
ਕੰਡਕਟਰ ਦੀ ਭਾਲ ਜਾਰੀ
ਚੰਡੀਗੜ੍ਹ: ਮਨਾਲੀ 'ਚ ਲਾਪਤਾ ਹੋਈ ਪੀ.ਆਰ.ਟੀ.ਸੀ. ਦੀ ਬੱਸ ਕਰੀਬ ਚਾਰ ਦਿਨਾਂ ਬਾਅਦ ਬਿਆਸ ਦਰਿਆ ਵਿਚੋਂ ਬਰਾਮਦ ਹੋਈ ਹੈ। ਬੱਸ ਵਿਚੋਂ ਡਵਾਈਵਰ ਦੀ ਲਾਸ਼ ਵੀ ਮਿਲੀ ਹੈ। ਮ੍ਰਿਤਕ ਦੀ ਪਛਾਣ ਸਤਗੁਰ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਪਿੰਡ ਰਾਏਧਰਾਣਾ ਵਜੋਂ ਹੋਈ ਹੈ, ਜੋ ਕਿ ਪੀ.ਆਰ.ਟੀ.ਸੀ ਚੰਡੀਗੜ੍ਹ ਡਿਪੂ ਵਿਚ ਡਰਾਈਵਰ ਸੀ।
ਇਹ ਵੀ ਪੜ੍ਹੋ: ਹੜ੍ਹ ਪ੍ਰਭਾਵਤ ਇਲਾਕੇ ਦਾ ਦੌਰਾ ਕਰਨ ਗਏ ਵਿਧਾਇਕ ਨੂੰ ਮਹਿਲਾ ਨੇ ਮਾਰਿਆ ਥੱਪੜ
Driver of the missing bus in Manali has been identified
ਮ੍ਰਿਤਕ ਸਤਗੁਰ ਸਿੰਘ ਦਾ ਮੋਬਾਈਲ ਫੋਨ ਐਤਵਾਰ ਤੋਂ ਬੰਦ ਆ ਰਿਹਾ ਸੀ। ਇਸ ਬੱਸ 'ਚ ਕਿੰਨੇ ਯਾਤਰੀ ਮੌਜੂਦ ਸਨ, ਇਸ ਦਾ ਫਿਲਹਾਲ ਅੰਦਾਜ਼ਾ ਨਹੀਂ ਲੱਗ ਸਕਿਆ ਹੈ ਪਰ ਚੰਡੀਗੜ੍ਹ ਤੋਂ ਜਾਰੀ ਟਿਕਟਾਂ ਅਨੁਸਾਰ ਬੱਸ ਵਿਚ ਕੰਡਕਟਰ ਸਮੇਤ 8 ਯਾਤਰੀ ਸਵਾਰ ਹੋ ਸਕਦੇ ਹਨ। ਫਿਲਹਾਲ ਕੰਡਕਟਰ ਦੀ ਭਾਲ ਜਾਰੀ ਹੈ।
ਇਹ ਵੀ ਪੜ੍ਹੋ: ਦੋ ਦਿਨ ਦੇ ਦੌਰੇ ’ਤੇ ਫਰਾਂਸ ਪਹੁੰਚੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ; ਦਿਤਾ ਗਿਆ ਗਾਰਡ ਆਫ਼ ਆਨਰ
ਦਸਿਆ ਜਾ ਰਿਹਾ ਹੈ ਕਿ ਚੰਡੀਗੜ੍ਹ ਤੋਂ ਮਨਾਲੀ ਪਹੁੰਚੀ ਇਸ ਬੱਸ ਦਾ ਡਰਾਈਵਰ ਰਾਤ ਸਮੇਂ ਬੱਸ ਖੜ੍ਹੀ ਕਰਕੇ ਉਸ ਵਿਚ ਸੁੱਤਾ ਪਿਆ ਸੀ, ਅਚਾਨਕ ਬੱਸ ਪਾਣੀ ਦੀ ਲਪੇਟ ਵਿਚ ਆ ਗਈ। ਮ੍ਰਿਤਕ ਸਤਗੁਰ ਸਿੰਘ ਦੀ ਲਾਸ਼ ਮੰਡੀ ਨੇੜਿਉਂ ਲੰਘਦੀ ਨਦੀ ਵਿਚੋਂ ਮਿਲੀ ਹੈ। ਪਿੰਡ ਦੇ ਸਰਪੰਚ ਭਰਵਿੰਦਰ ਸਿੰਘ ਦਾ ਕਹਿਣਾ ਹੈ ਕਿ ਮ੍ਰਿਤਕ ਡਰਾਈਵਰ ਜ਼ਰੂਰਤਮੰਦ ਪਰਿਵਾਰ ਨਾਲ ਸਬੰਧ ਰੱਖਦਾ ਸੀ ਅਤੇ ਪ੍ਰਵਾਰ ਦਾ ਇਕਲੌਤਾ ਸਹਾਰਾ ਸੀ। ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ ਪੀੜਤ ਪ੍ਰਵਾਰ ਦੀ ਹਰ ਸੰਭਵ ਮਦਦ ਕੀਤੀ ਜਾਵੇ।