ਵਿਲੀਅਮ ਟਿਕਲ ਨੇ 18 ਅਪ੍ਰੈਲ ਨੂੰ ਕੀਤਾ ਸੀ ਅਮਨ ਸੂਦ ’ਤੇ ਹਮਲਾ
ਬ੍ਰਿਟਿਸ਼ ਕੋਲੰਬੀਆ: ਕੈਨੇਡਾ ਵਿਚ ਪੰਜਾਬੀ ਉਬੇਰ ਡਰਾਈਵਰ ’ਤੇ ਹਮਲਾ ਕਰਨ ਦੇ ਮਾਮਲੇ ਵਿਚ ਬ੍ਰਿਟਿਸ਼ ਕੋਲੰਬੀਆ ਸੂਬਾਈ ਅਦਾਲਤ ਨੇ ਐਬਟਸਫੋਰਡ ਨਿਵਾਸੀ 38 ਸਾਲਾ ਵਿਲੀਅਮ ਟਿਕ ਨੂੰ 1 ਦਿਨ ਦੀ ਜੇਲ ਤੇ ਇਕ ਸਾਲ ‘ਪ੍ਰੋਬੇਸ਼ਨ’ ਦੀ ਸਜ਼ਾ ਸੁਣਾਈ ਹੈ। ਇਸ ਦੇ ਨਾਲ ਹੀ ਦੋਸ਼ੀ ਨੂੰ 100 ਡਾਲਰ ‘ਵਿਕਟਮ ਸਰਚਾਰਜ’ ਜੁਰਮਾਨਾ ਵੀ ਲਗਾਇਆ ਗਿਆ ਹੈ।
ਇਹ ਵੀ ਪੜ੍ਹੋ: ਲੁਧਿਆਣਾ ਟ੍ਰਿਪਲ ਕਤਲਕਾਂਡ ਬਾਰੇ CP ਮਨਦੀਪ ਸਿੱਧੂ ਨੇ ਕੀਤਾ ਵੱਡਾ ਖੁਲਾਸਾ
ਦੱਸ ਦੇਈਏ ਕਿ 18 ਅਪ੍ਰੈਲ ਨੂੰ ਉਬੇਰ ਡਰਾਈਵਰ ਅਮਨ ਸੂਦ ਨੇ ਸਵੇਰੇ 6.39 ਵਜੇ ਐਬਟਸਫੋਰਡ ਦੇ ਪਲੈਨਟ ਫਿਟਨੈਸ ਨੇੜਿਉਂ ਵਿਲੀਅਮ ਨੂੰ ਅਪਣੀ ਕਾਰ ਵਿਚ ਬਿਠਾਇਆ। ਇਸ ਦੌਰਾਨ ਜਦੋਂ ਉਹ ਵਿਲੀਅਮ ਵਲੋਂ ਦੱਸੇ ਰਸਤੇ ਅਨੁਸਾਰ ਹਾਈਵੇਅ ਤੋਂ ਸੱਜੇ ਪਾਸੇ ਮੁੜਿਆ ਤਾਂ ਅਚਾਨਕ ਵਿਲੀਅਮ ਨੇ ਉਸ ਨੂੰ ਮੰਦਾ ਬੋਲਣਾ ਸ਼ੁਰੂ ਕਰ ਦਿਤਾ।
ਇਹ ਵੀ ਪੜ੍ਹੋ: ਚੰਡੀਗੜ੍ਹ : ਡਿਊਟੀ ’ਤੇ ਤਾਇਨਾਤ SI ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ
ਇਸ ਮਗਰੋਂ ਅਮਨ ਨੇ ਅਪਣੀ ਉਬੇਰ ਨੂੰ ਇਕ ਪੈਟਰੋਲ ਪੰਪ ’ਤੇ ਖੜ੍ਹੀ ਕਰ ਦਿਤਾ, ਗੁੱਸੇ 'ਚ ਵਿਲੀਅਮ ਨੇ ਅਮਨ 'ਤੇ ਹਮਲਾ ਕਰ ਦਿਤਾ, ਜਿਸ ਕਾਰਨ ਉਹ ਜ਼ਖ਼ਮੀ ਹੋ ਗਿਆ ਸੀ। ਵਿਲੀਅਮ ਟਿਕਲ ਨੇ ਬੀਤੀ 28 ਜੂਨ ਨੂੰ ਅਦਾਲਤ 'ਚ ਅਪਣਾ ਗੁਨਾਹ ਕਬੂਲ ਕਰ ਲਿਆ ਸੀ। ਜ਼ਿਕਰਯੋਗ ਹੈ ਕਿ ਅਮਨ ਸੂਦ 4 ਸਾਲ ਪਹਿਲਾਂ ਪੰਜਾਬ ਤੋਂ ਕੈਨੇਡਾ ਆਇਆ ਸੀ।
                    
                