
ਉਹਨਾਂ ਨੇ ਵੀ ਸੋਸ਼ਲ ਮੀਡੀਆ ਤੇ ਅਪਣੀ ਇਕ ਵੀਡੀਓ ਜਾਰੀ ਕੀਤੀ...
ਅੰਮ੍ਰਿਤਸਰ: ਪਿਛਲੇ ਮਹੀਨੇ ਲੁਧਿਆਣਾ ਵਿਚ ਬਲਜਿੰਦਰ ਸਿੰਘ ਜਿੰਦੂ ਨਾਮੀ ਵਿਅਕਤੀ ਵੱਲੋਂ ਮੋਦੀਖਾਨਾ ਦੇ ਨਾਮ ਹੇਠ ਇਕ ਮੈਡੀਕਲ ਸਟੋਰ ਖੋਲ੍ਹਿਆ ਗਿਆ ਸੀ। ਇਹ ਦਾਅਵਾ ਕੀਤਾ ਗਿਆ ਸੀ ਮੈਡੀਕਲ ਸਟੋਰਾਂ ਵੱਲੋਂ ਵੱਡੇ ਪੱਧਰ ਤੇ ਮਰੀਜ਼ਾਂ ਦੀ ਲੁੱਟ ਕੀਤੀ ਜਾਂਦੀ ਹੈ। ਜਦੋਂ ਕਿ ਦਵਾਈ ਪ੍ਰਿੰਟ ਰੇਟ ਤੋਂ ਵੀ ਤਿੰਨ ਗੁਣਾ ਘਟ ਇਕ ਮੈਡੀਕਲ ਸਟੋਰ ਵਾਲੇ ਨੂੰ ਪੈਂਦੀ ਹੈ।
Dr. Gurpreet Kaur
ਇਸ ਸਬੰਧੀ ਜਿੱਥੇ ਜਿੰਦੂ ਦੇ ਹੱਕ ਵਿਚ ਇਕ ਲਹਿਰ ਵੀ ਸਥਾਪਿਤ ਹੋਈ ਸੀ ਉੱਥੇ ਹੀ ਕੁੱਝ ਕੈਮਿਸਟਾਂ ਨੇ ਇਸ ਦਾ ਵਿਰੋਧ ਵੀ ਕੀਤਾ ਸੀ। ਉਸੇ ਵਿਰੋਧਕਰਤਾ ਵਿਚੋਂ ਇਕ ਡਾ. ਗੁਰਪ੍ਰੀਤ ਕੌਰ ਨਾਲ ਸਪੋਕਸਮੈਨ ਟੀਮ ਵੱਲੋਂ ਗੱਲਬਾਤ ਕੀਤੀ ਗਈ। ਉਹ ਅੰਮ੍ਰਿਤਸਰ ਵਿਚ ਪ੍ਰੀਤ ਕਲੀਨਿਕ ਨਾਂ ਹੇਠ ਅਪਣਾ ਕਲੀਨਿਕ ਚਲਾਉਂਦੇ ਹਨ।
Clinic
ਉਹਨਾਂ ਨੇ ਵੀ ਸੋਸ਼ਲ ਮੀਡੀਆ ਤੇ ਅਪਣੀ ਇਕ ਵੀਡੀਓ ਜਾਰੀ ਕੀਤੀ ਸੀ ਕਿ ਜੇ ਜਿੰਦੂ ਚਾਹੁੰਦੇ ਹਨ ਕਿ ਉਹ ਲੋਕਾਂ ਨੂੰ ਦਵਾਈ ਘਟ ਰੇਟ ਤੇ ਦੇਣ ਪਰ ਉਹਨਾਂ ਨੂੰ ਇਹ ਵੀ ਹੱਕ ਨਹੀਂ ਹੈ ਕਿ ਉਹ ਦੂਜੇ ਮੈਡੀਕਲ ਸਟੋਰ ਦੇ ਮਾਲਕ ਜਾਂ ਡਾਕਟਰ ਹਨ ਉਹਨਾਂ ਤੇ ਸੋਸ਼ਣਬਾਜ਼ੀ ਨਾ ਕਰਨ।
Dr. Gurpreet Kaur
ਡਾ. ਗੁਰਪ੍ਰੀਤ ਕੌਰ ਨੇ ਕਿਹਾ ਕਿ ਬਲਜਿੰਦਰ ਸਿੰਘ ਨੇ ਜਦੋਂ ਸੋਸ਼ਲ ਮੀਡੀਆ ਤੇ ਅਪਣੀ ਵੀਡੀਓ ਅਪਲੋਡ ਕੀਤੀ ਸੀ ਉਸ ਸਮੇਂ ਉਹਨਾਂ ਨੇ ਜੈਨੇਰਿਕ ਦੀਆਂ 5 ਕੁ ਡਿਵੀਜ਼ਨ ਦਿਖਾਈਆਂ ਸਨ ਪਰ ਇਸ ਨਾਲ ਕੋਈ ਰੌਲਾ ਨਹੀਂ ਪਿਆ ਪਰ ਉਹਨਾਂ ਨੇ ਵੀਡੀਓ ਵਿਚ ਕਿਹਾ ਕਿ ਜਿੰਨੇ ਵੀ ਮੈਡੀਕਲ ਸਟੋਰਾਂ ਵਾਲੇ ਹਨ ਉਹ ਸਭ ਚੋਰ ਹਨ, ਲੁਟੇਰੇ ਹਨ। ਉਹਨਾਂ ਨੇ ਬਲਜਿੰਦਰ ਸਿੰਘ ਨੂੰ ਇਹ ਬੇਨਤੀ ਕੀਤੀ ਸੀ ਕਿ ਉਹ 3 ਪ੍ਰੋਡਕਟ ਐਥੀਕਲ ਦੇ ਵੀ ਦਿਖਾਉਣ ਤਾਂ ਜੋ ਲੋਕਾਂ ਨੂੰ ਪਤਾ ਲੱਗੇ ਕਿ ਇਹਨਾਂ ਵਿਚ ਫਰਕ ਕੀ ਹੈ।
Dr. Gurpreet Kaur
ਜਿਵੇਂ ਉਹਨਾਂ ਨੇ ਚੋਰ ਕਿਹਾ ਪਰ ਸਾਰੇ ਚੋਰ ਨਹੀਂ ਹੁੰਦੇ ਤੇ ਨਾ ਹੀ ਲੁਟੇਰੇ ਹੁੰਦੇ ਹਨ। ਉਹ ਮੋਦੀਖਾਨੇ ਦੇ ਖਿਲਾਫ ਨਹੀਂ ਹਨ ਸਗੋਂ ਉਹ ਖੁਦ ਵੀ ਚਾਹੁੰਦੇ ਹਨ ਕਿ ਅਜਿਹੇ ਮੋਦੀਖਾਨੇ ਹੋਰ ਵੀ ਥਾਵਾਂ ਤੇ ਖੋਲ੍ਹੇ ਜਾਣ ਤਾਂ ਜੋ ਲੋੜਵੰਦਾਂ ਦੀ ਮਦਦ ਕੀਤੀ ਜਾ ਸਕੇ। ਜੇ ਉਹ ਸੇਵਾ ਕਰਨਾ ਚਾਹੁੰਦੇ ਵੀ ਹਨ ਤਾਂ ਲੋਕਾਂ ਨੂੰ ਛੋਟੀ-ਵੱਡੀ ਕੀਮਤ ਬਾਰੇ ਵੀ ਜਾਣੂ ਕਰਵਾਉਣਾ ਚਾਹੀਦਾ ਹੈ। ਹੁਣ ਉਹਨਾਂ ਨੇ ਵੀ ਅਪਣੇ ਕਲੀਨਿਕ ਦਾ ਨਾਮ ‘ਤੇਰਾ ਹੀ ਤੇਰਾ’ ਰੱਖ ਲਿਆ ਹੈ।
Baljinder Singh Jindu
ਉਹਨਾਂ ਨੇ ਰਾਸ਼ਨ ਤੇ ਦਵਾਈਆਂ ਦੀ ਸੇਵਾ ਕੀਤੀ ਹੈ ਤੇ ਦਵਾਈਆਂ ਦੇ ਰੇਟ ਪਹਿਲਾਂ ਨਾਲੋਂ ਘਟ ਰੱਖੇ। ਉਹਨਾਂ ਨੇ ਹੁਣ ਜਿਹੜੀ ਸੇਵਾ ਸ਼ੁਰੂ ਕੀਤੀ ਹੈ ਉਸ ਵਿਚ ਉਹ ਮਾਰਜ਼ਨ ਲਗਾਉਣਗੇ ਪਰ ਕੰਟਰੋਲ ਰੇਟ ਤੇ। ਜਿਵੇਂ ਜੇ ਉਹਨਾਂ ਨੂੰ 10 ਦੀ ਦਵਾਈ ਮਿਲਦੀ ਹੈ ਤਾਂ ਉਹ ਉਸ ਤੇ 5 ਰੁਪਏ ਜ਼ਰੂਰ ਕਮਾਉਣਗੇ। ਉਹ ਮੋਦੀਖਾਨੇ ਦਾ ਵਿਰੋਧ ਨਹੀਂ ਕਰਦੇ ਸਗੋਂ ਉਹ ਇਸ ਦੇ ਉਲਟ 5 ਤੋਂ 10 ਰੁਪਏ ਤਕ ਦੇ ਮਾਰਜ਼ਨ ਸੇਵਾ ਸ਼ੁਰੂ ਕਰਨਗੇ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।