
ਪੂਰਾ ਦੇਸ਼ ਇਸ ਵੇਲੇ ਸੂਰਜ ਦੇਵਤਾ ਦੀ ਨਾਰਾਜ਼ਗੀ ਝਲ ਰਿਹਾ ਹੈ ਤੇ ਆਮ ਲੋਕ ਗਰਮੀ ਕਾਰਨ ਤ੍ਰਾਹ ਤ੍ਰਾਹ ਕਰ ਰਹੇ ਹਨ। ਮੀਂਹ ਲਈ ਕਿਧਰੇ ਲੋਕ ਪੂਜਾ ਕਰ ਰਹੇ ਹਨ ਤੇ ਕਿਧਰੇ...
ਪੂਰਾ ਦੇਸ਼ ਇਸ ਵੇਲੇ ਸੂਰਜ ਦੇਵਤਾ ਦੀ ਨਾਰਾਜ਼ਗੀ ਝਲ ਰਿਹਾ ਹੈ ਤੇ ਆਮ ਲੋਕ ਗਰਮੀ ਕਾਰਨ ਤ੍ਰਾਹ ਤ੍ਰਾਹ ਕਰ ਰਹੇ ਹਨ। ਮੀਂਹ ਲਈ ਕਿਧਰੇ ਲੋਕ ਪੂਜਾ ਕਰ ਰਹੇ ਹਨ ਤੇ ਕਿਧਰੇ ਯੱਗ ਕੀਤੇ ਜਾ ਰਹੇ ਹਨ ਪਰ ਸੂਰਜ ਦੇਵਤਾ ਫਿਰ ਵੀ ਮੰਨ ਨਹੀਂ ਰਿਹਾ। ਭਾਵੇਂ ਮੌਸਮ ਵਿਭਾਗ ਪੰਜਾਬ ਨੇ ਪਹਿਲੀ ਖ਼ਬਰ ਮਾੜੀ ਹੀ ਦਿਤੀ ਹੈ ਪਰ ਦੂਜੀ ਖ਼ਬਰ ਪੰਜਾਬ ਵਾਸੀਆਂ ਨੂੰ ਰਾਹਤ ਦੇਣ ਵਾਲੀ ਹੈ। ਮੌਸਮ ਵਿਭਾਗ ਦੇ ਅਧਿਕਾਰੀਆਂ ਦਾ ਮੰਨਣਾ ਹੈ ਕਿ ਸੂਬੇ ਵਿਚ ਅਗਲੇ ਦੋ ਦਿਨ ਮੌਸਮ ਗਰਮ ਰਹੇਗਾ। weatherਇਸ ਦੌਰਾਨ ਸੂਬੇ ਦੇ ਜ਼ਿਆਦਾਤਰ ਹਿੱਸਿਆਂ ਵਿਚ ਪਾਰਾ 44 ਡਿਗਰੀ ਦੇ ਆਸਪਾਸ ਰਹੇਗਾ। ਪਰ ਨਾਲ ਹੀ ਮੌਸਮ ਵਿਭਾਗ ਨੇ ਖੁਸ਼ੀ ਵਾਲੀ ਖ਼ਬਰ ਦਿੰਦਿਆਂ ਕਿਹਾ ਕਿ ਸ਼ੁੱਕਰਵਾਰ ਅਤੇ ਸ਼ਨਿਚਰਵਾਰ ਨੂੰ ਕੁੱਝ ਇਲਾਕਿਆਂ ਵਿਚ ਹਲਕੀ ਬਾਰਸ਼ ਹੋ ਸਕਦੀ ਹੈ। ਕਈ ਖੇਤਰਾਂ ਵਿਚ ਤੇਜ਼ ਹਵਾਵਾਂ ਚੱਲਣ ਦੀ ਵੀ ਸੰਭਾਵਨਾ ਹੈ ਜਿਸ ਕਾਰਨ ਤਾਪਮਾਨ ਵਿਚ ਕੁੱਝ ਕਮੀ ਆਵੇਗੀ। ਮੌਸਮ ਵਿਭਾਗ ਅਨੁਸਾਰ ਮੀਂਹ ਪੈਣ ਨਾਲ ਤਾਪਮਾਨ ਵਿਚ ਕਰੀਬ 5 ਡਿਗਰੀ ਦੀ ਗਿਰਾਵਟ ਆ ਸਕਦੀ ਹੈ । ਅਧਿਕਾਰੀਆਂ ਅਨੁਸਾਰ 17 ਅਤੇ 18 ਜੂਨ ਨੂੰ ਵੀ ਬੱਦਲ ਛਾਏ ਰਹਿਣਗੇ ਅਤੇ ਹਲਕੀ ਬੂੰਦਾ ਬਾਂਦੀ ਹੋ ਸਕਦੀ ਹੈ।
weather ਬੁੱਧਵਾਰ ਨੂੰ ਚੜ੍ਹਦਾ ਸੂਰਜ ਹੀ ਤਪਣ ਲੱਗਾ ਜਿਸ ਕਾਰਨ ਸੂਬੇ ਵਿਚ ਪਾਰਾ 40 ਤੋਂ ਉਪਰ ਹੀ ਰਿਹਾ। ਬਠਿੰਡਾ ਵਿਚ ਤਾਪਮਾਨ ਸੱਭ ਤੋਂ ਜ਼ਿਆਦਾ 44. 2 ਤਾਪਮਾਨ ਦਰਜ ਕੀਤਾ ਗਿਆ।ਇਸ ਅੱਤ ਦੀ ਗਰਮੀ ਕਾਰਨ ਜਿਥੇ ਆਮ ਲੋਕ ਬੇਹੱਦ ਪ੍ਰਸ਼ਾਨ ਹਨ ਉਥੇ ਹੀ ਪਸ਼ੂਆਂ ਲਈ ਇਹ ਗਰਮੀ ਕਿਸੇ ਆਫ਼ਤ ਤੋਂ ਘੱਟ ਨਹੀਂ ਕਿਉਂਕਿ ਨਹਿਰਾਂ, ਖਾਲਿਆਂ ਵਿਚੋਂ ਪਾਣੀ ਸੁੱਕ ਜਾਣ ਕਾਰਨ ਉਹ ਪਿਆਸੇ ਮਰ ਰਹੇ ਹਨ। ਮਜਬੂਰਨ ਉਨ੍ਹਾਂ ਨੇ ਆਬਾਦੀ ਵਾਲੇ ਖੇਤਰਾਂ ਦਾ ਰੁਖ਼ ਕਰ ਲਿਆ ਹੈ ਇਸ ਨਾਲ ਪਿੰਡਾਂ ਤੇ ਸ਼ਹਿਰਾਂ ਦੇ ਲੋਕਾਂ ਨੂੰ ਨਵੀਂ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ।