
ਓਟਵਾ ਹਵਾਈ ਅੱਡੇ 'ਤੇ ਪਹੁੰਚੇ ਦੋ ਪੰਜਾਬ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਅਤੇ ਅਮਰਜੀਤ ਸਿੰਘ ਸੰਦੋਆ ਨੂੰ ਕੈਨੇਡੀਅਨ ਅਧਿਕਾਰੀਆਂ ਨੇ ਰੋਕ ਲਿਆ ਸੀ
ਟੋਰਾਂਟੋ, 22 ਜੁਲਾਈ, ਓਟਵਾ ਹਵਾਈ ਅੱਡੇ 'ਤੇ ਪਹੁੰਚੇ ਦੋ ਪੰਜਾਬ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਅਤੇ ਅਮਰਜੀਤ ਸਿੰਘ ਸੰਦੋਆ ਨੂੰ ਕੈਨੇਡੀਅਨ ਅਧਿਕਾਰੀਆਂ ਨੇ ਰੋਕ ਲਿਆ ਸੀ। ਦੱਸ ਦਈਏ ਕਿ ਹਵਾਈ ਅੱਡੇ ਦੇ ਅਧਿਆਕਰੀਆਂ ਨੇ ਇਨ੍ਹਾਂ ਦੋਵਾਂ ਵਿਧਾਇਕਾਂ ਤੋਂ ਪੁੱਛ - ਗਿੱਛ ਕੀਤੀ। ਪੁੱਛ ਗਿੱਛ ਦੌਰਾਨ ਕੀਤੇ ਗਏ ਸਵਾਲਾਂ ਅਤੇ ਰੋਕਣ ਦੇ ਕਾਰਨਾਂ ਦੀ ਅਜੇ ਕੋਈ ਜਾਣਕਾਰੀ ਨਹੀਂ ਮਿਲ ਸਕੀ ਹੈ। ਦੱਸ ਦਈਏ ਕਿ ਥੋੜ੍ਹੇ ਹੀ ਸਮੇਂ ਦੀ ਇਸ ਪੁੱਛ-ਗਿੱਛ ਤੋਂ ਬਾਅਦ ਇਨ੍ਹਾਂ ਦੋਵਾਂ ਵਿਧਾਇਕਾਂ ਨੂੰ ਛੱਡ ਦਿੱਤਾ ਗਿਆ।
Amarjit singh sandoaਕੁਲਤਾਰ ਸਿੰਘ ਸੰਧਵਾਂ ਕੋਟਕਪੂਰਾ ਤੋਂ ਅਤੇ ਅਮਰਜੀਤ ਸਿੰਘ ਸੰਦੋਆ ਰੋਪੜ ਤੋਂ 'ਆਪ' ਵਿਧਾਇਕ ਹਨ। ਦੱਸਣਯੋਗ ਹੈ ਕਿ ਵਿਧਾਇਕ ਸੰਦੋਆ ਗੈਰ ਕਾਨੂੰਨੀ ਮਾਈਨਿੰਗ ਦੌਰਾਨ ਹੋਈ ਕੁੱਟਮਾਰ ਕਾਰਨ ਚਰਚਾ ਵਿਚ ਆਏ ਸਨ। ਇਹ ਗੈਰ ਕਾਨੂੰਨੀ ਮਾਈਨਿੰਗ ਦਾ ਮਾਮਲਾ ਰੋਪੜ ਦੇ ਇਲਾਕੇ ਨੂਰਪੁਰ ਬੇਦੀ ਦਾ ਸੀ।
ਫਿਲਹਾਲ ਅਮਰਜੀਤ ਸਿੰਘ ਸੰਦੋਆ ਇਕ ਹੋਰ ਮਾਮਲੇ ਨੂੰ ਲੈ ਕਿ ਚਰਚਾ ਦਾ ਵਿਸ਼ਾ ਬਣੇ ਹੋਏ ਹਨ ਜਿਸ ਨਾਲ ਸ਼ਾਇਦ ਸੰਦੋਆ ਦੀਆਂ ਮੁਸ਼ਕਿਲਾਂ ਵਧਦੀਆਂ ਜਾ ਰਹੀਆਂ ਹਨ। ਦੱਸ ਦਈਏ ਕਿ ਸੰਦੋਆ 'ਤੇ ਇਕ ਔਰਤ ਨਾਲ ਛੇੜਛਾੜ ਕਰਨ ਅਤੇ ਮਾਰਕੁੱਟ ਕਰਨ ਦਾ ਦੋਸ਼ ਲੱਗਿਆ ਹੈ।
Kultar singh sandhwanਇਸ ਔਰਤ ਨੇ ਦੋਸ਼ ਲਗਾਇਆ ਸੀ ਕਿ ਸੰਦੋਆ ਉਸਦੀ ਕੋਠੀ 'ਤੇ ਕਿਰਾਏਦਾਰ ਸਨ, ਜਿਸਦਾ ਕਿ ਉਨ੍ਹਾਂ ਨੇ ਬੜੇ ਲੰਮੇ ਸਮੇਂ ਤੋਂ ਕਿਰਾਇਆ ਨਹੀਂ ਦਿੱਤਾ। ਦੱਸ ਦਈਏ ਕਿ ਅਦਾਲਤ ਤੋਂ ਆਗਿਆ ਲੈਣ ਤੋਂ ਬਾਅਦ ਸੰਦੋਆ ਕੈਨੇਡਾ ਲਈ ਰਵਾਨਾ ਹੋਏ ਸਨ। ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਜਦੋਂ ਬਾਹਰਲੇ ਮੁਲਕ ਦੀ ਧਰਤੀ 'ਤੇ ਸਿੱਖਾਂ ਨੂੰ ਪੁੱਛ ਗਿੱਛ ਲਈ ਰੋਕਿਆ ਗਿਆ ਹੋਵੇ। ਕਈ ਵਾਰ ਤਾਂ ਸਿੱਖਾਂ ਨੂੰ ਪੱਗਾਂ ਉਤਾਰਨ ਲਈ ਵੀ ਮਜਬੂਰ ਕੀਤਾ ਗਿਆ ਹੈ। ਬੀਤੀ ਮਈ 2018 ਨੂੰ ਇਕ ਹੀ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਸੀ।
ਅਮਰੀਕਾ ਦੇ ਇਕ ਹਵਾਈ ਅੱਡੇ 'ਤੇ ਦਸਤਾਰਧਾਰੀ ਕੈਨੇਡੀਅਨ ਇਨੋਵੇਸ਼ਨ ਮੰਤਰੀ ਨਵਦੀਪ ਬੈਂਸ ਦੇ ਨਾਲ ਵੀ ਇਸ ਤਰ੍ਹਾਂ ਦਾ ਸਲੂਕ ਕੀਤਾ ਗਿਆ ਸੀ। ਅਧਿਕਾਰੀਆਂ ਵਲੋਂ ਬੈਂਸ ਦੀ ਚੈਕਿੰਗ ਕੀਤੀ ਗਈ ਪਰ ਮੈਟਲ ਡਿਟੈਕਟਰ ਵਿਚੋਂ ਗੁਜ਼ਰਾਨ ਤੋਂ ਬਾਅਦ ਉਨ੍ਹਾਂ ਨੂੰ ਪੱਗ ਉਤਾਰਨ ਲਈ ਕਿਹਾ ਗਿਆ। ਬੈਂਸ ਦੇ ਇਨਕਾਰ ਕਰਨ 'ਤੇ ਅਧਿਕਾਰੀਆਂ ਨੇ ਉਨ੍ਹਾਂ ਨਾਲ ਮਾੜਾ ਰਵਈਆ ਅਪਣਾਇਆ।
AAPਬੈਂਸ ਵੱਲੋਂ ਅਧਿਕਾਰੀਆਂ ਨੂੰ ਰਾਜਨੀਤਿਕ ਪਾਸਪੋਰਟ ਦਿਖਾਉਣ ਤੋਂ ਬਾਅਦ ਉਨ੍ਹਾਂ ਨੂੰ ਜਹਾਜ਼ 'ਤੇ ਸਵਾਰ ਹੋਣ ਦੀ ਇਜਾਜ਼ਤ ਦਿੱਤੀ ਗਈ ਸੀ। ਇਸ ਘਟਨਾ ਤੋਂ ਬਾਅਦ, ਕੈਨੇਡਾ ਨੇ ਸ਼ਿਕਾਇਤ ਕੀਤੀ ਸੀ, ਜਿਸ ਤੋਂ ਬਾਅਦ ਅਮਰੀਕੀ ਅਧਿਕਾਰੀਆਂ ਨੇ ਫੋਨ ਉੱਤੇ ਬੈਂਸ ਕੋਲੋਂ ਮੁਆਫ਼ੀ ਮੰਗੀ ਸੀ।