
ਦੋ ਕੁਇੰਟਲ ਭੁੱਕੀ ਸਮੇਤ ਤਿੰਨ ਮੁਲਜ਼ਮ ਗ੍ਰਿਫ਼ਤਾਰ
to
ਫ਼ਤਿਹਗੜ੍ਹ ਸਾਹਿਬ, 11 ਸਤੰਬਰ (ਇੰਦਰਪ੍ਰੀਤ ਬਖਸ਼ੀ): ਜ਼ਿਲ੍ਹਾ ਪੁਲਿਸ ਮੁਖੀ ਅਮਨੀਤ ਕੌਂਡਲ ਨੇ ਦਸਿਆ ਕਿ ਮਾੜੇ ਅਨਸਰਾਂ ਅਤੇ ਨਸ਼ਿਆਂ ਵਿਰੁਧ ਵਿੱਢੀ ਮੁਹਿੰਮ ਨੂੰ ਉਸ ਵੇਲੇ ਭਾਰੀ ਸਫ਼ਲਤਾ ਮਿਲੀ, ਜਦੋਂ ਪੁਲਿਸ ਨੇ ਨਸ਼ਾ ਤਸਕਰੀ ਦੇ ਦੋਸ਼ ਹੇਠ ਤਿੰਨ ਮੁਲਜ਼ਮਾਂ ਨੂੰ 2 ਕੁਇੰਟਲ ਭੁੱਕੀ ਅਤੇ 150 ਗ੍ਰਾਮ ਅਫ਼ੀਮ ਸਮੇਤ ਗ੍ਰਿਫ਼ਤਾਰ ਕੀਤਾ। ਜ਼ਿਲ੍ਹਾ ਪੁਲਿਸ ਮੁਖੀ ਨੇ ਦਸਿਆ ਕਿ ਪੁਲਿਸ ਪਾਰਟੀ ਤਰਖਾਣ ਮਾਜਰਾ ਕੱਟ 'ਤੇ ਮੌਜੂਦ ਸੀ। ਇਸ ਦੌਰਾਨ ਪੁਲਿਸ ਨੂੰ ਪਤਾ ਲਗਿਆ ਕਿ ਮੁਲਜ਼ਮ ਭਾਰੀ ਮਾਤਰਾ ਵਿਚ ਨਸ਼ਾ ਲੈ ਕੇ ਸਰਹਿੰਦ ਵਲ ਨੂੰ ਆ ਰਹੇ ਹਨ। ਇਸ 'ਤੇ ਸਹਾਇਕ ਥਾਣੇਦਾਰ ਬਲਵਿੰਦਰ ਸਿੰਘ ਥਾਣਾ ਸਰਹਿੰਦ ਵਲੋਂ ਪਿੰਡ ਤਰਖਾਣ ਮਾਜਰਾ ਕੱਟ 'ਤੇ ਨਾਕਾਬੰਦੀ ਕਰ ਕੇ ਇਕ ਟਰੱਕ ਨੂੰ ਚੈਕਿੰਗ ਲਈ ਰੋਕਿਆ ਗਿਆ।
ਡੀ.ਐਸ.ਪੀ. ਮਨਜੀਤ ਸਿੰਘ ਨੇ ਅਪਣੀ ਨਿਗਰਾਨੀ ਹੇਠ ਸਹਾਇਕ ਥਾਣੇਦਾਰ ਬਲਵਿੰਦਰ ਸਿੰਘ ਰਾਹੀਂ ਟਰੱਕ ਦੀ ਤਲਾਸ਼ੀ ਕਰਵਾਈ ਜਿਸ ਵਿਚੋਂ ਕਥਿਤ ਤੌਰ 'ਤੇ 2 ਕੁਇੰਟਲ ਭੁੱਕੀ ਚੂਰਾ ਪੋਸਤ ਅਤੇ 150 ਗ੍ਰਾਮ ਅਫ਼ੀਮ ਬਰਾਮਦ ਹੋਈ। ਇਸ ਸਬੰਧੀ ਜਸਵੀਰ ਸਿੰਘ, ਗੁਲਬਾਗ ਸਿੰਘ, ਰਵਿੰਦਰ ਸਿੰਘ ਨੂੰ ਮੌਕੇ 'ਤੇ ਹੀ ਗ੍ਰਿਫ਼ਤਾਰ ਕੀਤਾ ਗਿਆ ਅਤੇ ਇਕ ਹੋਰ ਮੁਲਜ਼ਮ ਲਖਵੀਰ ਸਿੰਘ ਜੋ ਰਸਤੇ ਵਿਚ ਹੀ ਟਰੱਕ ਵਿਚੋਂ ਉੱਤਰ ਗਿਆ ਸੀ, ਦੀ ਗ੍ਰਿਫ਼ਤਾਰੀ ਹਾਲੇ ਬਾਕੀ ਹੈ। ਉਨ੍ਹਾਂ ਦਸਿਆ ਕਿ ਲਖਵੀਰ ਸਿੰਘ, ਜਸਵੀਰ ਸਿੰਘ, ਗੁਲਬਾਗ ਸਿੰਘ ਅਤੇ ਰਵਿੰਦਰ ਸਿੰਘ ਵਿਰੁਧ ਥਾਣਾ ਸਰਹਿੰਦ ਵਿਖੇ ਦਰਜ ਕੀਤਾ ਗਿਆ ਹੈ।
ਇਹ ਕੈਪਸ਼ਨ ਫਾਇਲ 11-01 ਦੀ ਹੈ।
ਜ਼ਿਲਾ ਪੁਲਸ ਮੁਖੀ ਸ਼੍ਰੀਮਤੀ ਅਮਨੀਤ ਕੌਂਡਲ ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਬਾਰੇ ਜਾਣਕਾਰੀ ਦਿੰਦੇ ਹੋਏ ਅਤੇ ਪੁਲਸ ਵਲੋਂ ਗ੍ਰਿਫ਼ਤਾਰ ਕੀਤੇ ਮੁਲਜ਼ਮ। (ਇੰਦਰਪ੍ਰੀਤ ਬਖਸ਼ੀ)
ਬਾਹਰਲੇ ਸੂਬਿਆਂ ਵਿਚੋਂ ਲਿਆਉਂਦੇ ਸਨ ਨਸ਼ੀਲੇ ਪਦਾਰਥ