Punjab News: ਕਪੂਰਥਲਾ ਮਾਡਰਨ ਜੇਲ ਵਿਚੋਂ 5 ਮੋਬਾਈਲ ਫੋਨ, 5 ਬੈਟਰੀਆਂ ਅਤੇ 5 ਸਿਮ ਕਾਰਡ ਬਰਾਮਦ
Published : Dec 12, 2023, 7:17 pm IST
Updated : Dec 12, 2023, 7:17 pm IST
SHARE ARTICLE
Kapurthala Modern Jail
Kapurthala Modern Jail

ਅਣਪਛਾਤੇ ਵਿਅਕਤੀ ਸਮੇਤ 5 ਵਿਅਕਤੀਆਂ ਵਿਰੁਧ ਕੇਸ ਦਰਜ

Punjab News: ਕਪੂਰਥਲਾ ਮਾਡਰਨ ਜੇਲ ਵਿਚ ਹਵਾਲਾਤੀਆਂ ਅਤੇ ਕੈਦੀਆਂ ਵਲੋਂ ਪਾਬੰਦੀਸ਼ੁਦਾ ਵਸਤੂਆਂ ਦੀ ਲਗਾਤਾਰ ਵਰਤੋਂ ਨੂੰ ਰੋਕਣ ਦੇ ਮਕਸਦ ਨਾਲ ਜੇਲ ਦੀਆਂ ਬੈਰਕਾਂ ਵਿਚ ਲਗਾਤਾਰ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ। ਇਸੇ ਕੜੀ ਤਹਿਤ ਜੇਲ ਵਿਚੋਂ 5 ਮੋਬਾਈਲ ਫੋਨ, 5 ਬੈਟਰੀਆਂ ਅਤੇ 5 ਸਿਮ ਕਾਰਡ ਬਰਾਮਦ ਹੋਏ ਹਨ। ਇਸ ਮਗਰੋਂ ਸਹਾਇਕ ਜੇਲ ਸੁਪਰਡੈਂਟ ਅਬਦੁਲ ਹਮੀਦ ਅਤੇ ਸਤਪਾਲ ਸਿੰਘ ਦੀ ਸ਼ਿਕਾਇਤ ’ਤੇ ਥਾਣਾ ਸਦਰ ਦੀ ਪੁਲਿਸ ਨੇ ਇਕ ਅਣਪਛਾਤੇ ਵਿਅਕਤੀ ਸਮੇਤ 5 ਵਿਅਕਤੀਆਂ ਵਿਰੁਧ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿਤੀ ਹੈ।

ਜੇਲ ਦੇ ਸਹਾਇਕ ਸੁਪਰਡੈਂਟ ਅਬਦੁਲ ਹਮੀਦ ਅਤੇ ਸਤਪਾਲ ਸਿੰਘ ਨੇ ਥਾਣਾ ਕੋਤਵਾਲੀ ਨੂੰ ਦਿਤੀ ਅਪਣੀ ਸ਼ਿਕਾਇਤ ਵਿਚ ਦਸਿਆ ਕਿ ਜੇਲ ਦੇ ਸੁਰੱਖਿਆ ਗਾਰਡਾਂ ਅਤੇ ਸੀਆਰਪੀਐਫ ਜਵਾਨਾਂ ਵਲੋਂ ਜੇਲ ਦੀਆਂ ਕੋਠੜੀਆਂ ਵਿਚ ਪਾਬੰਦੀਸ਼ੁਦਾ ਵਸਤੂਆਂ ਦੀ ਤਲਾਸ਼ੀ ਲਈ ਗਈ ਸੀ। ਜਿਸ ਦੌਰਾਨ 4 ਸੈਮਸੰਗ ਮੋਬਾਈਲ, ਇਕ ਓਪੋ ਮੋਬਾਈਲ, 5 ਬੈਟਰੀਆਂ ਅਤੇ 5 ਸਿਮ ਕਾਰਡ ਬਰਾਮਦ ਹੋਏ।

ਸ਼ਿਕਾਇਤ 'ਤੇ ਥਾਣਾ ਕੋਤਵਾਲੀ ਦੀ ਪੁਲਿਸ ਨੇ ਜਸਕਰਨ ਸਿੰਘ ਪੁੱਤਰ ਜਸਵੰਤ ਸਿੰਘ ਵਾਸੀ ਸੰਤਪੁਰ ਕਪੂਰਥਲਾ, ਮਨਪ੍ਰੀਤ ਸਿੰਘ ਪੁੱਤਰ ਲਖਵਿੰਦਰ ਸਿੰਘ ਵਾਸੀ ਕੀਰਤੇਵਾਲ ਤਰਨਤਾਰਨ, ਪਵਨਦੀਪ ਸਿੰਘ ਪੁੱਤਰ ਪ੍ਰਧਾਨ ਸਿੰਘ ਵਾਸੀ ਸਾਹਨੇਵਾਲ ਲੁਧਿਆਣਾ,ਸੁਨੀਤ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਭੁਲੱਥ ਕਪੂਰਥਲਾ ਅਤੇ ਇਕ ਅਣਪਛਾਤੇ ਵਿਅਕਤੀ ਵਿਰੁਧ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿਤੀ ਗਈ ਹੈ।

(For more news apart from 5 mobile phones recovered from Kapurthala Modern Jail , stay tuned to Rozana Spokesman)

Location: India, Punjab, Kapurthala

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM
Advertisement