Ajaneet Kaur: ਮਿਹਨਤਾਂ ਨੂੰ ਰੰਗਭਾਗ, ਯੂਟਿਊਬ ਤੋਂ ਭਾਸ਼ਾਵਾਂ ਸਿੱਖ ਵਿਦੇਸ਼ੀ ਭਾਸ਼ਾ ਦੇ ਟੈਸਟ 'ਚ ਪੰਜਾਬ 'ਚੋਂ ਹਾਸਲ ਕੀਤਾ ਪਹਿਲਾ ਸਥਾਨ

By : GAGANDEEP

Published : Dec 13, 2023, 7:52 am IST
Updated : Dec 13, 2023, 9:44 am IST
SHARE ARTICLE
16-year-old Ajaneet Kaur, a resident of Gurdaspur, knows 7 languages news in punjabi
16-year-old Ajaneet Kaur, a resident of Gurdaspur, knows 7 languages news in punjabi

Ajaneet Kaur: ਡੀਸੀ ਡਾ: ਹਿਮਾਂਸ਼ੂ ਅਗਰਵਾਲ ਨੇ ਕੀਤਾ ਸਨਮਾਨਿਤ

16-year-old Ajaneet Kaur, a resident of Gurdaspur, knows 7 languages news in punjabi :ਗੁਰਦਾਸਪੁਰ ਦੇ ਸੰਤ ਨਗਰ ਇਲਾਕੇ ਦੀ ਰਹਿਣ ਵਾਲੀ 16 ਸਾਲਾ ਅਜਨੀਤ ਕੌਰ ਨੇ ਲਾਕਡਾਊਨ ਦੌਰਾਨ ਯੂ-ਟਿਊਬ ਰਾਹੀਂ ਕੋਰੀਅਨ ਭਾਸ਼ਾ ਸਿੱਖੀ। ਜਦੋਂ ਉਹ ਇੱਕ ਭਾਸ਼ਾ ਸਮਝ ਗਈ ਤਾਂ ਉਸਨੇ ਦੂਜੀਆਂ ਭਾਸ਼ਾਵਾਂ ਵੀ ਸਿੱਖਣੀਆਂ ਸ਼ੁਰੂ ਕਰ ਦਿੱਤੀਆਂ। ਹੌਲੀ-ਹੌਲੀ ਅਜਨੀਤ ਲਈ ਸਾਰੀਆਂ ਭਾਸ਼ਾਵਾਂ ਆਸਾਨ ਹੋ ਗਈਆਂ ਅਤੇ ਉਸ ਨੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ, ਦਿੱਲੀ ਵਿੱਚ ਆਯੋਜਿਤ ਵਿਦੇਸ਼ੀ ਭਾਸ਼ਾ ਦੇ ਟੈਸਟ ਵਿੱਚ ਪੰਜਾਬ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ।

ਇਹ ਵੀ ਪੜ੍ਹੋ: Editorial: ਦਾਜ ਖ਼ਾਤਰ ਔਰਤ ਨਾਲ ਬੇਵਫ਼ਾਈ ਕਰਨ ਵਾਲਾ ਮਰਦ ‘ਐਨੀਮਲ’ ਹੀ ਤਾਂ ਹੁੰਦਾ ਹੈ!  

ਇਸ ਪ੍ਰਾਪਤੀ ਲਈ ਡਿਪਟੀ ਕਮਿਸ਼ਨਰ ਗੁਰਦਾਸਪੁਰ ਡਾ: ਹਿਮਾਂਸ਼ੂ ਅਗਰਵਾਲ ਨੇ ਵੀ ਉਨ੍ਹਾਂ ਨੂੰ ਸਨਮਾਨਿਤ ਕੀਤਾ ਅਤੇ ਹੌਸਲਾ ਅਫਜਾਈ ਕੀਤੀ | ਜਾਣਕਾਰੀ ਦਿੰਦਿਆਂ  ਅਜਨੀਤ ਕੌਰ ਦੇ ਪਿਤਾ ਮਨਦੀਪ ਸਿੰਘ ਅਤੇ ਮਾਤਾ ਮਨਪ੍ਰੀਤ ਕੌਰ ਨੇ ਦੱਸਿਆ ਕਿ ਸਾਲ 2020 'ਚ ਲਾਕਡਾਊਨ ਦੌਰਾਨ ਉਨ੍ਹਾਂ ਦੀ ਬੇਟੀ ਯੂ-ਟਿਊਬ 'ਤੇ ਕੋਰੀਅਨ ਭਾਸ਼ਾ ਸਿੱਖਦੀ ਸੀ।

ਇਹ ਵੀ ਪੜ੍ਹੋ:Household Tips: ਆਉ ਬਣਾਈਏ ਪਨੀਰ ਮਖ਼ਮਲੀ 

ਜੋ ਉਸ ਨੇ ਕੁਝ ਦਿਨਾਂ ਵਿੱਚ ਹੀ ਸਿੱਖ ਲਈ ਅਤੇ ਜਦੋਂ ਉਹ ਇੱਕ ਭਾਸ਼ਾ ਸਮਝ ਗਈ ਤਾਂ ਉਸ ਨੇ ਦੂਜੀਆਂ ਭਾਸ਼ਾਵਾਂ ਵੀ ਸਿੱਖਣੀਆਂ ਸ਼ੁਰੂ ਕਰ ਦਿੱਤੀਆਂ। ਹੌਲੀ-ਹੌਲੀ ਅਜਨੀਤ ਲਈ ਸਾਰੀਆਂ ਭਾਸ਼ਾਵਾਂ ਆਸਾਨ ਹੋ ਗਈਆਂ। ਕੈਲੇਡੋਨੀਅਨ ਸਕੂਲ, ਪਠਾਨਕੋਟ ਦੀ ਇਹ ਲੜਕੀ ਹੁਣ ਬਹੁਤ ਸਾਰੀਆਂ ਵਿਦੇਸ਼ੀ ਭਾਸ਼ਾਵਾਂ ਆਸਾਨੀ ਨਾਲ ਬੋਲਦੀ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਭਾਜਪਾ ਝੂਠੀ ਰਾਜਨੀਤੀ ਕਰਦੀ, ਅਸੀਂ ਦੇਸ਼ ਦੀ ਰਾਜਨੀਤੀ ਨੂੰ ਬਦਲਣ ਤੇ ਇਮਾਨਦਾਰੀ ਭਰਨ ਆਏ ਹਾਂ'

01 Mar 2026 1:59 PM

'ਚੰਡੀਗੜ੍ਹ ਵਿਖੇ ਵਰਲਡ ਮੈਰਾਥਨ 'ਚ ਪੰਜਾਬ ਦੇ ਰਾਜਪਾਲ ਨੇ ਵੀ ਲਿਆ ਹਿੱਸਾ'

01 Mar 2026 1:55 PM

Navkiran Singh: ਜੇ ਬੱਚੇ ਨੂੰ ਘਰੋਂ ਲੈ ਕੇ ਗਏ ਸੀ ਤਾਂ ਐਨਕਾ.ਊਂਟਰ ਕਿਵੇਂ ਬਣ ਗਿਆ,ਫਿਰ ਸਬੂਤ ਮਿਟਾਉਣ ਦੀ ਕੀ ਲੋੜ ਪਈ?

28 Feb 2026 11:38 AM

ਖਰੜ 'ਚ ਬਿਲਡਰ ਮਾਫ਼ੀਆਂ ਵੱਲੋਂ ਗੈਰ-ਕਾਨੂੰਨੀ ਤਰੀਕੇ ਨਾਲ ਕੱਟੀਆਂ ਜਾ ਰਹੀਆਂ ਕਾਲੋਨੀਆਂ

28 Feb 2026 11:37 AM

ਕੇਜਰੀਵਾਲ ਦੇ ਬਰੀ ਹੋਣ 'ਤੇ ਪਤਨੀ ਸੁਨੀਤਾ ਕੇਜਰੀਵਾਲ ਦਾ ਵੱਡਾ ਬਿਆਨ "

27 Feb 2026 2:23 PM
Advertisement