
ਪੰਜਾਬ ਨਾਲ ਲਗਦੀ ਪਾਕਿਸਤਾਨ ਸਰਹੱਦ ਖੋਲ੍ਹਣ ਦੀ ਕੀਤੀ ਮੰਗ
ਚੰਡੀਗੜ੍ਹ : (ਹਰਦੀਪ ਸਿੰਘ ਭੋਗਲ) – ਪੰਜਾਬ ਦੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਸਪੋਕਸਮੈਨ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਖੇਤੀ ਬਿੱਲਾਂ ਨੂੰ ਇਕ ਵਾਰ ਫਿਰ ਕਿਸਾਨ ਵਿਰੋਧੀ ਦੱਸਿਆ ਹੈ । ਉਨ੍ਹਾਂ ਕਿਹਾ ਕਿ ਇਸ ਵਾਰ ਪੰਜਾਬ ਦਾ ਕਿਸਾਨ ਕਾਲੀ ਦੀਵਾਲੀ ਮਨਾਉਣ ਲਈ ਮਜਬੂਰ ਹੋ ਰਿਹਾ ਹੈ ਪਰ ਕੇਂਦਰ ਸਰਕਾਰ ਟੱਸ ਤੋਂ ਮੱਸ ਨਹੀਂ ਹੋ ਰਹੀ । ਉਨ੍ਹਾਂ ਕਿਹਾ ਕਿ ਜੇਕਰ ਕੇਂਦਰ ਸਰਕਾਰ ਨੇ ਇਹ ਬਿੱਲ ਰੱਦ ਨਾ ਕੀਤੇ ਤਾਂ ਕਿਸਾਨਾਂ ਦੀ ਦੀਵਾਲੀ ਸਦਾ ਲਈ ਕਾਲੀ ਹੋ ਜਾਵੇਗੀ ।
picਉਨ੍ਹਾਂ ਇਕ ਸਵਾਲ ਦੇ ਜਵਾਬ ਵਿਚ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਸਰਕਾਰ ਤੋਂ ਰੇਲਵੇ ਦੀ ਸੁਰੱਖਿਆ ਦੀ ਗੱਲ ਕਰਦੀ ਹੈ ਪਰ ਅਫ਼ਸੋਸ ਦੀ ਗੱਲ ਹੈ ਇਹ ਹੈ ਕਿ ਰੇਲਵੇ ਕੋਲ ਆਪਣੀ ਸੁਰੱਖਿਆ ਪੁਲਿਸ ਹੈ । ਜਿਸਦਾ ਕੰਮ ਰੇਲਵੇ ਦੀ ਸੰਪਤੀ ਦੀ ਸੁਰਖਿਆ ਕਰਨਾ ਹੈ ਇਸ ਤੋਂ ਇਲਾਵਾ ਜਿਸ ਦੇ ਆਪਣੇ ਹੋਰ ਵੀ ਬਹੁਤ ਸਾਰੇ ਕੰਮ ਹਨ। ਪਰ ਕੇਂਦਰ ਸਰਕਾਰ ਜਾਣ ਬੁੱਝ ਕੇ ਕਿਸਾਨਾਂ ਦੇ ਸੰਘਰਸ਼ ਨੂੰ ਅਪਣੇ ਗਲੋਂ ਲਾਹ ਕੇ ਪੰਜਾਬ ਸਰਕਾਰ ਸਿਰ ਭਾਂਡਾ ਭੰਨ ਰਹੀ ਹੈ।
tejashvi and modiਉਨ੍ਹਾਂ ਨੇ ਬਿਹਾਰ ਚੋਣਾਂ ਦੀ ਗੱਲ ਕਰਦਿਆਂ ਕਿਹਾ ਕਿ ਬੇਸ਼ੱਕ ਲੋਕਾਂ ਨੇ ਭਾਰਤੀ ਜਨਤਾ ਪਾਰਟੀ ਨੂੰ ਵੋਟਾਂ ਪਾ ਕੇ ਬਹੁਮਤ ਦਿੱਤਾ ਹੈ ਪਰ ਅਸਲ ਵਿਚ ਇਹ ਗੱਲ ਨਹੀਂ, ਮੋਦੀ ਵੱਲੋਂ ਲੱਛੇਦਾਰ ਭਾਸ਼ਣ ਕਰਕੇ ਬਿਹਾਰ ਦੇ ਲੋਕਾਂ ਕੋਲੋਂ ਵੋਟਾਂ ਬਟੋਰੀਆਂ ਗਈਆਂ ਹਨ । ਇਹ ਬਹੁਤ ਹੀ ਦੁੱਖਦਾਇਕ ਗੱਲ ਹੈ ਕਿ ਲੋਕ ਜ਼ਮੀਨੀ ਹਾਲਤਾਂ ਨੂੰ ਨਹੀਂ ਸਮਝ ਰਹੇ । ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ ਪੱਚੀ-ਪੱਚੀ ਸੌ ਰੁਪਏ ਉਨ੍ਹਾਂ ਵੋਟਰਾਂ ਦੇ ਖਾਤਿਆਂ ਚ ਪਾ ਕੇ ਵੋਟਾਂ ਲਈਆਂ ਹਨ ਪਰ ਇਸ ਸਾਰੇ ਕੁਝ ‘ਤੇ ਚੋਣ ਕਮਿਸ਼ਨ ਚੁੱਪ ਹੈ। ਉਨ੍ਹਾਂ ਕਿਹਾ ਕਿ ਜੇ ਖੇਤੀ ਬਿੱਲ ਇਸੇ ਤਰ੍ਹਾਂ ਹੀ ਰਹੇ ਅਤੇ ਰੱਦ ਨਾ ਹੋਏ ਤਾਂ ਪੰਜਾਬ ਦਾ ਕਿਸਾਨ ਖਤਮ ਹੋ ਜਾਵੇਗਾ
PM Modiਅਤੇ ਪੰਜਾਬ ਮੁੜ ਕਾਲੇ ਦੌਰ ਵਿਚ ਚਲਾ ਜਾਵੇਗਾ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਵੱਲੋਂ ਲਿਆਂਦੇ ਗਈ ਕਾਲੇ ਕਾਨੂੰਨ ਅੰਗਰੇਜ਼ਾਂ ਦੁਆਰਾ ਬਣਾਏ ਗਏ ਕਾਨੂੰਨਾਂ ਦੇ ਬਰਾਬਰ ਹਨ । ਉਨ੍ਹਾਂ ਕਿਹਾ ਕਿ ਪੰਜਾਬ ਦਾ ਕਿਸਾਨ ਸਰਮਾਏਦਾਰਾਂ ਦੇ ਖੇਤਾਂ ਵਿਚ ਮਜ਼ਦੂਰ ਬਣ ਕੇ ਰਹਿ ਜਾਵੇਗਾ । ਕੇਂਦਰ ਸਰਕਾਰ ਦੇ ਨਾਲ-ਨਾਲ ਆਮ ਆਦਮੀ ਪਾਰਟੀ ਤੇ ਵਰ੍ਹਦਿਆਂ ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਬਿਨਾਂ ਲੋੜ ਤੋਂ ਰੌਲਾ ਪਾ ਰਹੀ ਹੈ, ਉਨ੍ਹਾਂ ਕਿਹਾ ਕਿ ਜੇਕਰ ਆਮ ਆਦਮੀ ਪਾਰਟੀ ਏਨੀ ਹੀ ਕਿਸਾਨ ਹਿਤੈਸ਼ੀ ਹੈ ਤਾਂ ਦਿੱਲੀ ਵਿਚ ਕੇਜਰੀਵਾਲ ਨੇ ਐੱਮ ਐੱਸ ਪੀ ਕਿਉਂ ਨਹੀਂ ਲਾਗੂ ਕੀਤੀ ।
Pm modi, Captian amrinder singhਉਨ੍ਹਾਂ ਕਿਹਾ ਕਿ ਆਪ ਵਾਲਿਆਂ ਨੂੰ ਡਰਾਮੇ ਬੰਦ ਕਰ ਦੇਣੇ ਚਾਹੀਦੇ ਹਨ । ਉਨ੍ਹਾਂ ਕਿਹਾ ਕਿ ਕੇਂਦਰ ਨੂੰ ਪੰਜਾਬ ਨਾਲ ਲਗਦਾ ਪਾਕਿਸਤਾਨ ਬਾਰਡਰ ਖੋਲ੍ਹ ਦੇਣਾ ਚਾਹੀਦਾ ਹੈ ਤਾਂ ਜੋ ਪੰਜਾਬ ਦਾ ਪਾਕਿਸਤਾਨ ਨਾਲ ਵਪਾਰ ਹੋ ਸਕੇ । ਜਿਸ ਨਾਲ ਪੰਜਾਬ ਦਾ ਕਿਸਾਨ ਖ਼ੁਸ਼ਹਾਲ ਹੋ ਸਕੇ ਪਰ ਕੇਂਦਰ ਸਰਕਾਰ ਅਜਿਹਾ ਨਹੀਂ ਕਰੇਗੀ।