ਹਰ ਛੋਟੀ-ਛੋਟੀ ਗੱਲ ਲਈ ਦਿੱਲੀ ਭੱਜਣਾ ਠੀਕ ਨਹੀਂ, ਕਿਉਂ ਆਪਣੀਆਂ ਪੱਗਾਂ ਦਿੱਲੀ ਦੇ ਕਦਮਾਂ 'ਚ ਰੱਖਦੇ ਹੋ : ਖਹਿਰਾ
Published : Apr 13, 2022, 8:44 pm IST
Updated : Apr 13, 2022, 8:44 pm IST
SHARE ARTICLE
Sukhpal Singh Khaira
Sukhpal Singh Khaira

ਕਿਹਾ- ਭਗਵੰਤ ਮਾਨ ਜੇ ਹੁਣ ਵੀ ਨਾ ਬੋਲਿਆ ਤਾਂ ਲੋਕੀਂ ਉਸ ਨੂੰ ਘਰ 'ਚ ਰੱਖਿਆ 'ਫੁੱਲਦਾਨ' ਕਿਹਾ ਕਰਨਗੇ

 

ਚੰਡੀਗੜ੍ਹ : ਪੰਜਾਬ ਦੇ ਅਧਿਕਾਰੀਆਂ ਦੀ ਦਿੱਲੀ ਵਿਖੇ 'ਆਪ' ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਹੋਈ ਮੀਟਿੰਗ ਨੂੰ ਲੈ ਕੇ ਸਿਆਸਤ ਗਰਮਾਈ ਹੋਈ ਹੈ। ਵਿਰੋਧੀ ਪਾਰਟੀਆਂ ਵਲੋਂ ਇਸ ਨੂੰ ਪੰਜਾਬ ਵਿਚ ਦਿੱਲੀ ਦੀ ਦਖ਼ਲਅੰਦਾਜ਼ੀ ਕਰਾਰ ਦਿਤਾ ਗਿਆ ਹੈ। ਇਸ ਸਾਰੇ ਮਸਲੇ 'ਤੇ ਹਲਕਾ ਭੁਲੱਥ ਤੋਂ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਸਪੋਕੇਸਮੈਨ ਨਾਲ ਗੱਲ ਕੀਤੀ। ਉਨ੍ਹਾਂ ਕਿਹਾ ਕਿ ਭਾਵੇਂ ਮੁੱਖ ਮੰਤਰੀ ਭਗਵੰਤ ਮਾਨ ਅਰਵਿੰਦ ਕੇਜਰੀਵਾਲ ਨੂੰ ਆਪਣਾ ਵੱਡਾ ਭਰਾ ਕਹਿੰਦੇ ਹਨ ਪਰ ਇਹ ਪੰਜਾਬ ਅਤੇ ਪੰਜਾਬ ਦੇ ਲੋਕਾਂ ਦਾ ਸਵਾਲ ਹੈ। ਪੰਜਾਬ ਦੇ ਲੋਕ ਇਸ ਗੱਲ 'ਤੇ ਇਤਰਾਜ਼ ਕਰ ਰਹੇ ਹਨ ਕਿ ਉਨ੍ਹਾਂ ਨੇ 'ਆਪ' ਨੂੰ 92 ਸੀਟਾਂ ਜਿਤਾ ਕੇ ਵਿਧਾਨ ਸਭਾ ਵਿਚ ਭੇਜਿਆ ਹੈ ਪਰ ਅਜੇ ਵੀ ਤੁਹਾਡੇ ਵਿਚ ਆਤਮਵਿਸ਼ਵਾਸ ਦੀ ਕਮੀ ਹੈ।

