
ਸ਼ੂਗਰ ਯਾਨਿਕੀ ਡਾਇਬਿਟੀਜ਼ (ਟਾਇਪ 2) ਦੀ ਬਿਮਾਰੀ ਦਾ ਪਤਾ ਲੱਗਣ ਦੇ ਪੰਜ ਸਾਲਾਂ ਅੰਦਰ ਜੇਕਰ ਪੀੜਤ ਵਿਅਕਤੀ ਅਪਣੇ ਭਾਰ ਨੂੰ 10 ਫ਼ੀ ਸਦੀ ਜਾਂ ਜ਼ਿਆਦਾ ਘੱਟ ਕਰ ਲੈਂਦਾ ਹੈ
ਲੰਦਨ: ਸ਼ੂਗਰ ਯਾਨਿਕੀ ਡਾਇਬਿਟੀਜ਼ (ਟਾਇਪ 2) ਦੀ ਬਿਮਾਰੀ ਦਾ ਪਤਾ ਲੱਗਣ ਦੇ ਪੰਜ ਸਾਲਾਂ ਅੰਦਰ ਜੇਕਰ ਪੀੜਤ ਵਿਅਕਤੀ ਅਪਣੇ ਭਾਰ ਨੂੰ 10 ਫ਼ੀ ਸਦੀ ਜਾਂ ਜ਼ਿਆਦਾ ਘੱਟ ਕਰ ਲੈਂਦਾ ਹੈ ਤਾਂ ਇਸ ਰੋਗ ਤੋਂ ਨਿਜਾਤ ਮਿਲਣ ਦੀ ਸੰਭਾਵਨਾ ਵੱਧ ਜਾਂਦੀ ਹੈ। ਇਕ ਨਵੀਂ ਖੋਜ 'ਚ ਇਹ ਦਾਅਵਾ ਕੀਤਾ ਗਿਆ ਹੈ।
ਇਸ 'ਚ ਕਿਹਾ ਗਿਆ ਹੈ ਕਿ ਅਜਿਹਾ ਕਰਦੇ ਹੋਏ ਜੀਵਨਸ਼ੈਲੀ 'ਚ ਵਿਆਪਕ ਤਬਦੀਲੀ ਜਾਂ ਕੈਲੋਰੀ ਨੂੰ ਲੈ ਕੇ ਬਹੁਤ ਜ਼ਿਆਦਾ ਚੌਕਸੀ ਵਰਤੇ ਬਗ਼ੈਰ ਵੀ ਇਸ ਤੋਂ ਬਚਣਾ ਮੁਮਕਿਨ ਹੈ।
Sugar
'ਡਾਇਬੈਟਿਕ ਮੈਡੀਸਨ' ਰਸਾਲੇ 'ਚ ਪ੍ਰਕਾਸ਼ਤ ਅਧਿਐਨ ਮੁਤਾਬਕ, ਡਾਇਬਿਟੀਸ਼ ਟਾਇਪ-2 ਰੋਗ ਨਾਲ ਦੁਨੀਆਂ ਭਰ 'ਚ 40 ਕਰੋੜ ਤੋਂ ਜ਼ਿਆਦਾ ਲੋਕ ਪ੍ਰਭਾਵਤ ਹੁੰਦੇ ਹਨ। ਇਸ ਨਾਲ ਦਿਲ ਦੀ ਬਿਮਾਰੀ, ਦਿਲ ਦਾ ਦੌਰਾ, ਅੱਖਾਂ ਦੀ ਰੌਸ਼ਨੀ ਜਾਣਾ ਅਤੇ ਸਰਜਰੀ ਜ਼ਰੀਏ ਸਰੀਰ ਦੇ ਕਿਸੇ ਹਿੱਸੇ ਨੂੰ ਕੱਟਣ ਆਦਿ ਦਾ ਖ਼ਤਰਾ ਵੱਧ ਜਾਂਦਾ ਹੈ।ਅਧਿਐਨ 'ਚ ਬ੍ਰਿਟੇਨ ਦੀ ਕੈਂਬਰਿਜ ਯੂਨੀਵਰਸਟੀ ਦੇ ਖੋਜਾਰਥੀ ਸ਼ਾਮਲ ਸਨ। ਉਨ੍ਹਾਂ ਦਾ ਕਹਿਣਾ ਹੈ ਕਿ ਦੂਜੀ ਸ਼੍ਰੇਣੀ ਵਾਲੇ ਸ਼ੂਗਰ ਰੋਗ 'ਤੇ ਜੀਵਨਸ਼ੈਲੀ 'ਚ ਸਾਕਾਰਾਤਮਕ ਬਦਲਾਅ ਅਤੇ ਧਿਆਨ ਆਦਿ ਜ਼ਰੀਏ ਕਾਬੂ ਕੀਤਾ ਜਾ ਸਕਦਾ ਹੈ।
weight loss
ਕੈਲੋਰੀ 'ਤੇ ਨਜ਼ਰ ਰੱਖ ਕੇ ਅਤੇ ਭਾਰ ਘਟਾ ਕੇ ਮਰੀਜ਼ ਖ਼ੂਨ 'ਚ ਸ਼ੱਕਰ ਦੇ ਜ਼ਿਆਦਾ ਪੱਧਰ ਨੂੰ ਵੀ ਆਮ ਪੱਧਰ 'ਤੇ ਲਿਆ ਸਕਦੇ ਹਨ। ਅਧਿਐਨ 'ਚ ਪ੍ਰਮਾਣਤ ਹੋਇਆ ਕਿ ਲਗਾਤਾਰ ਅੱਠ ਹਫ਼ਤਿਆਂ ਤਕ 700 ਕੈਲੋਰੀ ਤਕ ਦਾ ਭੋਜਨ ਖਾਣ ਵਾਲੇ ਹਰ ਦਸ ਵਿਅਕਤੀਆਂ 'ਚੋਂ 9 ਜਣੇ ਇਸ ਬਿਮਾਰੀ ਤੋਂ ਬਾਹਰ ਨਿਕਲ ਸਕੇ।