ਅਨੁਸੂਚਿਤ ਜਾਤੀ ਦੇ 150 ਪ੍ਰਵਾਰ ਪਿੰਡ ਛੱਡਣ ਲਈ ਮਜਬੂਰ ਹੋਏ
Published : Dec 12, 2018, 3:04 pm IST
Updated : Dec 12, 2018, 3:04 pm IST
SHARE ARTICLE
During the press conference, President of the National Scheduled Caste Alliance Paramjit Singh Kainth and others
During the press conference, President of the National Scheduled Caste Alliance Paramjit Singh Kainth and others

ਪਟਿਆਲਾ ਜ਼ਿਲ੍ਹੇ ਦੀ ਪਾਤੜਾਂ ਤਹਿਸੀਲ ਦੇ ਪਿੰਡ ਅਟਾਲਾਂ ਦੇ ਅਨੁਸੂਚਿਤ ਜਾਤੀ ਦੇ ਪੀੜਤ ਪ੍ਰਵਾਰਾਂ ਦੀ ਦਰਦਨਾਕ ਘਟਨਾ ਸੁਣਾਉਂਦੇ..........

ਚੰਡੀਗੜ੍ਹ : ਪਟਿਆਲਾ ਜ਼ਿਲ੍ਹੇ ਦੀ ਪਾਤੜਾਂ ਤਹਿਸੀਲ ਦੇ ਪਿੰਡ ਅਟਾਲਾਂ ਦੇ ਅਨੁਸੂਚਿਤ ਜਾਤੀ ਦੇ ਪੀੜਤ ਪ੍ਰਵਾਰਾਂ ਦੀ ਦਰਦਨਾਕ ਘਟਨਾ ਸੁਣਾਉਂਦੇ ਹੋਏ ਨੈਸ਼ਨਲ ਸ਼ਡਿਊਲਡ ਕਾਸਟ ਅਲਾਇੰਸ ਦੇ ਪ੍ਰਧਾਨ ਸ. ਪਰਮਜੀਤ ਸਿੰਘ ਕੈਂਥ ਨੇ ਤਾੜਨਾ ਕੀਤੀ ਕਿ ਜੇ ਇਨ੍ਹਾਂ ਪਰਵਾਰਾਂ ਨੂੰ ਇਨਸਾਫ਼ ਨਾ ਮਿਲਿਆ ਤਾਂ ਮੁੱਖ ਮੰਤਰੀ ਦੀ ਰਿਹਾਇਸ਼ ਸਾਹਮਣੇ ਧਰਨਾ ਦਿਤਾ ਜਾਵੇਗਾ ਅਤੇ ਭੁੱਖ ਹੜਤਾਲ 'ਤੇ ਬੈਠਣ ਲਈ ਮਜਬੂਰ ਹੋਣਾ ਪਵੇਗਾ। ਇਨ੍ਹਾਂ ਪੀੜਤ ਪਰਵਾਰਾਂ ਦੇ ਨੁਮਾਇੰਦਿਆਂ ਨੇ ਪ੍ਰੈਸ ਕਲੱਬ ਵਿਚ ਮੀਡੀਆ ਨੂੰ ਦਸਿਆ ਕਿ ਪਿਛਲੇ 6 ਮਹੀਨੇ ਤੋਂ ਇਹ ਪ੍ਰਵਾਰ ਤ੍ਰਾਸਦੀ ਭੋਗ ਰਹੇ ਹਨ।

ਸ਼ੁਤਰਾਣਾ ਦੇ ਵਿਧਾਇਕ ਨਿਰਮਲ ਸਿੰਘ, ਪਟਿਆਲਾ ਦੀ ਸਾਬਕਾ ਐਮ.ਪੀ. ਸ੍ਰੀਮਤੀ ਪ੍ਰਨੀਤ ਕੌਰ ਦੀ ਸ਼ਹਿ 'ਤੇ ਪੁਲਿਸ ਰਾਹੀਂ ਦੋਸ਼ੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸ. ਕੈਂਥ ਨੇ ਦੁੱਖ ਪ੍ਰਗਟ ਕੀਤਾ ਕਿ ਸੂਬੇ ਦੇ ਡੀਜੀਪੀ ਅਤੇ ਪਟਿਆਲਾ ਦੇ ਪੁਲਿਸ ਮੁਖੀ ਤੇ ਇਲਾਕੇ ਦੇ ਥਾਣੇਦਾਰ ਤੇ ਹੋਰ ਪੁਲਿਸ ਕਰਮੀ ਕਿਸੇ ਨਾ ਕਿਸੇ ਸਰਕਾਰੀ ਤੇ ਉਚ ਜਾਤੀ ਦੇ ਲੀਡਰਾਂ ਦੇ ਦਬਾਅ ਹੇਠ ਨਾ ਤਾਂ ਦੋਸ਼ੀਆਂ ਵਿਰੁਧ ਕੋਈ ਕਾਰਵਾਈ ਕਰ ਰਹੇ ਹਨ, ਨਾ ਹੀ ਸਹੀ ਜਾਂਚ ਪੜਤਾਲ ਕਰਵਾਂਦੇ ਹਨ ਅਤੇ ਨਾ ਹੀ ਅਨੁਸੂਚਿਤ ਜਾਤੀ ਪਰਵਾਰਾਂ ਦੀ ਸੁਣਵਾਈ ਹੋ ਰਹੀ ਹੈ।

ਲੰਬੇ ਚੌੜੇ ਵੇਰਵੇ ਪੁਲਿਸ ਰੀਪੋਰਟਾਂ, ਪਿੰਡ ਅਟਾਲਾਂ ਵਿਚ ਵਾਪਰੀਆਂ ਘਟਨਾਵਾਂ ਦੇ ਅੰਕੜੇ ਦਿੰਦਿਆਂ ਸ. ਕੈਂਥ ਨੇ। ਕਿਹਾ ਕਿ ਕਾਂਗਰਸ ਸਰਕਾਰ ਤੇ ਇਸ ਦੇ ਵਿਧਾਇਕਾਂ, ਨੇਤਾਵਾਂ, ਮੰਤਰੀਆਂ ਨੇ ਅਨੁਸੂਚਿਤ ਜਾਤੀ ਲੋਕਾਂ ਨੂੰ ਵੋਟਾਂ ਵਾਸਤੇ ਇਸਤੇਮਾਲ ਕੀਤਾ, ਸਿਆਸੀ ਮੁਫ਼ਾਦਾਂ ਲਈ ਵਰਤਿਆ ਪਰ 21 ਅਨੁਸੂਚਿਤ ਜਾਤੀ ਵਿਧਾਇਕਾਂ ਵਾਲੀ ਕਾਂਗਰਸ ਸਰਕਾਰ ਅਤੇ ਪੰਜਾਬ ਵਿਚ ਦੋ ਅਨੁਸੂਚਿਤ ਜਾਤੀ ਐਮ.ਪੀ. ਹੁੰਦਿਆਂ ਵੀ ਇਨ੍ਹਾਂ ਗ਼ਰੀਬਾਂ ਨਾਲ ਧੱਕਾ ਹੋ ਰਿਹਾ ਹੈ। ਸ. ਕੈਂਥ ਨੇ ਇਹ ਵੀ ਦੋਸ਼ ਲਾਇਆ ਕਿ ਪੁਲਿਸ ਪ੍ਰਸ਼ਾਸਨ ਵਿਚ ਵੀ ਜਲੰਧਰ, ਲੁਧਿਆਣਾ ਤੇ ਅੰਮ੍ਰਿਤਸਰ ਕਮਿਸ਼ਨਰਾਂ ਵਿਚ ਵੀ ਕੋਈ ਅਨੁਸੂਚਿਤ ਜਾਤੀ ਅਫ਼ਸਰ ਨਹੀਂ ਹੈ, ਮੁੱਖ ਮੰਤਰੀ ਦੇ ਦਫ਼ਤਰ ਵਿਚ ਕੋਈ ਵੀ ਓ.ਐਸ.ਡੀ. ਅਧਿਕਾਰੀ ਅਨੁਸੂਚਿਤ ਜਾਤੀ ਦਾ ਨਹੀਂ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement