨੂੰ ਦਿਤੇ ਨਿਰਦੇਸ਼
All school vehicles of Punjab to be checked: ਹਰਿਆਣਾ ਬੱਸ ਹਾਦਸੇ ਤੋਂ ਬਾਅਦ ਪੰਜਾਬ ਐਕਸ਼ਨ ਵਿਚ ਆ ਗਿਆ ਹੈ। ਪੰਜਾਬ ਬਾਲ ਅਧਿਕਾਰ ਕਮਿਸ਼ਨ ਨੇ ਡੀਸੀ, ਐਸਐਸਪੀ ਤੇ ਪੁਲਿਸ ਕਮਿਸ਼ਨਰਾਂ ਨੂੰ ਪੰਜਾਬ ਦੇ ਸਾਰੇ ਸਕੂਲੀ ਵਾਹਨ ਚੈੱਕ ਕਰਨ ਦੇ ਨਿਰਦੇਸ਼ ਜਾਰੀ ਕੀਤੇ ਹਨ।
ਇਹ ਵੀ ਪੜ੍ਹੋ: Himachal News: ਹਿਮਾਚਲ 'ਚ ਡੂੰਘੀ ਖੱਡ 'ਚ ਡਿੱਗੀ ਕਾਰ, ਚਾਰ ਲੋਕਾਂ ਦੀ ਮੌਕੇ 'ਤੇ ਹੀ ਮੌਤ
ਪੰਜਾਬ ਦੇ ਸਾਰੇ ਸਕੂਲੀ ਵਾਹਨ ਚੈੱਕ ਕੀਤੇ ਜਾਣਗੇ। ਨਿਯਮ ਨਾ ਪੂਰੇ ਹੋਣ 'ਤੇ ਵਾਹਨ ਜ਼ਬਤ ਹੋਣਗੇ। ਪੰਜਾਬ ਬਾਲ ਅਧਿਕਾਰ ਕਮਿਸ਼ਨ ਨੇ 20 ਦਿਨਾਂ ਦੇ ਅੰਦਰ ਚੈਕਿੰਗ ਕਰਨ ਦੇ ਨਿਰਦੇਸ਼ ਜਾਰੀ ਕੀਤੇ ਹਨ।
ਇਹ ਵੀ ਪੜ੍ਹੋ: Punjab News: ਪੰਜਾਬ ਦੇ ਸਾਰੇ ਸਕੂਲੀ ਵਾਹਨ ਕੀਤੇ ਜਾਣਗੇ ਚੈੱਕ, ਨਿਯਮ ਨਾ ਪੂਰੇ ਹੋਣ 'ਤੇ ਹੋਵੇਗੀ ਕਾਰਵਾਈ
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
ਸਕੂਲੀ ਬੱਸਾਂ ਲਈ ਜ਼ਰੂਰੀ ਨਿਯਮ
ਸਕੂਲ ਵਾਹਨ ਸਕੀਮ ਤਹਿਤ ਸਕੂਲੀ ਬੱਸਾਂ ਸਬੰਧੀ ਸਖ਼ਤ ਨਿਯਮ ਹਨ। ਨਿਯਮਾਂ ਮੁਤਾਬਕ ਸਕੂਲ ਬੱਸ ਦਾ ਰੰਗ ਪੀਲਾ ਹੋਣਾ ਚਾਹੀਦਾ ਹੈ। ਬੱਸ ਦਾ ਪਰਮਿਟ, ਰਜਿਸਟ੍ਰੇਸ਼ਨ, ਬੀਮਾ, ਪ੍ਰਦੂਸ਼ਣ ਸਰਟੀਫਿਕੇਟ ਆਦਿ ਦਸਤਾਵੇਜ਼ ਪੂਰੇ ਹੋਣੇ ਚਾਹੀਦੇ ਹਨ। ਡਰਾਈਵਰ ਤਜਰਬੇਕਾਰ ਹੋਣਾ ਚਾਹੀਦਾ ਹੈ ਅਤੇ ਉਸ ਦੇ ਨਾਲ ਇੱਕ ਮਹਿਲਾ ਸਹਾਇਕ ਅਤੇ ਇੱਕ ਕੰਡਕਟਰ ਹੋਣਾ ਚਾਹੀਦਾ ਹੈ।
ਸਪੀਡ ਨੂੰ ਕੰਟਰੋਲ ਕਰਨ ਲਈ ਬੱਸ ਵਿੱਚ ਸਪੀਡ ਗਵਰਨਰ ਦੀ ਵਿਵਸਥਾ ਜ਼ਰੂਰੀ ਕੀਤੀ ਗਈ ਹੈ। ਬੱਸ ਦੇ ਅੱਗੇ ਅਤੇ ਪਿਛਲੇ ਪਾਸੇ ਸਕੂਲ ਡਾਇਰੈਕਟਰ, ਪੁਲਿਸ ਕੰਟਰੋਲ ਨੰਬਰ ਅਤੇ ਚਾਈਲਡ ਹੈਲਪਲਾਈਨ ਨੰਬਰ ਆਦਿ ਲਿਖਿਆ ਹੋਣਾ ਚਾਹੀਦਾ ਹੈ।
ਸੀਸੀਟੀਵੀ ਲਈ ਇੰਤਜ਼ਾਮ ਜ਼ਰੂਰੀ
ਬੱਸਾਂ ਵਿੱਚ ਸੀਸੀਟੀਵੀ ਲਗਾਏ ਜਾਣੇ ਚਾਹੀਦੇ ਹਨ ਅਤੇ ਉਨ੍ਹਾਂ ਦੀ ਰਿਕਾਰਡਿੰਗ ਸਮਰੱਥਾ 15 ਦਿਨਾਂ ਦੀ ਹੋਣੀ ਚਾਹੀਦੀ ਹੈ। ਬੱਸ ਵਿੱਚ ਜੀਪੀਐਸ ਹੋਣਾ ਲਾਜ਼ਮੀ ਕਰ ਦਿੱਤਾ ਗਿਆ ਹੈ। ਡਰਾਈਵਰ ਕੋਲ ਘੱਟੋ-ਘੱਟ ਪੰਜ ਸਾਲ ਦਾ ਤਜ਼ਰਬਾ ਹੋਣਾ ਚਾਹੀਦਾ ਹੈ ਅਤੇ ਇਨ੍ਹਾਂ ਪੰਜ ਸਾਲਾਂ ਵਿੱਚ ਤਿੰਨ ਵਾਰ ਤੋਂ ਵੱਧ ਚਲਾਨ ਨਹੀਂ ਹੋਣਾ ਚਾਹੀਦ। ਡਿਊਟੀ ਦੌਰਾਨ ਡਰਾਈਵਰ ਅਤੇ ਕੰਡਕਟਰ ਆਪਣੀ ਵਰਦੀ ਵਿੱਚ ਹੋਣ। ਕਮੀਜ਼ 'ਤੇ ਨੇਮ ਪਲੇਟ ਹੋਣੀ ਚਾਹੀਦੀ ਹੈ। ਬੱਸ 'ਤੇ ਹਾਈ ਸਕਿਓਰਿਟੀ ਨੰਬਰ ਪਲੇਟ ਦਾ ਹੋਣਾ ਵੀ ਜ਼ਰੂਰੀ ਹੈ।
file photo
ਜ਼ਿਕਰਯੋਗ ਹੈ ਕਿ 11 ਅਪ੍ਰੈਲ ਨੂੰ ਈਦ ਦੀ ਛੁੱਟੀ ਦੇ ਬਾਵਜੂਦ ਹਰਿਆਣਾ ਦੇ ਮਹੇਂਦਰਗੜ੍ਹ 'ਚ ਸਕੂਲ ਖੋਲ੍ਹਿਆ ਗਿਆ ਤੇ ਸਕੂਲ ਬੱਸ ਹਾਦਸੇ 'ਚ 6 ਵਿਦਿਆਰਥੀਆਂ ਦੀ ਮੌਤ ਹੋ ਗਈ ਸੀ। ਜਿਸ ਦਾ ਅਸਰ ਪੰਜਾਬ ਵਿਚ ਵੀ ਦੇਖਣ ਨੂੰ ਮਿਲਿਆ ਹੈ ਤੇ ਹੁਣ ਪੰਜਾਬ ਬਾਲ ਅਧਿਕਾਰ ਕਮਿਸ਼ਨ ਨੇ ਪੰਜਾਬ ਦੇ ਸਾਰੇ ਸਕੂਲਾਂ ਨੂੰ ਵੀ ਬੱਸਾਂ ਵੱਲ ਧਿਆਨ ਦੇਣ ਦੇ ਨਿਰਦੇਸ਼ ਦਿੱਤੇ ਹਨ।
(For more Punjabi news apart from All school vehicles of Punjab to be checked , stay tuned to Rozana Spokesman)