
ਹਿਮਾਂਸ਼ੂ ਧੂਰੀਆ ਪਾਇਲਟ ਨੇ ਕੇ.ਬੀ.ਸੀ ‘ਚ ਸੁਆਲਾਂ ਦੇ ਦਿੱਤੇ ਜਵਾਬ
ਸ੍ਰੀ ਆਨੰਦਪੁਰ ਸਾਹਿਬ: ਬੇਸ਼ੱਕ ਹਰ ਇਨਸਾਨ ਦਾ ਕਰੋੜਪਤੀ ਬਣਨ ਦਾ ਸੁਪਨਾ ਹੁੰਦਾ ਹੈ ਪਰ ਮਹਿਜ਼ ਸੁਆਲਾਂ ਦਾ ਜਵਾਬ ਦੇ ਕੇ ਕਰੋੜਪਤੀ ਤੱਕ ਦਾ ਸਫਰ ਤੈਅ ਕਰਨਾ ਜਿੰਨਾ ਮਜ਼ੇਦਾਰ ਹੁੰਦਾ ਹੈ, ਓਨਾ ਹੀ ਔਖਾ ਵੀ ਹੁੰਦਾ ਹੈ। ਕੁਝ ਅਜਿਹਾ ਹੀ ਕਰ ਦਿਖਾਇਆ ਸ੍ਰੀ ਆਨੰਦਪੁਰ ਸਾਹਿਬ ਚੋਈ ਬਾਜ਼ਾਰ ਦਾ ਰਹਿਣ ਵਾਲੇ ਹਿਮਾਂਸ਼ੂ ਧੂਰੀਆ ਨੇ ਜੋ ਕਿ ਦਸਮੇਸ਼ ਅਕੈਡਮੀ ਅਤੇ ਦਿੱਲੀ 'ਚ ਪੜ੍ਹਿਆ ਹੈ।
KBC
ਟੀ. ਵੀ. 'ਤੇ ਦਿਖਾਏ ਜਾਣ ਵਾਲੇ ਪ੍ਰੋਗਰਾਮ ਕੇ. ਬੀ. ਸੀ. 'ਚ ਹਿਮਾਂਸ਼ੂ ਨੇ ਇਕ ਕਰੋੜ ਦੇ ਸਵਾਲ ਦਾ ਸਹੀ ਜਵਾਬ ਤਾਂ ਦੇ ਦਿੱਤਾ ਪਰ ਰਿਸਕ ਨਾ ਲੈਣ ਕਰ ਕੇ ਉਸ ਨੇ 50 ਲੱਖ 'ਤੇ ਹੀ ਸਬਰ ਕਰਨ ਨੂੰ ਤਰਜੀਹ ਦਿੱਤੀ। ਦੱਸਣਯੋਗ ਹੈ ਕਿ ਹਿਮਾਂਸ਼ੂ ਧੂਰੀਆ ਇਕ ਪਾਇਲਟ ਹੈ। ਜਿਸ ਨੇ ‘ਕੌਣ ਬਣੇਗਾ ਕਰੋੜਪਤੀ’ ਤੱਕ ਦਾ ਸਫਰ ਤੈਅ ਹੀ ਨਹੀਂ ਕੀਤਾ ਬਲਕਿ ਬੁਹਤ ਹੀ ਵਧੀਆ ਢੰਗ ਦੇ ਨਾਲ ਖੇਡਦੇ ਹੋਏ 50 ਲੱਖ ਰੁਪਏ ਤੱਕ ਦੇ ਸਹੀ ਜਵਾਬ ਵੀ ਦਿੱਤੇ।
KBC
ਇਕ ਕਰੋੜ ਦਾ ਸਵਾਲ ਕੇ. ਬੀ. ਸੀ. ਦੇ ਸੈੱਟ 'ਤੇ ਮੰਗਲਵਾਰ ਨੂੰ ਅਮਿਤਾਬ ਬੱਚਨ ਵੱਲੋਂ ਹਿਮਾਂਸ਼ੂ ਤੋਂ ਪੁੱਛਿਆ ਗਿਆ ਸੀ ਪਰ ਹਿਮਾਂਸ਼ੂ ਦਾ ਕੇ. ਬੀ. ਸੀ. ਦਾ ਸਫਰ ਪੂਰਾ ਹੋ ਚੁੱਕਾ ਸੀ ਕਿਉਂ ਕਿ ਉਸ ਨੇ 50 ਲੱਖ ਤੋਂ ਬਾਅਦ ਇਕ ਕਰੋੜ ਵਾਸਤੇ ਪੁੱਛੇ ਸਵਾਲ ਦਾ ਸਹੀ ਜਵਾਬ ਦੇ ਦਿੱਤਾ ਸੀ ਅਤੇ ਜਦੋਂ ਅਮਿਤਾਬ ਬੱਚਨ ਨੇ ਹਿਮਾਂਸ਼ੂ ਨੂੰ ਉੱਤਰ ਲੌਕ ਕਰਨ ਬਾਰੇ ਪੁੱਛਿਆ ਤਾਂ ਹਿਮਾਂਸ਼ੂ ਨੇ ਗੇਮ ਨੂੰ ਛੱਡਣਾ ਬਿਹਤਰ ਸਮਝਿਆ ਪਰ ਦਿੱਤਾ ਉੱਤਰ ਬਿਲਕੁਲ ਠੀਕ ਸੀ।
KBC
ਦੱਸ ਦੇਈਏ ਕਿ ਸ਼ਹਿਰ ਨਿਵਾਸੀਆਂ 'ਚ ਇਸ ਗੱਲ ਨੂੰ ਲੈ ਕੇ ਖੁਸ਼ੀ ਪਾਈ ਜਾ ਰਹੀ ਹੈ ਕਿ ਉਨ੍ਹਾਂ ਦੇ ਅਤਿ ਪੱਛੜੇ ਹੋਏ ਸ਼ਹਿਰ ਦਾ ਜੰਮਿਆ ਇਕ ਨੌਜਵਾਨ 'ਕੌਣ ਬਣੇਗਾ ਕਰੋੜਪਤੀ' ’ਚ ਇਕ ਕਰੋੜ ਤੱਕ ਪਹੁੰਚਿਆ ਹੀ ਨਹੀਂ ਸਗੋਂ ਉਸ ਨੇ ਬੁਹਤ ਹੀ ਮਾਣ ਨਾਲ ਸ੍ਰੀ ਆਨੰਦਪੁਰ ਸਾਹਿਬ ਨਾਲ ਆਪਣਾ ਨਾਤਾ ਸੰਸਾਰ ਭਰ ਅੱਗੇ ਨਸ਼ਰ ਕੀਤਾ। ਇਸੇ ਦੌਰਾਨ ਅਮਿਤਾਬ ਬੱਚਨ ਨੂੰ ਵੀ ਉਨ੍ਹਾਂ ਦੇ ਸ੍ਰੀ ਆਨੰਦਪੁਰ ਸਾਹਿਬ ਨਾਲ ਸਬੰਧਤ ਨਾਨਕੇ ਪਰਿਵਾਰ ਦੀ ਯਾਦ ਤਾਜ਼ਾ ਕਰਵਾ ਦਿੱਤੀ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।