
ਸਰਬੱਤ ਖ਼ਾਲਸਾ ਵਲੋਂ ਥਾਪੇ ਗਏ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਜਗਤਾਰ ਸਿੰਘ ਹਵਾਰਾ ਦੇ ਦਿਸ਼ਾ ਨਿਰਦੇਸ਼ਾਂ 'ਤੇ ਕਾਰਜਸ਼ੀਲ ਹਵਾਰਾ ਕਮੇਟੀ...
ਅੰਮ੍ਰਿਤਸਰ (ਸੁਖਵਿੰਦਰਜੀਤ ਸਿੰਘ ਬਹੋੜੂ): ਸਰਬੱਤ ਖ਼ਾਲਸਾ ਵਲੋਂ ਥਾਪੇ ਗਏ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਜਗਤਾਰ ਸਿੰਘ ਹਵਾਰਾ ਦੇ ਦਿਸ਼ਾ ਨਿਰਦੇਸ਼ਾਂ 'ਤੇ ਕਾਰਜਸ਼ੀਲ ਹਵਾਰਾ ਕਮੇਟੀ ਨੇ ਮਾਘੀ ਦੇ ਮੁਕੱਦਸ ਦਿਵਸ 'ਤੇ ਸਿੱਖ ਕੌਮ ਨੂੰ ਸੁਨੇਹਾ ਦਿੱਤਾ।
Photo
ਇਸ ਸੁਨੇਹੇ ਵਿਚ ਉਹਨਾਂ ਕਿਹਾ ਹੈ ਕਿ ਅੱਜ ਦੁਨਿਆਵੀ ਸ਼ੋਹਰਤ, ਪਦਵੀਆਂ ਦੀ ਲਾਲਸਾ ਅਤੇ ਰਾਜਸੀ ਆਗੂਆਂ ਦੀ ਚਾਪਲੂਸੀ ਕਾਰਨ ਗੁਰੂ ਤੋਂ ਬੇਮੁਖ ਹੋ ਕੇ ਬੇਦਾਵਾ ਦੇਣ ਵਾਲੇ ਸਿੱਖਾਂ ਅਤੇ ਧਾਰਮਕ ਆਗੂਆਂ ਦੀ ਗਿਣਤੀ ਵਿਚ ਹਰ ਰੋਜ਼ ਵੱਡਾ ਵਾਧਾ ਹੋ ਰਿਹਾ ਹੈ ਜੋ ਕਿ ਕੌਮੀ ਭਵਿੱਖ ਲਈ ਸਾਡੇ ਸਾਰਿਆਂ ਵਾਸਤੇ ਚਿੰਤਾ ਦਾ ਵਿਸ਼ਾ ਹੈ।
Mela Maghi
ਗੁਰੂ ਨੂੰ ਬੇਦਾਵਾ ਲਿਖ ਕੇ ਦੇਣ ਵਾਲੇ 40 ਸਿੰਘਾਂ ਨੂੰ ਪੰਥਕ ਸਫ਼ਾਂ ਵਿਚ ਇਤਿਹਾਸਕ ਤੌਰ 'ਤੇ ਸਦੀਵੀ ਸਥਾਨ ਦਿਵਾਉਣ ਵਾਲੀ ਸਾਹਸ, ਦਲੇਰ ਅਤੇ ਜੰਗਬਾਜ਼ ਮਾਈ ਭਾਗੋ (ਮਾਤਾ ਭਾਗ ਕੌਰ) ਦੀ ਅੱਜ ਹਰ ਸਿੱਖ ਪਰਵਾਰ ਨੂੰ ਲੋੜ ਹੈ ਤਾਂ ਜੋ ਬੇਦਾਵਾ ਦੇਣ ਵਾਲਆਿਂ ਦੀ ਆਤਮਾ ਨੂੰ ਝੰਜੋੜਿਆ ਜਾ ਸਕੇ।
Photo
ਇਹ ਵਿਚਾਰ ਜਥੇਦਾਰ ਜਗਤਾਰ ਸਿੰਘ ਹਵਾਰਾ ਕਮੇਟੀ ਦੇ ਮੁੱਖ ਬੁਲਾਰੇ ਪ੍ਰੋਫ਼ੈਸਰ ਬਲਜਿੰਦਰ ਸਿੰਘ, ਮਾਸਟਰ ਸੰਤੋਖ ਸਿੰਘ, ਪ੍ਰਿੰਸੀਪਲ ਚਰਨਜੀਤ ਸਿੰਘ ਅਤੇ ਮਹਾਂਬੀਰ ਸਿੰਘ ਸੁਲਤਾਨਵਿੰਡ ਨੇ ਸਾਂਝੇ ਤੌਰ 'ਤੇ ਦਿਤੇ।
Mata Bhag Kaur
ਕਮੇਟੀ ਆਗੂਆਂ ਨੇ ਕਿਹਾ ਕਿ ਪੰਥਕ ਜਥੇਬੰਦੀਆਂ, ਵਿਦਿਆਰਥੀ ਫ਼ੈਡਰੇਸ਼ਨਾਂ, ਸਿੱਖ ਸਕੂਲਾਂ, ਕਾਲਜਾਂ ਦੀਆਂ ਪ੍ਰਬੰਧਕ ਕਮੇਟੀਆਂ ਦਾ ਇਹ ਕੌਮੀ ਫ਼ਰਜ਼ ਬਣਦਾ ਹੈ ਕਿ ਉਹ ਨੌਜਵਾਨ ਲੜਕੇ ਲੜਕੀਆਂ ਲਈ ਗੁਰਮਤਿ ਕੈਂਪ ਲਗਵਾ ਕੇ ਉਨ੍ਹਾਂ ਨੂੰ ਸਾਹਿਬਜ਼ਾਦਿਆਂ ਦੇ ਲਾਸਾਨੀ ਇਤਿਹਾਸ ਤੋਂ ਜਾਣੂ ਕਰਵਾਉਣ ਅਤੇ ਉਨ੍ਹਾਂ ਵਿਚ ਖ਼ਾਲਸਾਈ ਜਜ਼ਬਾ ਭਰਨ ਸਮੇਂ ਦੀ ਮੰਗ ਹੈ ਕਿ ਲੜਕੀਆਂ ਨੂੰ ਮਾਈ ਭਾਗ ਕੌਰ ਤੋਂ ਇਲਾਵਾ ਬੇਬੇ ਨਾਨਕੀ, ਮਾਤਾ ਖੀਵੀ, ਬੀਬੀ ਭਾਨੀ, ਮਾਤਾ ਗੁਜਰ ਕੌਰ, ਮਾਤਾ ਸਾਹਿਬ ਕੌਰ, ਬੀਬੀ ਹਰਸਰਨ ਕੌਰ ਆਦਿ ਦੇ ਜੀਵਨ ਨੂੰ ਆਦਰਸ਼ ਬਣਾ ਕੇ ਗੁਰਸਿੱਖੀ ਦੇ ਮਾਰਗ ਦਾ ਪਾਂਧੀ ਬਣਾਇਆ ਜਾਵੇ।
Mata Khivi Ji
ਉਨ੍ਹਾਂ ਕਿਹਾ ਕਿ ਜਥੇਦਾਰ ਜਗਤਾਰ ਸਿੰਘ ਹਵਾਰਾ ਚਾਹੁੰਦੇ ਹਨ ਕਿ ਆਉਣ ਵਾਲੇ 20 ਸਾਲਾ ਦੀ ਯੋਜਨਾ ਬਣਾ ਕੇ ਨੌਜਵਾਨਾਂ ਨੂੰ ਸਿੱਖ ਵਿਰਸੇ ਨਾਲ ਜੋੜੀਏ। ਇਸ ਮਕਸਦ ਦੀ ਪ੍ਰਾਪਤੀ ਲਈ ਕਮੇਟੀ ਮੈਂਬਰ ਪੈਦਲ ਚਲ ਕੇ ਹਰ ਇਕ ਕੋਲ ਜਾਣ ਲਈ ਤਿਆਰ ਹਨ।