Sukhpal Singh KhairaSukhpal Singh Khaira

ਉਨ੍ਹਾਂ ਕਿਹਾ ਕਿ ਦਿੱਲੀ ਇੱਕ ਸੰਪੂਰਨ ਰਾਜ ਨਹੀਂ ਹੈ ਅਤੇ ਇਸ ਹਿਸਾਬ ਨਾਲ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਰੁਤਬਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲੋਂ ਛੋਟਾ ਹੈ। ਉਹ ਸਾਡੇ ਅਫ਼ਸਰਾਂ ਨੂੰ ਦਿੱਲੀ ਬੁਲਾ ਕੇ ਮੀਟਿੰਗ ਕਰ ਰਹੇ ਹਨ, ਕੀ ਇਹ ਨਿਯਮਾਂ ਅਨੁਸਾਰ ਜਾਂ ਸੰਵਿਧਾਨ ਅਨੁਸਾਰ ਸਹੀ ਹੈ? ਜੇਕਰ ਅਜਿਹਾ ਹੈ ਤਾਂ ਫਿਰ ਇੱਕ ਸੂਬੇ ਦੇ ਅਧਿਕਾਰੀ ਦੂਜੇ ਸੂਬੇ ਵਿਚ ਦਖ਼ਲਅੰਦਾਜ਼ੀ ਕਰਨਗੇ ਜੋ ਕਿ ਇਤਰਾਜ਼ਯੋਗ ਗੱਲ ਹੈ। ਸੁਖਪਾਲ ਖਹਿਰਾ ਨੇ ਮੁੱਖ ਮੰਤਰੀ ਦੀ ਹਾਲ ਹੀ ਵਿਚ ਅਰਵਿੰਦ ਕੇਜਰੀਵਾਲ ਨਾਲ ਕੀਤੀ ਮੁਲਾਕਾਤ 'ਤੇ ਵੀ ਸਵਾਲ ਚੁੱਕੇ। ਉਨ੍ਹਾਂ ਕਿਹਾ ਕਿ ਇਹ ਸਭ ਹੋਣ ਮਗਰੋਂ ਸਾਨੂੰ ਉਮੀਦ ਸੀ ਕਿ ਭਗਵੰਤ ਮਾਨ ਇਸ ਮਾਮਲੇ 'ਤੇ ਸਪਸ਼ਟੀਕਰਨ ਦੇਣਗੇ ਅਤੇ ਯਕੀਨੀ ਬਣਾਉਣਗੇ ਕਿ ਭਵਿੱਖ ਵਿਚ ਅਜਿਹਾ ਨਹੀਂ ਹੋਵੇਗਾ ਪਰ ਬੀਤੇ ਦਿਨ ਪੰਜਾਬ ਦੇ ਅਧਿਕਾਰੀਆਂ ਸਮੇਤ ਉਹ ਫਿਰ ਦਿੱਲੀ ਵਿਖੇ ਅਰਵਿੰਦ ਕੇਜਰੀਵਾਲ ਨਾਲ ਮੀਟਿੰਗ ਕਰਨ ਲਈ ਗਏ।

Arvind Kejriwal Arvind Kejriwal

ਉਨ੍ਹਾਂ ਕਿਹਾ ਕਿ 'ਮਾਨ' ਸਰਕਾਰ ਵਲੋਂ 300 ਯੂਨਿਟ ਮੁਫ਼ਤ ਬਿਜਲੀ ਦੇਣ ਨੂੰ ਇਤਿਹਾਸਿਕ ਫ਼ੈਸਲਾ ਦੱਸਿਆ ਜਾ ਰਿਹਾ ਹੈ ਪਰ ਇਹ ਕੋਈ ਵੱਡੀ ਗੱਲ ਨਹੀਂ ਹੈ ਸਗੋਂ 200 ਯੂਨਿਟ ਬਿਜਲੀ ਤਾਂ ਪਿਛਲੀਆਂ ਸਰਕਾਰਾਂ ਵੀ ਗ਼ਰੀਬ ਤਬਕੇ ਨੂੰ ਦੇ ਰਹੀਆਂ ਹਨ। ਇਸ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਜੋ 100 ਯੂਨਿਟ ਹੋਰ ਬਿਜਲੀ ਦੇਣ ਬਾਰੇ ਸੋਚ ਰਹੇ ਹਨ ਉਸ ਦੇ ਵਿੱਤੀ ਖ਼ਰਚੇ ਚੰਡੀਗੜ੍ਹ ਵਿਚ ਹੀ ਬੈਠ ਕੇ ਤੈਅ ਕੀਤੇ ਜਾਨ ਪਰ ਇਹ ਆਪਣੀ ਪੱਗ ਨੂੰ ਦਿੱਲੀ ਵਿਖੇ ਜਾ ਕੇ ਉਨ੍ਹਾਂ ਦੇ ਪੈਰਾਂ ਵਿਚ ਰੱਖ ਰਹੇ ਹਨ। ਇਸ ਗੱਲ ਦਾ ਸਾਨੂੰ ਸਾਰਿਆਂ ਨੂੰ ਇਤਰਾਜ਼ ਹੈ।

