
ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਵਿਚਾਲੇ ਗਠਜੋੜ ਦੇ ਐਲਾਨ ਤੋਂ ਬਾਅਦ ਦੋਵੇਂ ਪਾਰਟੀਆਂ ਵਿਚ ਖੁਸ਼ੀ ਦੀ ਲਹਿਰ ਹੈ।
ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ (Shiromani Akali Dal) ਅਤੇ ਬਸਪਾ (BSP) ਵਿਚਾਲੇ ਗਠਜੋੜ ਦੇ ਐਲਾਨ ਤੋਂ ਬਾਅਦ ਦੋਵੇਂ ਪਾਰਟੀਆਂ ਵਿਚ ਖੁਸ਼ੀ ਦੀ ਲਹਿਰ ਹੈ। ਇਸ ਦੌਰਾਨ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਬਸਪਾ ਮੁਖੀ ਮਾਇਆਵਤੀ (Mayawati ) ਨੂੰ ਫੋਨ ਕਰਕੇ ਗਠਜੋੜ ਦੀ ਵਧਾਈ ਦਿੱਤੀ। ਇਸ ਤੋਂ ਬਾਅਦ ਬਸਪਾ ਸੁਪ੍ਰੀਮੋ ਮਾਇਆਵਤੀ ਨੇ ਵੀ ਟਵੀਟ ਜ਼ਰੀਏ ਅਪਣੇ ਬਿਆਨ ਸਾਂਝੇ ਕੀਤੇ।
Mayawati
ਹੋਰ ਪੜ੍ਹੋ: ਕੋਰੋਨਾ ਦੀ ਦੂਜੀ ਲਹਿਰ ਨੇ ਲਈ ਦੇਸ਼ ਦੇ 719 ਡਾਕਟਰਾਂ ਦੀ ਜਾਨ, ਬਿਹਾਰ ਤੇ ਦਿੱਲੀ ‘ਚ ਅੰਕੜੇ ਸਿਖਰ ’ਤੇ
ਉਹਨਾਂ ਕਿਹਾ ਕਿ ਪੰਜਾਬ (Punjab) ਵਿਚ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਵੱਲੋਂ ਅੱਜ ਐਲਾਨਿਆ ਗਿਆ ਗਠਜੋੜ ਇਕ ਨਵੀਂ ਰਾਜਨੀਤਿਕ ਅਤੇ ਸਮਾਜਿਕ ਪਹਿਲਕਦਮੀ ਹੈ, ਜੋ ਕਿ ਨਿਸ਼ਚਤ ਤੌਰ 'ਤੇ ਸੂਬੇ ਦੇ ਵਿਕਾਸ, ਤਰੱਕੀ ਅਤੇ ਖੁਸ਼ਹਾਲੀ ਦੇ ਨਵੇਂ ਯੁੱਗ ਦੀ ਸ਼ੁਰੂਆਤ ਕਰੇਗਾ। ਇਸ ਇਤਿਹਾਸਕ ਕਦਮ ਲਈ ਲੋਕਾਂ ਨੂੰ ਤਹਿ ਦਿਲੋਂ ਵਧਾਈਆਂ ਅਤੇ ਸ਼ੁੱਭਕਾਮਨਾਵਾਂ।
Mayawati's Tweet
ਹੋਰ ਪੜ੍ਹੋ: ਦਿਗਵਿਜੈ ਸਿੰਘ ਦਾ ਬਿਆਨ- ਕਾਂਗਰਸ ਸੱਤਾ ਵਿਚ ਆਈ ਤਾਂ ਬਦਲਿਆ ਜਾਵੇਗਾ ਧਾਰਾ 370 ਦਾ ਫੈਸਲਾ
ਮਾਇਆਵਤੀ ਨੇ ਅੱਗੇ ਕਿਹਾ ਕਿ ਵੈਸੇ ਤਾਂ ਪੰਜਾਬ ਵਿਚ ਸਮਾਜ ਦਾ ਹਰ ਵਰਗ ਕਾਂਗਰਸ (Congress) ਦੇ ਸ਼ਾਸਨ ਵਿਚ ਵਿਆਪਕ ਗਰੀਬੀ, ਭ੍ਰਿਸ਼ਟਾਚਾਰ ਅਤੇ ਬੇਰੁਜ਼ਗਾਰੀ ਆਦਿ ਨਾਲ ਜੂਝ ਰਿਹਾ ਹੈ ਪਰ ਇਸ ਦੀ ਸਭ ਤੋਂ ਜ਼ਿਆਦਾ ਮਾਰ ਦਲਿਤਾਂ, ਕਿਸਾਨਾਂ, ਨੌਜਵਾਨਾਂ ਅਤੇ ਔਰਤਾਂ ਉੱਤੇ ਪੈ ਰਹੀ ਹੈ, ਜਿਸ ਤੋਂ ਛੁਟਕਾਰਾ ਪਾਉਣ ਲਈ ਅਪਣੇ ਇਸ ਗਠਜੋੜ ਨੂੰ ਕਾਮਯਾਬ ਬਣਾਉਣਾ ਬਹੁਤ ਜ਼ਰੂਰੀ ਹੈ।
SAD and BSP Alliance
ਹੋਰ ਪੜ੍ਹੋ: 25 ਸਾਲ ਪਹਿਲਾਂ ਅਕਾਲੀ-ਬਸਪਾ ਗਠਜੋੜ ਟੁੱਟਣ ’ਤੇ ਗੁਰਚਰਨ ਸਿੰਘ ਟੌਹੜਾ ਨੇ ਕਿਉਂ ਕੀਤਾ ਸੀ ਵਿਰੋਧ?
Mayawati's Tweet
ਬਸਪਾ ਸੁਪ੍ਰੀਮੋ ਨੇ ਪੰਜਾਬ ਦੀ ਜਨਤਾ ਨੂੰ ਅਪੀਲ ਕੀਤੀ ਕਿ ਅਕਾਲੀ ਦਲ ਅਤੇ ਬੀਐਸਪੀ ਦੇ ਇਤਿਹਾਸਕ ਗਠਜੋੜ ਨੂੰ ਸਮਰਥਨ ਦਿੰਦੇ ਹੋਏ, 2022 ਦੇ ਸ਼ੁਰੂ ਵਿਚ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਵਿਚ ਇਸ ਗਠਜੋੜ ਦੀ ਸਰਕਾਰ ਬਣਵਾਉਣ ਲਈ ਹੁਣ ਤੋਂ ਹੀ ਜੁੱਟ ਜਾਓ।
Mayawati's Tweet