ਮੁਖ ਮੰਤਰੀ ਵਲੋਂ ਮਿਲੇ ਲੈਪਟਾਪ ਨੇ ਛੇੜਿਆ 13000 ਦਾ ਖ਼ਰਚਾ: ਮਜ਼ਦੂਰ ਪਰਿਵਾਰ ਦਾ ਦਰਦ
Published : Jul 13, 2018, 1:01 pm IST
Updated : Jul 13, 2018, 1:04 pm IST
SHARE ARTICLE
Laptop caused fine expense
Laptop caused fine expense

ਸਿੰਗਲ ਬਿਜਲੀ ਕੁਨੈਕਸ਼ਨ ਵਿਚ ਇੱਕ ਵਿਦਿਆਰਥਣ ਨੂੰ ਲੈਪਟਾਪ ਚਲਾਉਣਾ ਇੰਨਾ ਮਹਿੰਗਾ ਪੈ ਗਿਆ ਕੇ ਉਸ ਦੇ ਪਰਿਵਾਰ ਉੱਤੇ ਬਿਜਲੀ ਚੋਰੀ ਦਾ ਇਲਜ਼ਾਮ

ਭੋਪਾਲ, ਸਿੰਗਲ ਬਿਜਲੀ ਕੁਨੈਕਸ਼ਨ ਵਿਚ ਇੱਕ ਵਿਦਿਆਰਥਣ ਨੂੰ ਲੈਪਟਾਪ ਚਲਾਉਣਾ ਇੰਨਾ ਮਹਿੰਗਾ ਪੈ ਗਿਆ ਕੇ ਉਸ ਦੇ ਪਰਿਵਾਰ ਉੱਤੇ ਬਿਜਲੀ ਚੋਰੀ ਦਾ ਇਲਜ਼ਾਮ ਤੱਕ ਲਗਾ ਦਿੱਤਾ ਗਿਆ। ਇੰਨਾ ਹੀ ਨਹੀਂ ਬਿਜਲੀ ਵਿਭਾਗ ਨੇ ਵਿਦਿਆਰਥਣ ਦੇ ਪਿਤਾ ਨੂੰ 13 ਹਜ਼ਾਰ ਰੁਪਏ ਦਾ ਬਿਲ ਵੀ ਫੜਾ ਦਿੱਤਾ ਹੈ। ਇਹ ਪੂਰੀ ਘਟਨਾ ਸਤਨਾ ਜ਼ਿਲ੍ਹੇ  ਦੇ ਬਿਰਸਿੰਹ ਪੁਰ ਇਲਾਕੇ ਦੀ ਹੈ। ਪੀੜਤ ਵਿਦਿਆਰਥਣ ਸਾਕਸ਼ੀ ਦੇ ਅਨੁਸਾਰ ਉਸ ਨੂੰ ਇਸ ਗੱਲ ਦਾ ਅੰਦਾਜ਼ਾ ਵੀ ਨਹੀਂ ਸੀ ਕਿ ਲੈਪਟਾਪ ਦੀ ਵਰਤੋਂ ਕਰਨੀ ਇੰਨੀ ਮਹਿੰਗੀ ਪੈ ਸਕਦੀ ਹੈ। ਸਾਕਸ਼ੀ ਨੂੰ 12ਵੀ ਦੀ ਪ੍ਰੀਖਿਆ ਵਿਚ 87 ਫੀਸਦੀ ਅੰਕ ਪ੍ਰਾਪਤ ਹੋਏ ਸਨ।

SakshiSakshi ਇਸ ਪ੍ਰਾਪਤੀ ਕਰਨ ਰਾਜ ਸਰਕਾਰ ਨੇ ਉਸਨੂੰ ਲੈਪਟਾਪ ਅਤੇ 25 ਹਜ਼ਾਰ ਰੁਪਏ ਦਾ ਇਨਾਮ ਦਿੱਤਾ ਸੀ। ਹੁਣ ਪਰਿਵਾਰ ਸਰਕਾਰ ਨੂੰ ਲੈਪਟਾਪ ਵਾਪਸ ਲੈਣ ਦੀ ਗੱਲ ਕਹਿ ਰਿਹਾ ਹੈ। ਸਿਵਲ ਸੇਵਾ ਵਿਚ ਜਾਣ ਦਾ ਸੁਪਨਾ ਦੇਖਣ ਵਾਲੀ ਸਾਕਸ਼ੀ ਨੇ ਡੇਸਕਟਾਪ ਕੰਪਿਊਟਰ ਖਰੀਦਿਆ ਪੜਾਈ ਵਿਚ ਲੀਨ ਹੋ ਗਈ ਪਾਰ ਸਿੰਗਲ ਫੇਜ਼ ਬੱਤੀ ਕੁਨੈਕਸ਼ਨ ਵਿਚ ਕੰਪਿਊਟਰ ਚਲਾਉਣਾ ਬਿਜਲੀ ਵਿਭਾਗ ਦੀਆਂ ਅੱਖਾਂ ਵਿਚ ਰੜਕ ਗਿਆ। ਉਨ੍ਹਾਂ ਨੇ ਪਰਿਵਾਰ ਨੂੰ 13000 ਦਾ ਬਿਲ ਫੜਾ ਦਿੱਤਾ। ਇਸ ਪੂਰੇ ਮਾਮਲੇ ਉੱਤੇ ਸਾਕਸ਼ੀ ਦਾ ਕਹਿਣਾ ਹੈ ਕਿ 12ਵੀ ਵਿਚ ਉਸਨੂੰ 85% ਤੋਂ ਜ਼ਿਆਦਾ ਨੰਬਰ ਮਿਲੇ ਸਨ ਜਿਸਦੇ ਨਾਲ ਸੀਐਮ ਸਾਹਿਬ ਨੇ ਉਸਨੂੰ ਲੈਪਟਾਪ ਦਿੱਤਾ।

LaptopLaptop ਉਸਨੇ ਦੱਸਿਆ ਕਿ ਅਸੀ ਉਸ ਦੀ ਮਦਦ ਨਾਲ ਪੜ੍ਹਾਈ ਵੀ ਕਰਦੇ ਹਾਂ ਅਤੇ ਹੋਰ ਕੰਮ ਵੀ ਸਿੱਖਦੇ ਹਾਂ ਪਰ ਬਿਜਲੀ ਵਿਬਾਗ ਨੇ ਉਨ੍ਹਾਂ 'ਤੇ ਬਿਜਲੀ ਚੋਰੀ ਦਾ ਇਲਜ਼ਾਮ ਲਗਾ ਦਿੱਤਾ। ਉਸਦਾ ਕਹਿਣਾ ਹੈ ਕਿ ਅਸੀ ਚਾਹੁੰਦੇ ਹਾਂ ਮੁੱਖ ਮੰਤਰੀ ਉਨ੍ਹਾਂ ਦੇ ਜ਼ਿਲ੍ਹੇ 'ਚ ਆਉਣ ਤਾਂ ਲੈਪਟਾਪ ਵਾਪਿਸ ਲੈਣ ਜਾਨ ਸਾਨੂੰ ਉਸਦੀ ਜ਼ਰੂਰਤ ਨਹੀਂ ਹੈ। ਸਾਕਸ਼ੀ ਦਾ ਪਰਿਵਾਰ ਆਰਥਕ ਰੂਪ ਤੋਂ ਕਾਫ਼ੀ ਕਮਜ਼ੋਰ ਹੈ। ਉਸ ਦੇ ਪਰਿਵਾਰ ਦਾ ਕੱਚਾ ਮਕਾਨ ਟੁੱਟ ਫੁੱਟ ਗਿਆ ਅਤੇ ਪੱਕਾ ਮਕਾਨ ਅਧੂਰਾ ਹੈ, ਮੀਂਹ ਵਿਚ ਇੱਥੇ ਰਹਿਣਾ ਬਹੁਤ ਮੁਸ਼ਕਲ ਹੈ।

LaptopLaptopਸਾਕਸ਼ੀ ਦੀ ਵੱਡੀ ਭੈਣ 2015 ਵਿਚ ਬੀਐਡ ਕਰ ਚੁੱਕੀ ਹੈ ਪਰ ਉਸਨੂੰ ਅਜੇ ਤੱਕ ਨੌਕਰੀ ਨਹੀਂ ਮਿਲੀ ਹੈ।  ਬਿਜਲੀ ਵਿਭਾਗ ਦੇ ਇਸ ਬਿਲ ਤੋਂ ਹੁਣ ਇਸ ਪਰਵਾਰ ਦੀ ਸਮੱਸਿਆ ਵੱਧ ਗਈ ਹੈ। ਸਾਕਸ਼ੀ ਦੇ ਪਿਤਾ ਨੇ ਦੱਸਿਆ ਕਿ ਬਿਜਲੀ ਵਿਭਾਗ ਵਾਲੇ ਘਰ ਆਏ ਤਾਂ ਉਨ੍ਹਾਂ ਕਿਹਾ ਮੁੱਖ ਮੰਤਰੀ ਨੇ ਇਹ ਲੈਪਟਾਪ ਦਿੱਤਾ ਹੈ ਤਾਂ ਉਨ੍ਹਾਂ ਨੇ ਇਹ ਗੱਲ ਮੰਨਣ ਤੋਂ ਇਨਕਾਰ ਕਰ ਦਿੱਤਾ ਅਤੇ 13000 ਦਾ ਨੋਟਿਸ ਭੇਜ ਦਿੱਤਾ। ਉਨ੍ਹਾਂ ਕਿਹਾ ਕਿ ਅਸੀ ਬਿਜਲੀ ਦਫਤਰ ਗਏ ਅਤੇ ਰਸੀਦ ਦਿਖਾਈ ਤਾਂ ਕਿਹਾ ਠੀਕ ਹੈ ਅਤੇ ਫਿਰ 7000 ਦਾ ਨੋਟਿਸ ਭੇਜ ਦਿੱਤਾ।

Electricity BillElectricity Billਉਨ੍ਹਾਂ ਕਿਹਾ ਕਿ ਮੈਂ ਸਬਜ਼ੀ ਦੀ ਦੁਕਾਨ ਚਲਾਉਂਦਾ ਹਾਂ, 4 ਬੱਚੀਆਂ ਨੂੰ ਪੜ੍ਹਾਉਣਾ ਹੈ ਬਹੁਤ ਸਮੱਸਿਆ ਹੈ। ਉਨ੍ਹਾਂ ਨੇ ਦੱਸਿਆ ਕਿ ਸਿੰਗਲ ਫੇਜ਼ ਬਿਜਲੀ ਕੁਨੈਕਸ਼ਨ ਵਿਚ ਬਿਜਲੀ ਵਿਭਾਗ ਨੇ ਕੰਪਿਊਟਰ ਦੀ ਵਰਤੋ ਗ਼ੈਰ ਕਾਨੂੰਨੀ ਮੰਨੀ ਹੈ। ਉਥੇ ਹੀ ਸੁਪਰਡੈਂਟ ਇੰਜੀਨੀਅਰ ਕੇਜੀ ਦਿਵੇਦੀ ਨੇ ਕਿਹਾ ਕਿ ਪਰਿਵਾਰ ਨੇ ਘਰ ਵਿਚ ਸਕੈਨਰ ਵੀ ਰੱਖਿਆ ਸੀ ਫੋਟੋ ਕਾਪੀ ਵੀ ਕਰਦੇ ਸਨ ਉਸੀ ਤਰ੍ਹਾਂ ਕੰਪਿਊਟਰ ਨਾਲ ਸਬੰਧਤ ਸਾਰੀ ਸਮੱਗਰੀ ਘਰ ਵਿਚ ਮੌਜੂਦ ਸੀ। ਵਿਭਾਗ ਦਾ ਕਹਿਣਾ ਹੈ ਕਿ ਲੈਪਟਾਪ ਉੱਤੇ ਰਿਕਵਰੀ ਨਹੀਂ ਹੈ ਘਰੇਲੂ ਕੁਨੈਕਸ਼ਨ ਉੱਤੇ ਰਿਕਵਰੀ ਹੈ ਉਸ ਦੇ ਅਧਾਰ ਉੱਤੇ ਕਾਰਵਾਈ ਹੋਈ।

BhopalBhopalਇਸ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਸਿੱਖਿਆ ਮੰਤਰੀ ਦੀਪਕ ਜੋਸ਼ੀ ਕਹਿੰਦੇ ਹਨ ਕਿ ਪਰਿਵਾਰ ਨੂੰ ਸਬੰਧਤ ਸਕੀਮ ਤੋਂ ਮਦਦ ਮਿਲ ਸਕਦੀ ਹੈ। ਹਾਲ ਹੀ ਵਿਚ ਜੋ ਸੰਬੰਧਿਤ ਸਕੀਮ ਬਣੀ ਹੈ ਜਿਸ ਵਿਚ ਮਜ਼ਦੂਰੀ ਕਰਨ ਵਾਲੇ, ਠੇਲੇ ਵਿਚ ਦੁਕਾਨ ਲਗਾਉਣ ਵਾਲੇ ਨੂੰ ਇਸ ਯੋਜਨਾ ਵਿਚ ਸ਼ਾਮਲ ਕੀਤਾ ਗਿਆ ਹੈ। ਇਸ ਲੜਕੀ ਦੇ ਪਿਤਾ ਇਸ ਵਿਚ ਸ਼ਾਮਲ ਹੋਣਗੇ ਇਸ ਦੇ ਤਹਿਤ ਤੈਅ ਕੀਤਾ ਗਿਆ ਹੈ ਜੇਕਰ ਬਿਜਲੀ ਦਾ ਬਿਲ ਜ਼ਿਆਦਾ ਹੈ ਤਾਂ ਪੂਰਾ ਦਾ ਪੂਰਾ ਮਾਫ ਕਰ ਦਿੱਤਾ ਜਾਵੇਗਾ ਜੇਕਰ ਵਾਟ ਬਿਜਲੀ ਇਸਤੇਮਾਲ ਕਰਦੇ ਹਨ ਤਾਂ 1000 ਦਾ ਬਿਲ ਆਵੇਗਾ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement