
ਲੋਕਸਭਾ ਚੁਣਾਅ 2019 ਤੋਂ ਪਹਿਲਾਂ ਪੰਜਾਬ ਵਿਚ ਸ਼੍ਰੋਮਣੀ ਅਕਾਲੀ ਦਲ ਨੂੰ ਬੁੱਧਵਾਰ ਸਵੇਰੇ ਵੱਡਾ ਝਟਕਾ ਲੱਗਾ ਹੈ। ਸਾਬਕਾ ਫ਼ੌਜ ਮੁਖੀ
ਚੰਡੀਗੜ੍ਹ (ਸਸਸ) : ਲੋਕਸਭਾ ਚੁਣਾਅ 2019 ਤੋਂ ਪਹਿਲਾਂ ਪੰਜਾਬ ਵਿਚ ਸ਼੍ਰੋਮਣੀ ਅਕਾਲੀ ਦਲ ਨੂੰ ਬੁੱਧਵਾਰ ਸਵੇਰੇ ਵੱਡਾ ਝੱਟਕਾ ਲੱਗਾ ਹੈ। ਸਾਬਕਾ ਫ਼ੌਜ ਮੁਖੀ ਜਨਰਲ ਜੇਜੇ ਸਿੰਘ ਨੇ ਪਾਰਟੀ ਤੋਂ ਅਸਤੀਫ਼ਾ ਦੇ ਦਿਤਾ ਹੈ। ਜਨਵਰੀ 2017 ਵਿਚ ਜੋਗਿੰਦਰ ਜਸਵੰਤ ਸਿੰਘ ਨੇ ਮੌਜੂਦਾ ਪਾਰਟੀ ਪ੍ਰਧਾਨ ਅਤੇ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀ ਹਾਜ਼ਰੀ ਵਿਚ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਿਲ ਹੋਏ ਸਨ।
ਪੰਜਾਬ ਵਿਧਾਨ ਸਭਾ ਚੁਣਾਅ 2017 ਵਿਚ ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਦੇ ਰੂਪ ਵਿਚ ਪਟਿਆਲਾ ਸ਼ਹਿਰੀ ਸੀਟ ਤੋਂ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ਼ ਚੋਣਾਂ ‘ਚ ਖੜ੍ਹੋ ਹੋਏ ਸੀ, ਜਿਸ ਵਿਚ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਜਨਰਲ ਜੋਗਿੰਦਰ ਜਸਵੰਤ ਸਿੰਘ ਪੀਵੀਐਸਐਮ, ਏਵੀਐਸਐਮ, ਵੀਐਸਐਮ, ਏਡੀਸੀ ਭਾਰਤੀ ਫ਼ੌਜ ਦੇ 22ਵੇਂ ਮੁਖੀ ਸਨ। ਉਹ 31 ਜਨਵਰੀ 2005 ਤੋਂ 30 ਸਤੰਬਰ 2007 ਤੱਕ ਫ਼ੌਜ ਮੁੱਖੀ ਦੇ ਰੂਪ ਵਿਚ ਰਹੇ।
ਉਨ੍ਹਾਂ ਨੂੰ 27 ਨਵੰਬਰ 2004 ਨੂੰ ਜਨਰਲ ਐਨ ਸੀ ਵਿਜ਼ ਦੀ ਰਿਟਾਇਰਮੈਂਟ ਤੋਂ ਬਾਅਦ ਫ਼ੌਜ ਮੁਖੀ ਨਿਯੁਕਤ ਕੀਤਾ ਗਿਆ ਸੀ ਅਤੇ 31 ਜਨਵਰੀ 2005 ਤੋਂ ਬਾਅਦ ਸੇਵਾਮੁਕਤ ਹੋਣ ਤੱਕ ਉਹ ਇਸ ਅਹੁਦੇ ‘ਤੇ ਰਹੇ। ਜੋਗਿੰਦਰ ਜਸਵੰਤ ਸਿੰਘ ਭਾਰਤੀ ਫ਼ੌਜ ਦੀ ਅਗਵਾਈ ਕਰਨ ਵਾਲੇ ਪਹਿਲੇਂ ਸਿੱਖ ਫ਼ੌਜ ਮੁਖੀ ਅਤੇ ਚੰਡੀ ਮੰਦਰ ਵਿਚ ਸਥਿਤ ਪੱਛਮੀ ਕਮਾਨ ਤੋਂ ਆਉਣ ਵਾਲੇ ਗਿਆਰ੍ਹਵੇਂ ਫ਼ੌਜ ਪ੍ਰਮੁੱਖ ਹਨ।
ਰਿਟਾਇਰਮੈਂਟ ਤੋਂ ਬਾਅਦ ਉਹ 27 ਜਨਵਰੀ 2008 ਨੂੰ ਅਰੁਣਾਚਲ ਪ੍ਰਦੇਸ਼ ਦੇ ਰਾਜਪਾਲ ਬਣੇ। 28 ਮਈ 2013 ਤੱਕ ਉਹ ਇਸ ਅਹੁਦੇ ‘ਤੇ ਰਹੇ, ਜਿਸ ਤੋਂ ਬਾਅਦ ਲੈਫਟੀਨੈਂਟ ਜਨਰਲ (ਸੇਵਾਮੁਕਤ) ਨਿਰਭਏ ਸ਼ਰਮਾ ਪ੍ਰਦੇਸ਼ ਦੇ ਅਗਲੇ ਰਾਜਪਾਲ ਬਣੇ।