
ਗੈਗਸਟਰਾਂ ਦੁਆਰਾ ਮਾਰੇ ਗਏ ਕਾਂਗਰਸੀ ਕੌਸਲਰ ਗੁਰਦੀਪ ਸਿੰਘ ਪਹਿਲਵਾਨ ਨਮਿਤ ਅਰਦਾਸ ਸਮਾਗਮ ਗੁਰਦੁਆਰਾ ਸੰਤੋਖਸਰ ਵਿਖੇ ਹੋਇਆ......
ਅੰਮ੍ਰਿਤਸਰ, - ਗੈਗਸਟਰਾਂ ਦੁਆਰਾ ਮਾਰੇ ਗਏ ਕਾਂਗਰਸੀ ਕੌਸਲਰ ਗੁਰਦੀਪ ਸਿੰਘ ਪਹਿਲਵਾਨ ਨਮਿਤ ਅਰਦਾਸ ਸਮਾਗਮ ਗੁਰਦੁਆਰਾ ਸੰਤੋਖਸਰ ਵਿਖੇ ਹੋਇਆ। ਸ਼੍ਰੀ ਆਖੰਡ ਪਾਠ ਸਾਹਿਬ ਦੇ ਭੋਗ ਪਾਉਣ ਉਪਰੰਤ ਰਾਗੀ ਜੱਥਿਆਂ ਵੈਰਾਗਮਾਈ ਕੀਰਤਨ ਕੀਤਾ। ਇਸ ਮੌਕੇ ਸਿੱਖਿਆ ਮੰਤਰੀ ਉਮ ਪ੍ਰਕਾਸ਼ ਸੋਨੀ ਨੇ ਗੁਰਦੀਪ ਸਿੰਘ ਭਲਵਾਨ ਦੀ ਮੌਤ 'ਤੇ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ।
ਉਨ੍ਹਾਂ ਨੇ ਪੀੜਤ ਪਰਿਵਾਰ ਨੂੰ ਹਰ ਵਿਤੀ ਸਹਾਇਤਾ ਦਣ ਦਾ ਐਲਾਨ ਕਰਦਿਆ ਕਿਹਾ ਕਿ ਪਹਿਲਵਾਨ ਦੀ ਬੇਟੀ ਨੂੰ ਨਗਰ ਨਿਗਮ ਚ ਨੌਕਰੀ ਦਿਤੀ ਜਾਵੇਗੀ ਤੇ ਬੇਟੇ ਦੀ ਪੜਾਈ ਮੁਤਾਬਕ ਪੰਜਾਬ ਪੁਲਿਸ 'ਚ ਥਾਣੇਦਾਰ ਬਣਾਇਆ ਜਾਵੇਗਾ।
ਇਸ ਮੌਕੇ ਰਾਜ ਕੁਮਾਰ ਵੇਰਕਾ ਐਮ ਐਲ ਏ , ਮੇਅਰ ਕਰਮਜੀਤ ਸਿੰਘ ਰਿੰਟੂ, ਪਰਜਾਪਤ ਸਮਾਜ ਦੇ ਕੌਮੀ ਪ੍ਰਧਾਨ ਰਘਬੀਰ ਸਿੰਘ ਰਾਜਾਸਾਂਸੀ , ਲੋਕ ਸਭਾ ਮੈਬਰ ਗੁਰਜੀਤ ਸਿੰਘ ਔਜਲਾ , ਹਰਪ੍ਰਤਾਪ ਸਿੰਘ ਅਜਨਾਲਾ ਐਮ ਐਲ ਏ , ਸੁਨੀਲ ਦੱਤੀ ਐਮ ਐਲ ਏ , ਅਕਾਲੀ ਆਗੂ ਗੁਰਪ੍ਰਤਾਪ ਸਿੰਘ ਟਿੱਕਾ , ਜੁਗਲ ਕਿਸ਼ੋਰ ਸ਼ਰਮਾ , ਗੁਰਿੰਦਰ ਸਿੰਘ ਰਿਸ਼ੀ , ਸਰਬਜੀਤ ਸਿੰਘ ਲਾਟੀ ਤੇ ਹੋਰ ਸਖਸ਼ੀਅਤਾਂ ਕਾਂਗਰਸੀ ਵਰਕਰ ਵੱਡੀ ਗਿਣਤੀ ਵਿਚ ਪੁੱਜੇ ਹੋਏ ਸਨ ।