
ਅੱਜ ਵਿਸਾਖੀ ਦੇ ਪਵਿੱਤਰ ਦਿਹਾੜੇ ਤੇ ਪੰਜਾਬੀ ਇੰਡਸਟਰੀ ਦੇ ਸੁਪਰਸਟਾਰ ਗਿੱਪੀ ਗਰੇਵਾਲ ਨੇ ਭਾਵੁਕ ਹੁੰਦਿਆਂ ਆਪਣੇ ਇੰਸਟਾਗ੍ਰਾਮ ਪੇਜ਼ ਤੇ ਇਕ ਵੀਡੀਓ ਸ਼ੇਅਰ ਕੀਤਾ ਹੈ
ਜਲੰਧਰ : ਅੱਜ ਵਿਸਾਖੀ ਦੇ ਪਵਿੱਤਰ ਦਿਹਾੜੇ ਤੇ ਪੰਜਾਬੀ ਇੰਡਸਟਰੀ ਦੇ ਸੁਪਰਸਟਾਰ ਗਿੱਪੀ ਗਰੇਵਾਲ ਨੇ ਭਾਵੁਕ ਹੁੰਦਿਆਂ ਆਪਣੇ ਇੰਸਟਾਗ੍ਰਾਮ ਪੇਜ਼ 'ਤੇ ਇਕ ਵੀਡੀਓ ਸ਼ੇਅਰ ਕੀਤਾ ਹੈ ਜਿਸ ਵਿਚ ਉਹ ਵਿਸਾਖੀ ਤਿਉਹਾਰ ਨੂੰ ਲੈ ਕੇ ਆਪਣੀਆਂ ਭਾਵਨਾਵਾਂ ਪ੍ਰਗਟ ਕਰ ਰਹੇ ਹਨ। ਇਸ ਵੀਡੀਓ ਵਿਚ ਗਿੱਪੀਗਰੇਵਾਲ ਕਹਿ ਰਹੇ ਹਨ ਕਿ ‘ਤੁਹਾਨੂੰ ਕਿਵੇਂ ਮਨਾਵਾਂ ਵਾਹਿਗੁਰੂ ਜੀ , ਕੁਝ ਸਮਝ ਨਹੀਂ ਪਾ ਰਿਹਾ ਮੈਂ, ਪਹਿਲੀ ਵਾਰ ਵਿਸਾਖੀ ‘ਤੇ , ਤੁਹਾਡੇ ਘਰ ਨਹੀਂ ਆ ਰਿਹਾ ਮੈਂ’।
Gippy Grewal
ਆਉ ਸਾਰੇ ਹੋਈਆਂ ਭੁੱਲਾਂ ਦੀ ਵਾਹਿਗੁਰੂ ਜੀ ਤੋਂ ਮਾਆਫੀ ਮੰਗ ਕੇ ਸਰਬੱਤ ਦੇ ਭਲੇ ਦੀ ਅਰਦਾਸ ਕਰੀਏ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਗਿੱਪੀ ਗਰੇਵਾਲ ਸਮੇਂ-ਸਮੇਂ ਤੇ ਕਰੋਨਾ ਵਾਇਰਸ ਦੇ ਬਾਰੇ ਲੋਕਾਂ ਨੂੰ ਜਾਗਰੂਕ ਕਰਦੇ ਰਹਿੰਦੇ ਹਨ ਅਤੇ ਨਾਲ ਹੀ ਲੋਕਾਂ ਨੂੰ ਸੁਰੱਖਿਅਤ ਰਹਿਣ ਲਈ ਵੀ ਅਪੀਲ ਕਰਦੇ ਰਹਿੰਦੇ ਹਨ। ਇਸ ਤੋਂ ਬਿਨਾ ਉਹ ਗਰੀਬ ਅਤੇ ਜ਼ਰੂਰਤਮੰਦਾਂ ਦੀ ਮਦਦ ਵੀ ਕਰ ਰਹੇ ਹਨ। ਦੱਸ ਦੱਈਏ ਕਿ ਹਾਲ ਹੀ ਵਿਚ ਗਿੱਪੀ ਗਰੇਵਾਲ ਦਾ ਇਕ ਗਾਣਾ ਵੀ ਰੀਲੀਜ਼ ਹੋਇਆ ਹੈ।
Gippy Grewal
ਜਿਸ ਵਿਚ ਉਹ ਕੁਦਰਤ ਅਤੇ ਮਨੁੱਖਤਾ ਦੀ ਗੱਲ ਕਰ ਰਹੇ ਹਨ। ਇਸ ਵੀਡੀਓ ਰਾਹੀ ਉਨ੍ਹਾਂ ਕੁਦਰਤ ਵੱਲੋਂ ਇਨਸਾਨਾਂ ਨੂੰ ਇਕ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਹੈ। ਕਿ ਸਾਨੂੰ ਸਾਰਿਆਂ ਨੂੰ ਕੁਦਰਤ ਪ੍ਰਤੀ ਜ਼ਿੰਮੇਵਾਰ ਅਤੇ ਸ਼ੁਕਰਗੁਜਾਰ ਹੋਣਾ ਚਾਹੀਦਾ ਹੈ। ਇਸ ਤੋਂ ਇਲਾਵਾ ਇਸ ਵੀਡੀਓ ਵਿਚ ਪ੍ਰਦੂਸ਼ਣ ਦੇ ਨਾਲ-ਨਾਲ ਜੰਗਲੀ ਜਾਨਵਰਾਂ,ਪੰਛੀਆਂ ਦੀ ਗੱਲ ਵੀ ਕੀਤੀ ਗਈ ਹੈ। ਦੱਸ ਦੱਈਏ ਕਿ ਕਰੋਨਾ ਵਾਇਰਸ ਦੇ ਪ੍ਰਭਾਵ ਕਾਰਨ ਇਸ ਵਾਰ ਲੋਕ ਵਿਸਾਖੀ ਮੌਕੇ ਗੁਰਦੁਆਰੇ ਮੱਥਾ ਟੇਕਣ ਨਹੀਂ ਜਾ ਸਕੇ।
Coronavirus
ਜਿਸ ਲਈ ਲੋਕਾਂ ਨੇ ਘਰਾਂ ਵਿਚ ਬੈਠ ਕੇ ਹੀ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਹੈ। ਕਿਉਂਕਿ ਕਰੋਨਾ ਵਾਇਰਸ ਦੇ ਕਾਰਨ ਪਹਿਲਾਂ ਹੀ ਅਕਾਲ ਤੱਖਤ ਸਾਹਿਬ ਦੇ ਕਾਰਜਕਾਰੀ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਵੱਲ਼ੋਂ ਵੀ ਸੰਗਤ ਨੂੰ ਇਹ ਅਪੀਲ ਕੀਤੀ ਸੀ ਕਿ ਉਹ ਵਿਸਾਖੀ ਦੇ ਮੌਕੇ ਇਸ ਵਾਰ ਇਕੱਠ ਨਾ ਕਰਨ ਸਗੋਂ ਸਥਿਤੀਆਂ ਨੂੰ ਦੇਖਦਿਆਂ ਸੰਗਤ ਆਪਣੇ ਘਰਾਂ ਵਿਚ ਬੈਠ ਕੇ ਹੀ ਆਰਦਾਸ ਕਰਨ।
Vaisakhi
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।