
ਪਿਛਲੇ 5 ਸਾਲਾਂ ਦੌਰਾਨ ਪੰਜਾਬ ਨੂੰ 49 ਲੱਖ ਰੁਪਏ ਗ੍ਰਾਂਟ ਦਿਤੀ ਅਤੇ ਚੰਡੀਗੜ੍ਹ PGI ਨੂੰ ਦਿਤੇ ਗਏ 30.5 ਕਰੋੜ ਰੁਪਏ
Punjab News: ਨਸ਼ਿਆਂ ਸਮੱਸਿਆ ਨਾਲ ਜੂਝ ਰਹੇ ਪੰਜਾਬ ਨੂੰ ਕੇਂਦਰ ਤੋਂ ਕੋਈ ਮਦਦ ਨਹੀਂ ਮਿਲ ਰਹੀ। ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਨਸ਼ਾ ਛੁਡਾਊ ਪ੍ਰੋਗਰਾਮ ਤਹਿਤ ਪਿਛਲੇ ਪੰਜ ਸਾਲਾਂ ਦੌਰਾਨ ਸਿਵਲ ਹਸਪਤਾਲ ਬਠਿੰਡਾ ਨੂੰ 23 ਲੱਖ ਰੁਪਏ ਅਤੇ ਸਿਵਲ ਹਸਪਤਾਲ ਕਪੂਰਥਲਾ ਨੂੰ 26 ਲੱਖ ਰੁਪਏ ਦੀ ਗ੍ਰਾਂਟ ਦਿਤੀ ਗਈ ਹੈ।
ਚਾਲੂ ਸਾਲ ਦੌਰਾਨ ਦੋਵਾਂ ਹਸਪਤਾਲਾਂ ਨੂੰ 17-17 ਲੱਖ ਰੁਪਏ ਦਿਤੇ ਹਨ। ਜਦਕਿ ਪੀਜੀਆਈ ਚੰਡੀਗੜ੍ਹ ਨੂੰ 7 ਕਰੋੜ ਰੁਪਏ ਮਿਲੇ ਹਨ। ਰਾਜ ਸਭਾ ਵਿਚ ਪੇਸ਼ ਕੀਤੀ ਰੀਪੋਰਟ ਅਨੁਸਾਰ ਪਿਛਲੇ 5 ਸਾਲਾਂ ਵਿਚ ਇਨ੍ਹਾਂ ਦੋਵਾਂ ਹਸਪਤਾਲਾਂ ਨੂੰ ਕੁੱਲ 49 ਲੱਖ ਰੁਪਏ ਦਿਤੇ ਗਏ ਹਨ, ਪੀਜੀਆਈ ਸਥਿਤ ਨਸ਼ਾ ਛੁਡਾਊ ਅਤੇ ਇਲਾਜ ਕੇਂਦਰ (ਡੀਏਟੀਸੀ) ਨੂੰ 30.5 ਕਰੋੜ ਰੁਪਏ ਦਿਤੇ ਗਏ ਹਨ। ਜਦਕਿ 2021-22 ਵਿਚ ਨਸ਼ਾ ਛੁਡਾਊ ਲਈ ਇਥੇ ਆਉਣ ਵਾਲੇ ਮਰੀਜ਼ਾਂ ਦੀ ਗਿਣਤੀ ਪੰਜਾਬ ਦੇ ਬਰਾਬਰ ਹੈ।
(For more news apart from Grant reduced for Centre's drug de-addiction program, stay tuned to Rozana Spokesman)