ਪੇਂਡੂ ਵਿਕਾਸ ਵਿਭਾਗ ਨੇ ਪਿਛਲੇ 12 ਦਿਨਾਂ ਵਿਚ 1008 ਏਕੜ
Published : May 13, 2022, 6:33 am IST
Updated : May 13, 2022, 6:33 am IST
SHARE ARTICLE
image
image

ਪੇਂਡੂ ਵਿਕਾਸ ਵਿਭਾਗ ਨੇ ਪਿਛਲੇ 12 ਦਿਨਾਂ ਵਿਚ 1008 ਏਕੜ


ਪੰਚਾਇਤੀ ਜ਼ਮੀਨ ਤੋਂ ਨਜਾਇਜ਼ ਕਬਜ਼ੇ ਛੁਡਵਾਏ : ਕੁਲਦੀਪ ਧਾਲੀਵਾਲ

ਹੁਣ ਤਕ 302 ਕਰੋੜ ਤੋਂ ਵਧ ਬਜ਼ਾਰੀ ਕੀਮਤ ਵਾਲੀ ਜ਼ਮੀਨ ਸਰਕਾਰ ਦੇ ਸਪੁਰਦ ਕੀਤੀ


ਐਸ.ਏ.ਐਸ ਨਗਰ, 12 ਮਈ (ਗੁਰਉਪਦੇਸ਼ ਭੁੱਲਰ, ਨਰਿੰਦਰ ਸਿੰਘ ਝਾਮਪੁਰ) : ਪੇਂਡੂ ਵਿਕਾਸ ਵਿਭਾਗ ਨੇ ਹੁਣ ਤਕ ਪਿਛਲੇ 12 ਦਿਨਾਂ ਵਿਚ 1008 ਏਕੜ ਪੰਚਾਇਤੀ ਜ਼ਮੀਨ ਤੋਂ ਨਜਾਇਜ਼ ਕਬਜ਼ੇ ਹਟਾ ਕੇ ਸਰਕਾਰ ਦੇ ਸਪੁਰਦ ਕੀਤੀ ਹੈ | ਅੱਜ ਇਥੇ ਪੇਂਡੂ ਵਿਕਾਸ ਵਿਭਾਗ ਦੇ ਮੁੱਖ ਦਫ਼ਤਰ ਵਿਖੇ ਪ੍ਰੱੈਸ ਕਾਨਫ਼ਰੰਸ ਨੂੰ  ਸੰਬੋਧਨ ਕਰਦਿਆਂ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਕੁਲਦੀਪ ਧਾਲੀਵਾਲ ਨੇ ਦਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿਚ ਪੰਚਾਇਤੀ ਜ਼ਮੀਨਾਂ ਤੋਂ ਨਜਾਇਜ਼ ਕਬਜ਼ੇ ਹਟਾਉਣ ਦੀ ਵਿੱਢੀ ਮੁਹਿੰਮ ਨੂੰ  ਸੂਬੇ ਭਰ ਵਿਚ ਵੱਡਾ ਹੁੰਗਾਰਾ ਮਿਲ ਰਿਹਾ ਹੈ | ਉਨ੍ਹਾਂ ਦਸਿਆ ਕਿ ਹੁਣ ਤੱਕ ਘੱਟੋ ਘੱਟ 302 ਕਰੋੜ ਰੁਪਏ ਦੀ ਬਜ਼ਾਰੀ ਕੀਮਤ ਵਾਲੀ ਜ਼ਮੀਨ ਤੋਂ ਨਜ਼ਾਇਤ ਕਬਜ਼ੇ ਹਟਾ ਕੇ ਸਰਕਾਰ ਦੇ ਸਪੁਰਦ ਕੀਤੀ ਜਾ ਚੁਕੀ ਹੈ | ਕੁਲਦੀਪ ਧਾਲੀਵਾਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਪੀਲ ਤੋਂ ਬਾਅਦ ਬਹੁਤ ਸਾਰੇ ਲੋਕ ਸਵੈ ਇੱਛਾ ਨਾਲ ਨਜਾਇਜ਼ ਕਬਜ਼ੇ ਛੱਡਣ ਲਈ ਅੱਗੇ ਆ ਰਹੇ ਹਨ |
ਉਨ੍ਹਾਂ ਕਿਹਾ ਕਿ ਸਵੈ ਇੱਛਾ ਨਾਲ ਸ਼ਾਮਲਾਟ ਜ਼ਮੀਨਾਂ ਛੱਡਣ ਵਾਲੇ ਲੋਕਾਂ ਅਤੇ ਪੰਚਾਇਤਾਂ ਦਾ ਪੰਜਾਬ ਸਰਕਾਰ ਵਲੋਂ ਵਿਸੇਸ਼ ਸਨਮਾਨ ਕੀਤਾ ਜਾਵੇਗਾ | ਜਿਹੜੇ ਪਿੰਡ ਸਵੈ ਇੱਛਾ ਨਾਲ ਨਜਾਇਜ਼ ਕਬਜ਼ੇ ਛੱਡ ਰਹੇ ਹਨ, ਉਨ੍ਹਾਂ ਨੂੰ  ਵਿਸੇਸ਼ ਸਹੂਲਤਾਂ ਵੀ ਸਰਕਾਰ ਵਲੋਂ ਦਿੱਤੀਆਂ ਜਾਣਗੀਆਂ | ਅੱਜ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਪਿੰਡ ਛਲੇੜੀ ਕਲਾਂ ਨੇ ਸਵੈ ਇੱਛਾ ਨਾਲ 417 ਏਕੜ ਪੰਚਾਇਤੀ ਜ਼ਮੀਨ ਤੋਂ ਨਜਾਇਜ਼ ਕਬਜ਼ਾ ਛੱਡਿਆ ਹੈ, ਜਿਸ ਬਾਰੇ ਪੇਂਡੂ ਵਿਕਾਸ ਮੰਤਰੀ ਨੇ ਕਿਹਾ ਇਸ ਪਿੰਡ ਵਲੋਂ ਕੀਤੀ ਪਹਿਲ ਦੇ ਬਦਲੇ ਪਿੰਡ ਵਿਚ ਇਕ ਸਰਕਾਰੀ ਪਸ਼ੂ ਹਸਪਤਾਲ ਸਮੇਤ ਕੁੱਝ ਹੋਰ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ | ਅਜਿਹੀ ਹੀ ਇਕ ਹੋਰ ਪਹਿਲ ਦਾ ਜ਼ਿਕਰ ਕਰਦਿਆਂ ਮੰਤਰੀ ਨੇ ਦਸਿਆ ਕਿ ਦੁਆਬੇ ਵਿਚ ਆਲੂਆਂ ਦੀ ਪੈਦਾਵਰ ਕਰਨ ਵਾਲੇ ਵੱਡੇ ਕਿਸਾਨ ਨੇ ਸਵੈ ਇੱਛਾ ਨਾਲ 35 ਏਕੜ ਜ਼ਮੀਨ ਤੋਂ ਨਜਾਇਜ਼ ਕਬਜ਼ਾ ਛੱਡਿਆ ਹੈ | ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਨੇ ਇਸ ਦੇ ਨਾਲ ਹੀ ਦਸਿਆ ਕਿ ਸ਼ਾਮਲਾਟ ਜ਼ਮੀਨਾਂ ਤੋਂ ਨਜਾਇਜ਼ ਕਬਜ਼ੇ ਹਟਾਉਣ ਦੀ ਮੁਹਿੰਮ ਦੀ ਰਫ਼ਤਾਰ ਮਾਲ ਮਹਿਕਮੇ ਦੇ ਅਧਿਕਾਰੀਆਂ ਦੀ ਹੜਤਾਲ ਕਾਰਨ ਕੁਝ ਹੌਲੀ ਹੋਈ ਸੀ | ਪਰ ਹੁਣ ਹੜਤਾਲ ਖ਼ਤਮ ਹੋ ਗਈ ਹੈ ਅਤੇ ਇਹ ਰਫ਼ਤਾਰ ਆਉਣ ਵਾਲੇ ਦਿਨਾਂ ਵਿਚ ਪ੍ਰਤੀ ਦਿਨ 200 ਏਕੜ ਨਜ਼ਇਜ ਕਬਜੇ ਹਟਾਉਣ ਤੱਕ ਪਹੁੰਚ ਜਾਵੇਗੀ |
ਇਸ ਮੌਕੇ ਵਿੱਤੀ ਕਮਿਸ਼ਨਰ ਪੇਂਡੂ ਵਿਕਾਸ ਸੀਮਾ ਜੈਨ, ਡਾਇਰੈਕਟਰ ਪੇਂਡੂ ਵਿਕਾਸ ਗੁਰਪ੍ਰੀਤ ਸਿੰਘ ਖਹਿਰਾ ਤੋਂ ਇਲਾਵਾ ਵਿਭਾਗ ਦੇ ਸੀਨੀਅਰ ਅਧਿਕਾਰੀ ਵੀ ਮੋਜੂਦ ਸਨ |

SHARE ARTICLE

ਏਜੰਸੀ

Advertisement

Darbar-E-Siyasat 'ਚ Sunil Jakhar ਨੇ ਕਈ ਰਾਜ਼ ਕੀਤੇ ਬੇਪਰਦਾ Exclusive Interview LIVE

22 May 2024 4:35 PM

Sukhpal Khaira ਦੇ ਬਿਆਨ ਨੇ ਭਖਾਈ ਸਿਆਸਤ ਤੇ PM ਦਾ ਪਲਟਵਾਰ ਕੌਣ ਮਾਰ ਰਿਹਾ ਪੰਜਾਬੀਆਂ ਦੇ ਹੱਕ? Debate LIVE

22 May 2024 4:28 PM

ਹੁਸ਼ਿਆਰਪੁਰ ਤੋਂ ਲੋਕ ਸਭਾ 'ਚ ਕੌਣ ਜਾਵੇਗਾ ਇਸ ਵਾਰ? ਸੁਣੋ ਕੌਣ ਲੋਕਾਂ ਦਾ ਚਹੇਤਾ, ਕਿਸ ਕੋਲੋਂ ਨੇ ਨਾਰਾਜ਼?

22 May 2024 4:22 PM

ਪਿੰਡ ਦੇ ਵਿਚਾਲੇ ਇਕੱਠੇ ਹੋਏ ਲੋਕਾਂ ਨੇ ਸਰਕਾਰ ਦੀਆਂ ਗਰੰਟੀਆਂ ਬਾਰੇ ਕੀਤੇ ਖੁਲਾਸੇ,ਬਿਜਲੀ ਤੋਂ ਬਿਨ੍ਹਾ ਹੋਰ ਕੋਈ ਗਰੰਟੀ

22 May 2024 2:15 PM

Punjab Summer Vacation Holidays News: ਪੰਜਾਬ ਸਰਕਾਰ ਦਾ ਵੱਡਾ ਫੈਸਲਾ, ਸੂਬੇ ਦੇ ਸਾਰੇ ਸਕੂਲਾਂ 'ਚ ਛੁੱਟੀਆਂ ਦਾ..

21 May 2024 12:02 PM
Advertisement