Sukhpal Singh KhairaSukhpal Singh Khaira

ਇਸ ਤੋਂ ਇਲਾਵਾ ਉਨ੍ਹਾਂ ਨੇ ਪੰਜਾਬ ਦੇ ਗਵਰਨਰ ਬਨਵਾਰੀ ਲਾਲ ਪੁਰੋਹਿਤ ਵਲੋਂ ਕੀਤੇ ਜਾ ਰਹੇ ਸਰਹੱਦੀ ਜ਼ਿਲ੍ਹਿਆਂ ਦੇ ਦੌਰੇ 'ਤੇ ਵੀ ਸਵਾਲ ਚੁੱਕਦਿਆਂ ਕਿਹਾ ਕਿ ਉਨ੍ਹਾਂ ਦਾ ਕੋਈ ਹੱਕ ਨਹੀਂ ਹੈ ਕਿ ਉਹ ਪੰਜਾਬ ਦੇ ਰੋਜ਼ਾਨਾ ਦੇ ਰੁਝੇਵਿਆਂ ਵਿਚ ਦਖ਼ਲਅੰਦਾਜ਼ੀ ਕਰਨ। ਸਮਾਜਿਕ ਪ੍ਰੋਗਰਾਮਾਂ ਵਿਚ ਉਨ੍ਹਾਂ ਵਲੋਂ ਬਤੌਰ ਮੁੱਖ ਮਹਿਮਾਨ ਸ਼ਿਰਕਤ ਕਰਨ ਜਾਇਜ਼ ਹੈ ਪਰ ਰਾਜਪਾਲ ਵਲੋਂ ਦਿਤੇ ਬਿਆਨ ਕਿ ਹੁਣ ਉਹ ਸਰਹੱਦੀ ਜ਼ਿਲ੍ਹਿਆਂ ਦਾ ਨਿਰੀਖਣ ਕਰਿਆ ਕਰਨਗੇ, ਇਹ 'ਮਾਨ' ਸਰਕਾਰ ਵਲੋਂ ਦੂਜਾ ਸਮਰਪਣ ਹੈ। ਖਹਿਰਾ ਨੇ ਕਿਹਾ ਕਿ ਇਨ੍ਹਾਂ ਸਾਰੇ ਮਾਮਲਿਆਂ 'ਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਆਪਣੀ ਸੂਝ-ਬੂਝ ਨਾਲ ਜਵਾਬ ਜ਼ਰੂਰ ਦੇਣਾ ਪਵੇਗਾ। ਇੰਨਾ ਹੀ ਨਹੀਂ ਸਗੋਂ ਪੰਜਾਬ ਦੇ ਗਵਰਨਰ ਨੂੰ ਵੀ ਜਵਾਬ ਦੇਣ ਕਿ ਤੁਸੀਂ ਆਪਣੀ ਹੱਦ ਨੂੰ ਪਾਰ ਨਹੀਂ ਕਰ ਸਕਦੇ ਹੋ। ਜੇਕਰ ਤੁਹਾਨੂੰ ਲੱਗ ਰਿਹਾ ਹੈ ਕਿ ਪੰਜਾਬ ਵਿਚ ਕੁਝ ਗ਼ਲਤ ਹੋ ਰਿਹਾ ਹੈ ਤਾਂ ਪੰਜਾਬ ਸਰਕਾਰ ਨੂੰ ਇਸ ਬਾਰੇ ਇੱਕ ਚਿੱਠੀ ਲਿਖ ਸਕਦੇ ਹੋ।

Bhagwant MannBhagwant Mann

ਖਹਿਰਾ ਨੇ ਕਿਹਾ ਕਿ ਵਿਰੋਧੀ ਪਾਰਟੀਆਂ ਵਲੋਂ ਕਿਸੇ ਵੀ ਮੁੱਦੇ 'ਤੇ ਜੋ ਗਵਰਨਰ ਨੂੰ ਚਿੱਠੀਆਂ ਭੇਜੀਆਂ ਜਾਂਦੀਆਂ ਹਨ, ਉਹ ਵੀ ਪੰਜਾਬ ਦੇ ਚੀਫ਼ ਸਕੱਤਰ ਦਫਤਰ ਨੂੰ ਭੇਜੀਆਂ ਜਾਂਦੀਆਂ ਹਨ। ਉਥੇ ਹੀ ਉਨ੍ਹਾਂ ਸਾਰੀਆਂ ਸੱਮਸਿਆਵਾਂ ਨੂੰ ਦੇਖਿਆ ਜਾਂਦਾ ਹੈ ਅਤੇ ਬਣਦਾ ਜਵਾਬ ਦਿਤਾ ਜਾਂਦਾ ਹੈ। ਅਜਿਹਾ ਨਹੀਂ ਹੈ ਕਿ ਹੁਣ ਗਵਰਨਰ ਪੰਜਾਬ ਦੇ ਹਰ ਮਸਲੇ ਨੂੰ ਖ਼ੁਦ ਦੇਖਣਗੇ। ਇਹ ਹੁਣ ਭਗਵੰਤ ਮਾਨ 'ਤੇ ਨਿਰਭਰ ਕਰਦਾ ਹੈ ਕਿ ਉਹ ਦੂਜਿਆਂ ਨੂੰ ਆਪਣੇ ਮਾਮਲਿਆਂ ਵਿਚ ਦਖ਼ਲਅੰਦਾਜ਼ੀ ਕਰਨ ਦੀ ਕਿੰਨੀ ਆਗਿਆ ਦੇਣਗੇ। ਖਹਿਰਾ ਦਾ ਕਹਿਣਾ ਹੈ ਕੁਝ ਦਿਨਾਂ ਵਿਚ ਰਾਜਪਾਲ ਅਤੇ ਅਰਵਿੰਦ ਕੇਜਰੀਵਾਲ ਦੀਆਂ ਗਤੀਵਿਧੀਆਂ ਤੋਂ ਇੰਝ ਲੱਗ ਰਿਹਾ ਹੈ ਕਿ ਭਾਜਪਾ ਅਤੇ ਆਮ ਆਦਮੀ ਪਾਰਟੀ ਪੰਜਾਬ ਵਿਚ ਰਾਜ ਕਰਨਾ ਚਾਹੁੰਦੇ ਹਨ। ਇਹਨਾਂ ਦਾ ਆਪਸ ਵਿਚ ਮੁਕਾਬਲਾ ਚੱਲ ਰਿਹਾ ਹੈ। ਭਾਜਪਾ ਰਾਜਪਾਲ ਰਾਹੀਂ ਰਾਜ ਕਰਨਾ ਚਾਹੁੰਦੀ ਹੈ ਅਤੇ ਕੇਜਰੀਵਾਲ ਪੰਜਾਬ ਦੇ ਲੋਕਾਂ ਨੂੰ ਭਰਮਾਉਣਾ ਚਾਹੁੰਦੇ ਹਨ ਕਿ ਇਹ ਰਾਜ ਮੇਰਾ ਹੈ।

ਉਹਨਾਂ ਕਿਹਾ ਕਿ ਜੇਕਰ ਐਨਾ ਵੱਡਾ ਫਤਵਾ ਮਿਲਣ ਦੇ ਬਾਵਜੂਦ ਜੇਕਰ ਭਗਵੰਤ ਮਾਨ ਖੁਦਮੁਖਤਿਆਰੀ ਨਹੀਂ ਕਰਦੇ ਤਾਂ ਇਹ ਸਿਰਫ਼ ਉਹਨਾਂ ਦੀ ਹੀ ਨਹੀਂ ਸਗੋਂ ਪੰਜਾਬੀਆਂ ਦੀ ਵੀ ਤੌਹੀਨ ਹੈ। ਸੁਖਪਾਲ ਖਹਿਰਾ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਦੇ ਪ੍ਰਧਾਨ ਹੋਣ ਦੇ ਨਾਤੇ ਅਰਵਿੰਦ ਕੇਜਰੀਵਾਲ ਚਾਹੇ 100 ਵਾਰ ਭਗਵੰਤ ਮਾਨ ਨੂੰ ਮੁਲਾਕਾਤ ਲਈ ਬੁਲਾਉਣ ਪਰ ਮੁੱਖ ਮੰਤਰੀ ਨੂੰ ਪਾਸੇ ਕਰਕੇ ਮੁੱਖ ਸਕੱਤਰ ਤੇ ਹੋਰ ਅਧਿਕਾਰੀਆਂ ਦੀ ਮੀਟਿੰਗ ਕਰਨਾ ਜਾਇਜ਼ ਨਹੀਂ। ਉਨ੍ਹਾਂ ਕਿਹਾ ਕਿ ਕਾਂਗਰਸ ਹਾਈਕਮਾਂਡ ਨੇ ਕਦੀ ਵੀ ਮੁੱਖ ਮੰਤਰੀ ਨੂੰ ਪਾਸੇ ਕਰਕੇ ਪੰਜਾਬ ਦੇ ਮੁੱਖ ਸਕੱਤਰ ਨੂੰ ਨਹੀਂ ਸੱਦਿਆ ਸੀ।  

Raghav ChadhaRaghav Chadha

ਰਾਘਵ ਚੱਢਾ ’ਤੇ ਸਵਾਲ ਚੁੱਕਦਿਆਂ ਸੁਖਪਾਲ ਖਹਿਰਾ ਨੇ ਕਿਹਾ ਕਿ ਰਾਘਵ ਚੱਢਾ ਰਾਜ ਸਭਾ ਦੇ ਮੈਂਬਰ ਹਨ। ਉਹਨਾਂ ਕਿਹਾ, “ਜਦੋਂ ਚੰਡੀਗੜ੍ਹ ਦਾ ਭਖਦਾ ਮੁੱਦਾ ਚੱਲ ਰਿਹਾ ਸੀ ਤਾਂ ਉਹ ਲੈਕਮੇ ਫੈਸ਼ਨ ਵੀਕ ਵਿਚ ਜਨਾਨੀ ਬਣ ਕੇ ਘੁੰਮ ਰਹੇ ਸੀ। ਉਹਨਾਂ ਨੂੰ ਪੰਜਾਬ ਵਿਚ ਦਖਲ ਦੇਣ ਦਾ ਕੋਈ ਅਧਿਕਾਰ ਨਹੀਂ ਹੈ। ਇਹ ਅਸੀਂ ਇਕ ਵਾਰ ਨਹੀਂ ਵਾਰ-ਵਾਰ ਬੋਲਾਂਗੇ। ਜੇਕਰ ਫਿਰ ਵੀ ਨਹੀਂ ਹਟੇ ਤਾਂ ਅਸੀਂ ਕਾਂਗਰਸ ਪਾਰਟੀ ਦੇ ਏਜੰਡੇ ਵਿਚ ਇਹ ਗੱਲ ਰੱਖਾਂਗੇ। ਲੋੜ ਪਈ ਤਾਂ ਇਸ ਸਬੰਧੀ ਰਾਜਪਾਲ ਨਾਲ ਮੁਲਾਕਾਤ ਕੀਤੀ ਜਾਵੇਗੀ ਅਤੇ ਅੰਦੋਲਨ ਕੀਤਾ ਜਾਵੇਗਾ”। ਉਹਨਾਂ ਕਿਹਾ ਕਿ ਇਹ ਗੱਲ ਆਮ ਆਦਮੀ ਪਾਰਟੀ ਦੇ ਲੋਕਾਂ ਨੂੰ ਮਨਜ਼ੂਰ ਨਹੀਂ ਹੈ।
ਸੁਖਪਾਲ਼ ਖਹਿਰਾ ਨੇ ਅਰਵਿੰਦ ਕੇਜਰੀਵਾਲ ਨੂੰ ਸਵਾਲ ਕਰਦਿਆਂ ਪੁੱਛਿਆ ਕਿ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਅਸ਼ੋਕ ਮਿੱਤਲ ਦਾ ਪੰਜਾਬ ਲਈ ਕੀ ਯੋਗਦਾਨ ਹੈ? ਕੀ ਉਹ ਪੰਜਾਬ ਲਈ ਕਦੇ ਵੀ ਬੋਲੇ? ਕੀ ਉਹ ਪੰਜਾਬ ਦੇ ਹੱਕ ਵਿਚ ਬੋਲ ਸਕਦੇ ਨੇ? 

ਕਾਂਗਰਸੀ ਵਿਧਾਇਕ ਨੇ ਕਿਹਾ ਕਿ ਅਸ਼ੋਕ ਮਿੱਤਲ ਤੇ ਸੰਜੀਵ ਅਰੋੜਾ 20-20 ਕਰੋੜ ਰੁਪਏ ਦੇ ਕੇ ਰਾਜ ਸਭਾ ਮੈਂਬਰ ਬਣੇ ਹਨ। ਅਰਵਿੰਦ ਕੇਜਰੀਵਾਲ ਜਾਣਬੁੱਝ ਕੇ ਪੰਜਾਬੀਆਂ ਨਾਲ ਖਿਲਵਾੜ ਕਰ ਰਹੇ ਹਨ, ਉਹ ਦੱਸਣਾ ਚਾਹੁੰਦੇ ਹਨ ਕਿ ਇਹ ਭਗਵੰਤ ਮਾਨ ਦਾ ਨਹੀਂ ਸਗੋਂ ਮੇਰਾ ਰਾਜ ਹੈ। ਇਹ ਬਹੁਤ ਮਾੜੀ ਗੱਲ਼ ਹੈ। ਜੇਕਰ ਇਹੀ ਹਾਲ ਰਿਹਾ ਤਾਂ ਲੋਕ ਭਗਵੰਤ ਮਾਨ ਨੂੰ ਘਰ 'ਚ ਰੱਖਿਆ 'ਫੁੱਲਦਾਨ' ਕਿਹਾ ਕਰਨਗੇ। ਸੁਖਪਾਲ਼ ਖਹਿਰਾ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਨੇ ਬਿਨ੍ਹਾਂ ਕਿਸੇ ਕਾਰਨ ਪੰਜਾਬ ਦੇ ਹੱਕ ਵਿਚ ਬੋਲਣ ਕਰਕੇ ਉਹਨਾਂ ਨੂੰ ਵਿਰੋਧੀ ਧਿਰ ਦੇ ਨੇਤਾ ਵਜੋਂ ਹਟਾ ਦਿੱਤਾ ਸੀ। ਮੈਂ ਇਹੀ ਕਿਹਾ ਸੀ ਕਿ ਤੁਸੀਂ ਦਿੱਲੀ ਦਾ ਕੰਮ ਕਰੋ ਮੈਨੂੰ ਪੰਜਾਬ ਦੇਖਣ ਦਿਓ। ਉਹਨਾਂ ਕਿਹਾ ਕਿ ਲੋਕਾਂ ਨੇ ਬਹੁਤ ਭਰੋਸਾ ਕਰਕੇ ਨਵੀਂ ਸਰਕਾਰ ਬਣਾਈ ਹੈ, ਇਸ ਨੂੰ ਪੰਜਾਬ ਦੀ ਧਰਤੀ ਤੋਂ ਹੀ ਚਲਾਇਆ ਜਾਵੇ। ਸਲਾਹ ਕਿਸੇ ਨਾਲ ਮਰਜ਼ੀ ਕੀਤੀ ਜਾਵੇ ਪਰ ਫੈਸਲਾ ਚੰਡੀਗੜ੍ਹ ਤੋਂ ਹੀ ਆਉਣਾ ਚਾਹੀਦਾ ਹੈ।

Sidhu Moosewala's AK47 Case To Be ReopenedSidhu Moosewala

ਸਿੱਧੂ ਮੂਸੇਵਾਲਾ ਦੇ ਗੀਤ ਸਬੰਧੀ ਸੁਖਪਾਲ ਖਹਿਰਾ ਨੇ ਕਿਹਾ ਕਿ ਉਹਨਾਂ ਨੇ ਗੀਤ ਜ਼ਰੀਏ ਅਪਣਾ ਦਰਦ ਜ਼ਾਹਰ ਕੀਤਾ ਹੈ ਕਿ ਕਿਵੇਂ ਬੀਬੀ ਖਾਲੜਾ ਵਰਗੇ ਲੋਕਾਂ ਨੂੰ ਹਰਾਇਆ ਗਿਆ। ਉਹਨਾਂ ਕਿਹਾ ਕਿ ਉਹ ਸਿਆਸਤਦਾਨ ਬਣ ਰਹੇ ਸੇਲਿਬ੍ਰਿਟੀਜ਼ ਦੇ ਹੱਕ ਵਿਚ ਨਹੀਂ ਹਨ ਕਿਉਂਕਿ ਜ਼ਿਆਦਾਤਰ ਫੇਲ੍ਹ ਹੀ ਹੋਏ ਹਨ। ਇਹਨਾਂ ਨੂੰ ਇਸ ਖੇਤਰ ਬਾਰੇ ਪਤਾ ਹੀ ਨਹੀਂ ਹੁੰਦਾ, ਸਿਆਸਤ ਵਿਚ ਮਿੱਟੀ ਨਾਲ ਮਿੱਟੀ ਹੋਣਾ ਪੈਂਦਾ ਹੈ। ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਜੇਕਰ ਮੰਗਤ ਰਾਏ ਬਾਂਸਲ ਨੂੰ ਮਾਨਸਾ ਤੋਂ ਅਤੇ ਜਗਦੇਵ ਸਿੰਘ ਕਮਾਲੂ ਨੂੰ ਮੌੜ ਤੋਂ ਟਿਕਟ ਦਿੰਦੇ ਤਾਂ ਚੰਗਾ ਹੁੰਦਾ।  

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement