ਰਾਜਿੰਦਰ ਕੌਰ ਭੱਠਲ ਨੇ ਛੱਡਿਆ ਨਾਜਾਇਜ਼ ਕਬਜ਼ਾ, ਲਹਿਰਾਗਾਗਾ ਸਥਿਤ ਰਿਹਾਇਸ਼ ਕੋਲ ਰਸਤੇ 'ਚ ਉਸਾਰੇ ਸਨ ਕਮਰੇ
Published : May 12, 2022, 12:51 pm IST
Updated : May 12, 2022, 12:51 pm IST
SHARE ARTICLE
Rajinder Kaur Bhattal leave Illegal possession
Rajinder Kaur Bhattal leave Illegal possession

40 ਸਾਲਾਂ ਤੋਂ ਕੀਤਾ ਹੋਇਆ ਸੀ ਨਾਜਾਇਜ਼ ਕਬਜ਼ਾ

 

ਲਹਿਰਾਗਾਗਾ:  ਪੰਜਾਬ ਸਰਕਾਰ ਵਲੋਂ ਸੂਬੇ ਦੀ ਸਰਕਾਰੀ ਜ਼ਮੀਨ ’ਤੇ ਲੋਕਾਂ ਵੱਲੋਂ ਕੀਤੇ ਗਏ ਨਾਜਾਇਜ਼ ਕਬਜ਼ਿਆਂ ਨੂੰ ਛੁਡਵਾਉਣ ਲਈ ਚਲਾਈ ਗਈ ਮੁਹਿੰਮ ਦੇ ਚਲਦਿਆਂ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸੀ ਆਗੂ ਬੀਬੀ ਰਾਜਿੰਦਰ ਕੌਰ ਭੱਠਲ ਵੱਲੋਂ 40 ਸਾਲ ਤੋਂ ਕੀਤਾ ਗਿਆ ਨਾਜਾਇਜ਼ ਕਬਜ਼ਾ ਛੱਡਿਆ ਗਿਆ। ਬੀਬੀ ਭੱਠਲ ਨੇ ਆਪਣੀ ਲਹਿਰਾਗਾਗਾ ਸਥਿਤ ਪੁਰਾਣੀ  ਰਿਹਾਇਸ਼ ਦੇ ਬਾਹਰ ਮੁੱਖ ਦੇ ਇਕ ਪਾਸੇ ਰਸਤੇ ’ਤੇ ਕਮਰੇ ਬਣਵਾਏ ਹੋਏ ਸਨ।

Rajinder Kaur Bhattal leave Illegal possession Rajinder Kaur Bhattal leave Illegal possession

ਬੀਤੇ ਦਿਨ ਲੇਬਰ ਵੱਲੋਂ ਰਸਤੇ ’ਤੇ ਖਿੱਚੀ ਗਈ ਦੀਵਾਰ ਦੇ ਨਾਲ ਨਾਲ ਬਣੇ ਕਮਰੇ ਨੂੰ ਢਾਹਿਆ ਗਿਆ। ਇਸ ਤੋਂ ਬਾਅਦ ਹੁਣ ਸ਼ਹਿਰ ਨਿਵਾਸੀਆਂ ਨੂੰ ਕਰੀਬ 40 ਸਾਲ ਬਾਅਦ ਉਕਤ ਰਸਤੇ ’ਤੇ ਸਫਰ ਕਰਨ ਦਾ ਮੌਕਾ ਮਿਲੇਗਾ। ਨਗਰ ਕੌਂਸਲ ਲਹਿਰਾ ਦੇ ਸਾਬਕਾ ਪ੍ਰਧਾਨ ਰਾਜੇਸ਼ ਕੁਮਾਰ ਭੋਲਾ ਨੇ ਕਿਹਾ ਕਿ ਉਹ ਸਰਕਾਰ ਦੇ ਲੋਕ ਪੱਖੀ ਫ਼ੈਸਲਿਆਂ ਦਾ ਹਮੇਸ਼ਾ ਸਹਿਯੋਗ ਕਰਦੇ ਹਨ। ਉਕਤ ਰਸਤੇ ਸਬੰਧੀ ਉਹਨਾਂ ਕਿਹਾ ਕਿ ਉਹਨਾਂ ਨੇ ਕੋਈ ਨਾਜਾਇਜ਼ ਕਬਜ਼ਾ ਨਹੀਂ ਕੀਤਾ ਸੀ ਬਲਕਿ  ਸੁਰੱਖਿਆ ਕਰਮੀਆਂ ਲਈ ਲਈ ਕਮਰਾ ਬਣਾਇਆ ਗਿਆ ਸੀ।

Rajinder Kaur Bhattal leave Illegal possession Rajinder Kaur Bhattal leave Illegal possession

ਜਾਣਕਾਰੀ ਅਨੁਸਾਰ ਪਿਛਲੀ ਕਾਂਗਰਸ ਸਰਕਾਰ ਦੌਰਾਨ ਵੀ ਬੀਬੀ ਭੱਠਲ ਨੇ ਉਕਤ ਥਾਂ ’ਤੇ ਸੜਕ ਬਣਾਉਣ ਲਈ ਕਿਹਾ ਸੀ ਪਰ ਕੁਝ ਤਕਨੀਕੀ ਕਾਰਨਾਂ ਕਰਕੇ ਉਹ ਸੜਕ ਨਹੀਂ ਬਣ ਸਕੀ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਰਕਾਰ ਦੇ ਲੋਕ ਪੱਖੀ ਫ਼ੈਸਲਿਆਂ ਦਾ ਸਵਾਗਤ ਕਰਨ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement