ਕਰਜ਼ੇ ਨੇ ਲਈ ਇਕ ਹੋਰ ਕਿਸਾਨ ਦੀ ਜਾਨ
Published : Jul 13, 2018, 10:39 am IST
Updated : Jul 13, 2018, 10:39 am IST
SHARE ARTICLE
kisan
kisan

ਪੰਜਾਬ `ਚ ਦਿਨੋ ਦਿਨ ਖੁਦਕੁਸ਼ੀਆਂ ਦਾ ਕਹਿਰ ਵਧ ਰਿਹਾ ਹੈ।

 ਜੈਤੋ: ਪੰਜਾਬ `ਚ ਦਿਨੋ ਦਿਨ ਖੁਦਕੁਸ਼ੀਆਂ ਦਾ ਕਹਿਰ ਵਧ ਰਿਹਾ ਹੈ। ਪਿਛਲੇ ਕੁਝ ਸਮੇ ਤੋਂ ਅਨੇਕਾਂ ਹੀ ਜਵਾਨਾਂ ਨੇ ਇਸ ਦਲਦਲ `ਚ ਫਸ ਕੇ ਆਪਣੀ ਜੀਵਨਲੀਲ੍ਹਾ ਸਮਾਪਤ ਕਰ ਲਈ ਹੈ। ਜਿਥੇ ਪੰਜਾਬ ਦੀ ਜਵਾਨੀ ਨਸਿਆ `ਚ ਦੀ ਬਿਮਾਰੀ ਨਾਲ ਘਿਰੀ ਹੋਈ ਹੈ, ਉਥੇ ਹੀ ਦੇਸ਼ ਦਾ ਅੰਨਦਾਤਾ ਕਿਹਾ ਜਾਣ ਵਾਲਾ ਪੰਜਾਬ ਦਾ ਕਿਸਾਨ ਕਰਜੇ  ਤੋਂ ਤੰਗ ਆ ਕੇ ਆਪਣੀ ਜੀਵਨਲੀਲ੍ਹਾ ਸਮਾਪਤ ਕਰ ਰਹੇ ਹਨ। 

kisankisan

ਪੰਜਾਬ ਨੂੰ ਇਹਨਾਂ ਸਮੱਸਿਆਵਾਂ ਨੂੰ ਐਨਾ ਕੁ ਘੇਰ ਰੱਖਿਆ ਹੈ ਕੇ ਇਸ ਦਲਦਲ `ਚ ਨਿਕਲਣਾ ਹੁਣ ਬਹੁਤ ਔਖਾ ਹੈ। ਪੰਜਾਬ ਦੀਆਂ ਸਰਕਾਰਾਂ ਵੀ ਇਹਨਾਂ ਮਾਮਲਿਆਂ ਨੂੰ ਠੱਲ ਪਾਉਣ ਲਈ ਨਾਕਾਮਯਾਬ ਹੋ ਰਹੀਆਂ ਹਨ। ਪੰਜਾਬ ਦੇ ਕਿਸਾਨ ਦਿਨ ਬ ਦਿਨ ਕਰਜ਼ੇ ਦੇ ਕਰਕੇ ਹੀ ਆਪਣੀ ਜੀਵਨਲੀਲ੍ਹਾ ਸਮਾਪਤ ਕਰ ਰਹੇ ਹਨ। ਅਜਿਹੀ ਇਕ ਘਟਨਾ ਪੰਜਾਬ ਦੇ ਫਰੀਦਕੋਟ ਜਿਲ੍ਹੇ ਦੇ ਕੋਟਕਪੂਰਾ ਹਲਕਾ `ਚ ਸਾਹਮਣੇ ਆਈ ਹੈ ,ਜਿਥੇ ਇਕ ਕਿਸਾਨ ਨੇ ਕਰਜੇ ਤੋਂ ਤੰਗ ਆ ਕੇ ਰੇਲਗੱਡੀ ਦੇ ਹੇਠਾਂ ਆ ਕੇ ਮੌਤ ਨੂੰ ਗਲੇ ਲਗਾ ਲਿਆ । 

kisan suciedkisan sucied

ਮ੍ਰਿਤਕ ਦੀ ਪਛਾਣ ਬਲਵੀਰ ਸਿੰਘ ਵਜੋਂ ਹੋਈ ਹੈ ਜੋ ਕਿ ਪਿੰਡ ਰਾਮੂਵਾਲਾ ਦਾ ਰਹਿਣ ਵਾਲਾ ਹੈ।  ਕਿਸਾਨ ਬਲਵੀਰ ਸਿੰਘ  ਖਾਲਸਾ  ( 55 )  ਪੁੱਤ ਬੰਤ ਸਿੰਘ  ਨਿਵਾਸੀ ਪਿੰਡ ਰਾਮੂਵਾਲਾ ਨੇ ਪ੍ਰਾਇਵੇਟ ਅਤੇ ਸਰਕਾਰੀ ਕਰਜਾਂ ਤੋਂ  ਦੁਖੀ ਹੋ ਕੇ ਅੱਜ ਸਵੇਰੇ ਕਰੀਬ 7 ਵਜੇ ਬਠਿੰਡਾ ਤੋਂ ਫਿਰੋਜਪੁਰ ਨੂੰ ਜਾਣ ਵਾਲੀ ਪੈਸੇਂਜਰ ਗੱਡੀ  ਦੇ ਅੱਗੇ ਆ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਅਤੇ ਕਰਜੇ  ਦੇ ਕਾਰਨ ਮਰਨੇ ਵਾਲੇ ਕਿਸਾਨਾਂ ਦੀ ਗਿਣਤੀ ਵਿੱਚ ਇਕ ਹੋਰ ਵਾਧਾ ਹੋ ਗਿਆ।

suciedsucied

ਘਟਨਾ ਦਾ ਪਤਾ ਚਲਦਿਆ ਹੀ ਸਥਾਨਕ ਪੁਲਿਸ ਦੇ ਕਰਮਚਾਰੀ ਅਤੇ ਮ੍ਰਿਤਕ ਦੇ ਘਰ ਵਾਲੇ ਵੀ ਪਹੁੰਚ ਗਏ। ਰੇਲਵੇ ਪੁਲਿਸ ਚੌਕੀ ਜੈਤੋ ਇੰਚਾਰਜ ਜਗਰੂਪ ਸਿੰਘ ਅਤੇ ਹਵਲਦਾਰ ਹਰਜੀਤ ਸਿੰਘ  ਨੇ ਬਣਦੀ ਕਾਰਵਾਈ ਕਰਨ ਦੇ ਉਪਰੰਤ ਮ੍ਰਿਤਕ ਦੀ ਲਾਸ਼ ਨੂੰ ਕਬਜੇ ਵਿੱਚ ਲੈ ਕੇ ਗੁਰੂ  ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਵਲੋਂ ਪੋਸਟਮਾਰਟਮ ਕਰਵਾਉਣ  ਲਈ ਭੇਜ ਦਿਤਾ ਹੈ, `ਤੇ  ਬਾਅਦ `ਚ ਲਾਸ਼ ਨੂੰ ਵਾਰਸਾਂ  ਦੇ ਹਵਾਲੇ ਕਰ ਦਿੱਤਾ।  ਦਸ ਦੇਈਏ ਕੇ ਮ੍ਰਿਤਕ ਕਿਸਾਨ ਬਲਵੀਰ ਸਿੰਘ ਖਾਲਸਾ ਆਪਣੇ ਪਿੱਛੇ ਆਪਣੀ ਮਾਤਾ, ਪਤਨੀ , ਪੁਤ ਅਤੇ ਦੋ ਅਣਵਿਆਹੀਆਂ  ਬੇਟੀਆਂ ਨੂੰ ਛੱਡ ਗਿਆ ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement