Hoshiarpur News: ਪਿਤਾ ਦੇ ਸਸਕਾਰ 'ਤੇ ਜੇਲ੍ਹੋਂ ਆਇਆ ਕੈਦੀ ਪੁੱਤ ਪੁਲਿਸ ਦੇ ਅੱਖੀਂ ਘੱਟਾ ਪਾ ਫ਼ਰਾਰ, ਪੁਲਿਸ ਨੂੰ ਪਈ ਹੱਥਾਂ-ਪੈਰਾਂ ਦੀ
Published : Dec 10, 2023, 5:48 pm IST
Updated : Dec 10, 2023, 6:37 pm IST
SHARE ARTICLE
File Photo
File Photo

ਏਐਸਆਈ ਜੀਜੇ ਸਮੇਤ ਕੁੱਲ 4 ਵਿਅਕਤੀਆਂ 'ਤੇ ਮਾਮਲਾ ਦਰਜ ਕਰਕੇ ਪੜਤਾਲ ਸ਼ੁਰੂ

Hoshiarpur News: ਹੁਸਿ਼ਆਰਪਰ ਦੇ ਥਾਣਾ ਬੁੱਲ੍ਹੋਵਾਲ ਅਧੀਨ ਆਉਂਦੇ ਪਿੰਡ ਪੰਡੋਰੀ ਰੁਕਮਾਣ ਤੋਂ ਹੈ ਜਿੱਥੇ ਕਿ ਆਪਣੇ ਪਿਤਾ ਦੀ ਅੰਤਿਮ ਅਰਦਾਸ 'ਤੇ ਜੇਲ੍ਹ ਚੋਂ ਆਇਆ ਇੱਕ ਸਾਬਕਾ ਫ਼ੌਜੀ ਪੁਲਿਸ ਨੂੰ ਚਕਮਾ ਦੇ ਕੇ ਫਰਾਰ ਹੋ ਗਿਆ। ਇਸ ਤੋਂ ਬਾਅਦ ਪੁਲਿਸ ਵਲੋਂ ਫ਼ਰਾਰ ਹੋਏ ਸਾਬਕਾ ਫ਼ੌਜੀ ਦੇ ਏਐਸਆਈ ਜੀਜੇ ਸਮੇਤ ਕੁੱਲ 4 ਵਿਅਕਤੀਆਂ 'ਤੇ ਮਾਮਲਾ ਦਰਜ ਕਰਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ। 

ਜਾਣਕਾਰੀ ਮੁਤਾਬਕ, ਫ਼ਰਾਰ ਹੋਇਆ ਸਾਬਕਾ ਫੌਜੀ ਮੁਨੀਸ਼ ਕੁਮਾਰ ਆਪਣੇ ਪਿਤਾ ਹਰਬੰਸ ਲਾਲ ਦੀ ਅੰਤਿਮ ਅਰਦਾਸ 'ਚ ਸ਼ਾਮਿਲ ਹੋਣ ਲਈ ਆਇਆ ਸੀ ਤੇ ਮੁਨੀਸ਼ ਕੁਮਾਰ ਦੀ ਪਤਨੀ ਵਲੋਂ ਕੁਝ ਸਮਾਂ ਪਹਿਲਾਂ ਆਤਮਹੱਤਿਮਾ ਕਰ ਲਈ ਗਈ ਸੀ ਜਿਸ ਸਬੰਧ 'ਚ ਪੁਲਿਸ ਵਲੋਂ ਮੁਨੀਸ਼ ਕੁਮਾਰ ਵਿਰੁੱਧ ਮਾਮਲਾ ਦਰਜ ਕਰਕੇ ਉਸਨੂੰ ਹੁਸ਼ਿਆਰਪੁਰ ਦੀ ਕੇਂਦਰੀ ਜੇਲ੍ਹ 'ਚ ਭੇਜਿਆ ਹੋਇਆ ਸੀ।  ਬਿੰਦਰ ਕੁਮਾਰ ਪੁੱਤਰ ਲੇਟ ਮੋਹਨ ਲਾਲ ਵਾਸੀ ਮੁਹੱਲਾ ਦਸਮੇਸ਼ ਨਗਰ ਗਲੀ ਨੰ. 5 ਡਗਾਨਾ ਰੋਡ ਥਾਣਾ ਮਾਡਲ ਟਾਊਨ ਨੇ ਦੱਸਿਆ ਕਿ ਉਹ ਪੁਲਿਸ ਲਾਈਨ ਹੁਸ਼ਿਆਰਪੁਰ ‘ਚ ਬਤੌਰ ਮੁੱਖ ਮੁਨਸ਼ੀ ਡਿਊਟੀ ਦੇ ਰਿਹਾ ਸੀ। 8 ਦਸੰਬਰ ਨੂੰ ਕੇਂਦਰੀ ਜੇਲ੍ਹ ‘ਚ ਬੰਦ ਦੋਸ਼ੀ ਮਨੀਸ਼ ਕੁਮਾਰ ਪੁੱਤਰ ਹਰਬੰਸ ਲਾਲ ਵਾਸੀ ਨਵੀਂ ਆਬਾਦੀ ਪੰਡੋਰੀ ਰੁਕਮਾਣ ਥਾਣਾ ਬੁੱਲੋਵਾਲ ਨੂੰ ਉਸ ਦੇ ਪਿਤਾ ਦੀ ਅੰਤਿਮ ਅਰਦਾਸ ‘ਚ ਸ਼ਾਮਲ ਕਰਵਾਉਣ ਲਈ ਮਾਣਯੋਗ ਅਦਾਲਤ ਵੱਲੋਂ ਦਿੱਤੇ ਹੁਕਮ ਮੁਤਾਬਕ ਬਤੌਰ ਗਾਰਦ ASI ਜਸਵਿੰਦਰ ਸਿੰਘ, ਸੀਨੀਅਰ ਸਿਪਾਹੀ ਵਰਿੰਦਰ ਦੀ ਡਿਊਟੀ ਲਾਈ ਸੀ।

ਮਨੀਸ਼ ਕੁਮਾਰ ਦੇ ਜੀਜਾ ਪਰਮਜੀਤ ਸਿੰਘ ਥਾਣਾ ਬੁੱਲੋਵਾਲ ਟ੍ਰੇਨਿੰਗ ਸੈਂਟਰ ਜਹਾਨ ਖੇਡਾਂ ‘ਚ ਬਤੌਰ ASI ਤਾਇਨਾਤ ਹੈ, ਦੇ ਕਹਿਣ ‘ਤੇ ‘ਮੇਰੀ ਜ਼ਿੰਮੇਵਾਰੀ ਹੈ’ ‘ਤੇ ਭਰੋਸਾ ਕਰਕੇ ਦੋਸ਼ੀ ਕੈਦੀ ਮਨੀਸ਼ ਕੁਮਾਰ ਦੀ ਹੱਥਕੜੀ ਖੋਲ੍ਹ ਦਿੱਤੀ ਪਰ ਦੋਸ਼ੀ ਮਨੀਸ਼ ਕੁਮਾਰ ਕੁਝ ਸਮੇਂ ਸਾਡੀ ਨਿਗਰਾਨੀ ਵਿਚ ਇਧਰ-ਓਧਰ ਆਪਣੇ ਰਿਸ਼ਤੇਦਾਰਾਂ ਨੂੰ ਮਿਲਦਾ ਰਿਹਾ। ਕੁਝ ਸਮੇਂ ਪਿੱਛੋਂ ਦੋਸ਼ੀ ਮੌਕੇ ਦਾ ਫਾਇਦਾ ਉਠਾ ਕੇ ਚਕਮਾ ਦੇ ਕੇ ਫਰਾਰ ਹੋ ਗਿਆ। ਪੁਲਿਸ ਨੇ ਜਸਵਿੰਦਰ ਸਿੰਘ, ਵਰਿੰਦਰ, ਪਰਮਜੀਤ ਸਿੰਘ ਵਿਰੁੱਧ ਕੇਸ ਦਰਜ ਕਰਕੇ ਗ੍ਰਿਫ਼ਤਾਰ ਕਰ ਲਿਆ ਹੈ। ਜਦਕਿ ਦੋਸ਼ੀ ਕੈਦੀ ਮਨੀਸ਼ ਕੁਮਾਰ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। 

ਪਿੰਡ ਵਾਸੀਆਂ ਦੇ ਦੱਸਣ ਮੁਤਾਬਕ, ਮੁਨੀਸ਼ ਕੁਮਾਰ ਦੇ ਪਿਤਾ ਹਰਬੰਸ ਲਾਲ ਬੀਤੇ ਦਿਨੀਂ ਇੱਕ ਸੜਕ ਹਾਦਸੇ 'ਚ ਗੰਭੀਰ ਜ਼ਖਮੀ ਹੋ ਗਏ ਸਨ ਜਿਸ ਤੋਂ ਬਾਅਦ ਜ਼ੇਰੇ ਇਲਾਜ ਉਨ੍ਹਾਂ ਦੀ ਮੌਤ ਹੋ ਗਈ ਸੀ। 8 ਦਸੰਬਰ ਨੂੰ ਹਰਬੰਸ ਲਾਲ ਦੀ ਅੰਤਿਮ ਅਰਦਾਸ ਸੀ ਉਸ ਵਕਤ ਵੀ ਉਹ ਜੇਲ੍ਹ ਚੋਂ ਆਇਆ ਸੀ। ਉਨ੍ਹਾਂ ਦੱਸਿਆ ਕਿ ਅੰਤਿਮ ਅਰਦਾਸ ਵਾਲੇ ਦਿਨ ਮੁਨੀਸ਼ ਕੁਮਾਰ ਕਿਸੇ ਤਰ੍ਹਾਂ ਨਾਲ ਪੁਲਿਸ ਨੂੰ ਚਕਮਾ ਦੇ ਕੇ ਫ਼ਰਾਰ ਹੋ ਗਿਆ ਸੀ ਜਿਸ ਤੋਂ ਬਾਅਦ ਪਰਿਵਾਰ ਵੱਲੋਂ ਵੀ ਉਸ ਦੀ ਭਾਲ ਕੀਤੀ ਗਈ ਪਰੰਤੂ ਉਸਦਾ ਕੁਝ ਵੀ ਥਹੁ ਪਤਾ ਨਹੀਂ ਲੱਗ ਸਕਿਆ। 

ਦੂਜੇ ਪਾਸੇ ਥਾਣਾ ਬੁੱਲ੍ਹੋਵਾਲ ਪੁਲਿਸ ਵਲੋਂ ਮੁਨੀਸ਼ ਕੁਮਾਰ ਨੂੰ ਲਿਆਉਣ ਵਾਲੇ 2 ਮੁਲਾਜ਼ਮਾਂ ਸਮੇਤ ਮੁਨੀਸ਼ ਕੁਮਾਰ ਦੇ ਜੀਜਾ ਜੋ ਕਿ ਪੰਜਾਬ ਪੁਲਿਸ 'ਚ ਏਐਸਆਈ ਦੇ ਵਿਰੁੱਧ ਵੀ ਮਾਮਲਾ ਦਰਜ ਕਰ ਲਿਆ ਹੈ ਤੇ ਤਿੰਨਾਂ ਮੁਲਾਜ਼ਮਾਂ ਨੂੰ ਜੇਲ੍ਹ 'ਚ ਭੇਜ ਦਿੱਤਾ ਹੈ ਤੇ ਪੁਲਿਸ ਵੱਲੋਂ ਲਗਾਤਾਰ ਮੁਨੀਸ਼ ਕੁਮਾਰ ਦੀ ਭਾਲ ਲਈ ਛਾਪੇਮਾਰੀ ਵੀ ਕੀਤੀ ਜਾ ਰਹੀ ਹੈ।

(For more news apart from The prisoner who came from the jail for the funeral escaped from the police, stay tuned to Rozana Spokesman)

SHARE ARTICLE

ਏਜੰਸੀ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement