
ਸ੍ਰੀ ਗੁਰੂ ਰਾਮਦਾਸ ਇੰਟਰਨੈਸ਼ਨਲ ਏਅਰਪੋਰਟ ਦੇਸ਼-ਵਿਦੇਸ਼ ਜਾਣ ਵਾਲੇ ਯਾਤਰੀਆਂ ਦੀ ਥਕਾਵਟ ਨੂੰ ਦੂਰ ਕਰਨ ਲਈ ਰਿਲੈਕਸ ਐਂਡ-ਗੋ-ਕੁਰਸੀਆਂ ਏਅਰਪੋਰਟ................
ਅੰਮ੍ਰਿਤਸਰ : ਸ੍ਰੀ ਗੁਰੂ ਰਾਮਦਾਸ ਇੰਟਰਨੈਸ਼ਨਲ ਏਅਰਪੋਰਟ ਦੇਸ਼-ਵਿਦੇਸ਼ ਜਾਣ ਵਾਲੇ ਯਾਤਰੀਆਂ ਦੀ ਥਕਾਵਟ ਨੂੰ ਦੂਰ ਕਰਨ ਲਈ ਰਿਲੈਕਸ ਐਂਡ-ਗੋ-ਕੁਰਸੀਆਂ ਏਅਰਪੋਰਟ ਦੀ ਘਰੇਲੂ ਉਡਾਣ ਸਕਿਉਰਿਟੀ ਨੇ ਹੋਲਡ ਕੀਤੀਆਂ ਹਨ ਅਤੇ ਅਗਲੇ ਦਿਨ ਇਹ ਕੁਰਸੀਆਂ ਇੰਟਰਨੈਸ਼ਨਲ ਸਕਿਉਰਿਟੀ ਏਰੀਆ ਨੂੰ ਵੀ ਦਿਤੀਆਂ ਜਾਣਗੀਆਂ। ਜਾਣਕਾਰੀ ਅਨੁਸਾਰ ਸ੍ਰੀ ਗੁਰੂ ਰਾਮਦਾਸ ਏਅਰਪੋਰਟ 'ਤੇ ਦੇਸ਼-ਵਿਦੇਸ਼ ਤੋਂ ਸੈਲਾਨੀਆਂ ਦਾ ਆਉਣਾ-ਜਾਣਾ ਲੱਗਾ ਰਹਿੰਦਾ ਹੈ ਕਿਉਂਕਿ ਹਰਿਮੰਦਰ ਸਾਹਿਬ, ਜਲਿਆਂਵਾਲਾ ਬਾਗ, ਦੁਰਗਿਆਣਾ ਮੰਦਰ, ਰਾਮ ਤੀਰਥ ਜਿਹੇ ਧਾਰਮਿਕ ਅਸਥਾਨਾਂ 'ਤੇ ਸ਼ਰਧਾਲੂਆਂ ਦੀ ਗਿਣਤੀ ਦਿਨੋਂ-ਦਿਨ ਵੱਧ ਰਹੀ ਹੈ
ਅਤੇ ਅਮਰੀਕਾ, ਕੈਨੇਡਾ, ਯੂਨਾਈਟਿਡ ਕਿੰਗਡਮ, ਆਸਟਰੇਲੀਆ ਤੇ ਯੂਰਪ ਤੋਂ ਜੋ ਲੋਕ ਹਵਾਈ ਯਾਤਰਾ ਕਰਦੇ ਹਨ, ਉਨ੍ਹਾਂ ਦਾ ਸਫਰ ਬਹੁਤ ਲੰਮਾ ਹੁੰਦਾ ਹੈ ਜਿਵੇਂ ਕਿ ਅਮਰੀਕਾ ਦੀ ਫਲਾਈਟ, ਕੈਨੇਡਾ 18 ਘੰਟੇ, ਯੂ. ਕੇ. 8 ਘੰਟੇ ਤੇ ਆਸਟਰੇਲੀਆ ਦੀ ਲਗਭਗ 12 ਘੰਟੇ ਦੀ ਫਲਾਈਟ ਹੈ। ਯਾਤਰੀਆਂ ਦਾ ਧਿਆਨ ਰੱਖਦਿਆਂ ਏਅਰਪੋਰਟ 'ਤੇ ਰਿਲੈਕਸ ਐਂਡ-ਗੋ-ਕੁਰਸੀਆਂ ਨੂੰ ਲਿਆਂਦਾ ਗਿਆ ਹੈ ਤਾਂ ਕਿ ਲੰਬੇ ਸਫਰ ਵਾਲੇ ਯਾਤਰੀ ਇਨ੍ਹਾਂ ਕੁਰਸੀਆਂ 'ਤੇ ਬੈਠ ਕੇ ਆਪਣੀ ਥਕਾਵਟ ਦੂਰ ਕਰ ਸਕਣ।
ਇਸ ਕੁਰਸੀ ਦੀ ਵਿਸ਼ੇਸ਼ਤਾ ਇਹ ਹੈ ਕਿ 30 ਮਿੰਟਾਂ ਦਾ ਕੰਮ ਇਹ 5 ਮਿੰਟਾਂ 'ਚ ਕਰਦੀ ਹੈ, ਜੇਕਰ ਕੋਈ ਵਿਅਕਤੀ ਹੱਥ ਨਾਲ ਕਿਸੇ ਦੀ ਮਸਾਜ 30 ਮਿੰਟ ਕਰੇ ਤਾਂ ਉਸ ਦੇ ਇਵਜ਼ 'ਚ ਇਸ ਕੁਰਸੀ 'ਤੇ 5 ਮਿੰਟ ਬੈਠ ਜਾਵੇ ਤਾਂ ਉਹ 30 ਮਿੰਟ ਦੇ ਬਰਾਬਰ ਹੈ। ਇਸ ਕੁਰਸੀ ਦੀ ਕੀਮਤ 4 ਲੱਖ 10 ਹਜ਼ਾਰ ਰੁਪਏ ਹੈ। ਇਹ ਜਾਣਕਾਰੀ ਏਅਰਪੋਰਟ ਦੇ ਅਧਿਕਾਰੀ ਕਾਮਦੇਵ ਚੰਸੋਰੀਆ ਨੇ ਦਿਤੀ।