ਪਤਨੀ ਦੀ ਨਾਰਾਜ਼ਗੀ ਤੋਂ ਤੰਗ ਆਏ ਪਤੀ ਨੇ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ
Published : Nov 4, 2018, 1:38 pm IST
Updated : Nov 4, 2018, 1:38 pm IST
SHARE ARTICLE
Wife does not return, the husband sent the video to the friends, then...
Wife does not return, the husband sent the video to the friends, then...

ਪਤਨੀ ਨਾਰਾਜ਼ ਹੋ ਕੇ ਪੇਕੇ ਗਈ ਤਾਂ ਪਤੀ ਉਸ ਨੂੰ ਮਨਾਉਣ ਲਈ ਉਥੇ ਪਹੁੰਚ ਗਿਆ ਪਰ ਪਤਨੀ ਫਿਰ ਵੀ ਉਸ ਦੇ ਨਾਲ ਆਉਣ...

ਸੰਗਰੂਰ (ਪੀਟੀਆਈ) : ਪਤਨੀ ਨਾਰਾਜ਼ ਹੋ ਕੇ ਪੇਕੇ ਗਈ ਤਾਂ ਪਤੀ ਉਸ ਨੂੰ ਮਨਾਉਣ ਲਈ ਉਥੇ ਪਹੁੰਚ ਗਿਆ ਪਰ ਪਤਨੀ ਫਿਰ ਵੀ ਉਸ ਦੇ ਨਾਲ ਆਉਣ ਲਈ ਰਾਜੀ ਨਹੀਂ ਹੋਈ। ਇਸ ਤੋਂ ਬਾਅਦ ਪਤੀ ਨੇ ਅਜਿਹਾ ਕਦਮ ਚੁਕਿਆ ਕਿ ਜਿਸ ਨਾਲ ਸਾਰਿਆਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਪਤੀ ਨੇ ਦੋਸਤਾਂ ਨੂੰ ਵੀਡੀਓ ਭੇਜੀ ਅਤੇ ਫਿਰ ਖ਼ੁਦ ਨੂੰ ਫਾਹਾ ਲਾ ਕੇ ਖੁਦਕੁਸ਼ੀ ਕਰ ਲਈ। ਪੁਲਿਸ ਨੇ ਮ੍ਰਿਤਕ ਨੌਜਵਾਨ ਦੇ ਪਿਤਾ ਦੀ ਸ਼ਿਕਾਇਤ ‘ਤੇ ਉਸ ਦੀ ਪਤਨੀ, ਸੱਸ ਸਮੇਤ ਤਿੰਨ ਦੇ ਖਿਲਾਫ਼ ਮਾਮਲਾ ਦਰਜ ਕਰ ਦਿਤਾ ਹੈ।

ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਪਿੰਡ ਛਾਜਲਾ ਨਿਵਾਸੀ ਮ੍ਰਿਤਕ ਚਮਕੌਰ ਸਿੰਘ   (27) ਦੇ ਪਿਤਾ ਰਣ ਸਿੰਘ ਸਪੁੱਤਰ ਗੱਜਨ ਸਿੰਘ ਨੇ ਦੱਸਿਆ ਕਿ ਉਸ ਦੇ ਤਿੰਨ ਮੁੰਡੇ ਹਨ। ਚਮਕੌਰ ਸਿੰਘ ਦੀ ਕਰੀਬ ਸੱਤ ਸਾਲ ਪਹਿਲਾਂ ਪਿੰਡ ਸੇਖੁਵਾਸ ਦੀ ਸ਼ਿੰਦਰਪਾਲ ਕੌਰ ਉਰਫ਼ ਪ੍ਰੀਤ ਸਪੁੱਤਰੀ ਬਲਵੀਰ ਸਿੰਘ ਨਾਲ ਵਿਆਹ ਹੋਇਆ ਸੀ। ਉਨ੍ਹਾਂ ਦੀ ਕੋਈ ਔਲਾਦ ਨਹੀਂ ਸੀ। ਸ਼ਿੰਦਰਪਾਲ ਕੌਰ ਅਪਣੇ ਪਤੀ ਚਮਕੌਰ ਸਿੰਘ ‘ਤੇ ਬੇਵਜ੍ਹਾ ਤੋਂ ਸ਼ੱਕ ਕਰਦੀ ਸੀ, ਜਿਸ ਕਾਰਨ ਅਕਸਰ ਦੋਵਾਂ ਦੀ ਲੜਾਈ ਰਹਿੰਦੀ ਸੀ।

ਇਸ ਵਿਚ ਕੁਝ ਸਮਾਂ ਪਹਿਲਾਂ ਸ਼ਿੰਦਰਪਾਲ ਕੌਰ ਨਾਰਾਜ਼ ਹੋ ਕੇ ਅਪਣੇ ਪੇਕੇ ਚਲੀ ਗਈ ਸੀ ਅਤੇ ਉਥੇ ਜਾ ਕੇ ਅਪਣੇ ਪਤੀ ਚਮਕੌਰ ਸਿੰਘ ਦੇ ਖਿਲਾਫ਼ ਥਾਣਾ ਛਾਜਲੀ ਵਿਚ ਸ਼ਿਕਾਇਤ ਦੇ ਦਿਤੀ। ਇਸ ਦਾ ਪਤਾ ਲੱਗਣ ‘ਤੇ ਚਮਕੌਰ ਸਿੰਘ  ਅਪਣੇ ਕੁਝ ਦੋਸਤਾਂ ਦੇ ਨਾਲ ਅਪਣੇ ਸਹੁਰਾ-ਘਰ ਸ਼ਿੰਦਰਪਾਲ ਨੂੰ ਮਨਾਉਣ ਪਹੁੰਚ ਗਿਆ ਪਰ ਉਸ ਨੇ ਉਸ ਦੇ ਨਾਲ ਵਾਪਸ ਆਉਣ ਲਈ ਮਨਾ ਕਰ ਦਿਤਾ। ਪਤੀ ਦੇ ਨਾਲ ਨਾ ਵਾਪਸ ਆਉਣ ਤੋਂ ਚਮਕੌਰ ਉਦਾਸ ਹੋ ਗਿਆ।

ਵਾਪਸ ਘਰ ਪਹੁੰਚ ਕੇ ਉਸ ਨੇ ਦਰੱਖ਼ਤ ਨਾਲ ਫਾਹਾ ਲਾ ਕੇ ਖ਼ੁਦਕੁਸ਼ੀ ਕਰ ਲਈ। ਇਸ ਦੀ ਜਾਣਕਾਰੀ ਪਰਵਾਰ ਨੂੰ ਚਮਕੌਰ ਸਿੰਘ ਦੇ ਦੋਸਤ ਨੇ ਦਿਤੀ। ਉਸ ਨੇ ਕਿਹਾ ਕਿ ਚਮਕੌਰ ਸਿੰਘ ਨੇ ਮਰਦੇ ਹੋਏ ਇਕ ਵੀਡੀਓ ਉਸ ਨੂੰ ਭੇਜੀ ਸੀ, ਜਿਸ ਵਿਚ ਉਸ ਨੇ ਮੌਤ ਲਈ ਪਤਨੀ, ਸੱਸ ਅਤੇ ਹੋਰ ਵਿਅਕਤੀ ਨੂੰ ਜ਼ਿੰਮੇਵਾਰ ਠਹਰਾਇਆ ਹੈ। ਪਰਵਾਰ ਨੇ ਤੁਰਤ ਮੌਕੇ ‘ਤੇ ਪਹੁੰਚ ਕੇ ਵੇਖਿਆ ਤਾਂ ਚਮਕੌਰ ਦੀ ਲਾਸ਼ ਦਰੱਖ਼ਤ ਨਾਲ ਲਟਕ ਰਹੀ ਸੀ। ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ ਨੂੰ ਸਿਵਲ ਹਸਪਤਾਲ ‘ਚ ਪੋਸਟਮਾਰਟਮ ਲਈ ਭੇਜ ਦਿਤਾ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement