Punjab News: 305 ਗ੍ਰਾਮ ਹੈਰੋਇਨ ਅਤੇ ਅਸਲੇ ਸਣੇ ਤਿੰਨ ਨੌਜਵਾਨ ਕਾਬੂ
Published : Dec 12, 2023, 9:25 pm IST
Updated : Dec 12, 2023, 9:25 pm IST
SHARE ARTICLE
Three youths arrested with 305 grams of heroin and weapons
Three youths arrested with 305 grams of heroin and weapons

2 ਦੇਸੀ ਪਿਸਤੌਲ ਅਤੇ 8 ਜ਼ਿੰਦਾ ਰੌਂਦ ਬਦਾਮਦ

Punjab News:  ਜ਼ਿਲ੍ਹਾ ਤਰਨ ਤਾਰਨ ਦੇ ਐੱਸ.ਐੱਸ.ਪੀ ਅਸ਼ਵਨੀ ਕਪੂਰ ਦੀਆਂ ਸਖ਼ਤ ਹਦਾਇਤਾਂ ਅਤੇ ਡੀ.ਐਸ.ਪੀ.  ਭਿੱਖੀਵਿੰਡ ਪ੍ਰੀਤ ਇੰਦਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ 'ਤੇ ਚੱਲਦਿਆਂ ਥਾਣਾ ਖੇਮਕਰਨ ਦੀ ਪੁਲਿਸ ਨੇ 305 ਗ੍ਰਾਮ ਹੈਰੋਇਨ ਸਮੇਤ ਤਿੰਨ ਨੌਜਵਾਨਾਂ ਨੂੰ ਕਾਬੂ ਕਰਨ 'ਚ ਸਫਲਤਾ ਹਾਸਲ ਕੀਤੀ ਹੈ।

ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਸਬ ਡਵੀਜ਼ਨ ਭਿੱਖੀਵਿੰਡ ਦੇ ਡੀ.ਐਸ.ਪੀ. ਪ੍ਰੀਤ ਇੰਦਰ ਸਿੰਘ ਨੇ ਦਸਿਆ ਕਿ ਐਸ.ਆਈ. ਗੁਰਿੰਦਰ ਸਿੰਘ ਮੁੱਖ ਅਫ਼ਸਰ ਤਫਤੀਸ਼ੀ ਅਫਸ਼ਰ ਸਮੇਤ ਪੁਲਿਸ ਪਾਰਟੀ ਥਾਣਾ ਖੇਮਕਰਨ ਤੇ ਭੂਰਾ ਕੋਹਨਾ, ਭੂਰਾ ਕ੍ਰੀਮਪੁਰਾ, ਮਨਾਵਾਂ ਆਦਿ ਨੂੰ ਜਾ ਰਹੇ ਸਨ। ਇਸ ਦੌਰਾਨ ਪੁਲਿਸ ਨੂੰ ਮੋਟਰਸਾਈਕਲ ਮਾਰਕਾ ਹੀਰੋ ਐਚ.ਐਫ ਡੀਲਕਸ ਰੰਗ ਕਾਲਾ ਲਾਲ ਧਾਰੀਦਾਰ ਬਿਨਾਂ ਨੰਬਰੀ ਉਤੇ ਤਿੰਨ ਨੌਜਵਾਨ ਆਉਂਦੇ ਦਿਖਾਈ ਦਿਤੇ। ਜਿਨ੍ਹਾਂ ਨੇ ਪੁਲਿਸ ਨੂੰ ਦੇਖ ਕੇ ਅਪਣੀਆਂ ਜੇਬਾਂ ਵਿਚੋਂ ਲਿਫਾਫੇ ਬਾਹਰ ਕੱਢ ਕੇ ਸੜਕ ਦੇ ਕਿਨਾਰੇ ਘਾਹ ਫੂਸ ਵਿਚ ਸੁੱਟ ਦਿਤੇ।

ਪੁਲਿਸ ਨੇ ਉਨ੍ਹਾਂ ਸ਼ੱਕ ਦੀ ਆਧਾਰ ’ਤੇ ਕਾਬੂ ਕਰਕੇ 305 ਗ੍ਰਾਮ ਹੈਰੋਇਨ, 2 ਦੇਸੀ ਪਿਸਤੌਲ ਅਤੇ 8 ਜ਼ਿੰਦਾ ਰੌਂਦ ਬਦਾਮਦ ਕੀਤੇ। ਖੇਮਕਰਨ ਪੁਲਿਸ ਨੇ ਸੁਨੀਲ, ਹਰਪ੍ਰੀਤ ਸਿੰਘ ਅਤੇ ਅਮਨ ਵਿਰੁਧ ਐਨ.ਡੀ.ਪੀ.ਐਸ. ਐਕਟ ਧਾਰਾ 21B/61/85 ਅਤੇ 25/54/59 ਅਸਲਾ ਐਕਟ ਤਹਿਤ ਮੁਕੱਦਮਾ ਨੰਬਰ 119 ਮਿਤੀ 11/12/2023 ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿਤੀ ਹੈ।

 (For more news apart from Three youths arrested with 305 grams of heroin and weapons, stay tuned to Rozana Spokesman)

Location: India, Punjab, Tarn Taran

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM
Advertisement