
ਵਧੀਕ ਮੁੱਖ ਸਕੱਤਰ ਜੰਜੂਆ ਨੇ ਲਿਆ ਬਰਡ ਫ਼ਲੂ ਦਾ ਜਾਇਜ਼ਾ
ਚੰਡੀਗੜ੍ਹ, 13 ਜਨਵਰੀ (ਗੁਰਉਪਦੇਸ਼ ਭੁੱਲਰ) : ਪਸ਼ੂ ਪਾਲਣ ਵਿਭਾਗ ਪੰਜਾਬ ਦੇ ਵਧੀਕ ਮੁੱਖ ਸਕੱਤਰ ਵੀ ਕੇ ਜੰਜੂਆ ਅਤੇ ਡਾਇਰੈਕਟਰ ਡਾਕਟਰ ਹਰਬਿੰਦਰ ਸਿੰਘ ਕਾਹਲੋਂ ਨੇ ਕੈਬਨਿਟ ਮੰਤਰੀ ਸ. ਤਿ੍ਪਤ ਰਾਜਿੰਦਰ ਬਾਜਵਾ ਦੀਆਂ ਹਦਾਇਤਾਂ 'ਤੇ ਫ਼ਰੀਦਕੋਟ, ਫ਼ਿਰੋਜ਼ਪੁਰ, ਫ਼ਾਜ਼ਿਲਕਾ, ਸ੍ਰੀ ਮੁਕਤਸਰ ਸਾਹਿਬ, ਬਠਿੰਡਾ ਵਿਖੇ ਪੁੱਜ ਕੇ ਬਰਡ ਫ਼ਲੂ ਬੀਮਾਰੀ ਦੀ ਰੋਕਥਾਮ ਲਈ ਇਨ੍ਹਾਂ ਜ਼ਿਲਿ੍ਹਆਂ ਦੇ ਡਿਪਟੀ ਡਾਇਰੈਕਟਰਾਂ ਨੋਡਲ ਅਫ਼ਸਰਾਂ ਅਤੇ ਰੈਪਿਡ ਰਿਸਪਾਊਾਸ ਟੀਮਾਂ ਦੇ ਮੁਖੀਆਂ ਨਾਲ ਮੀਟਿੰਗ ਕਰ ਕੇ ਜਾਇਜ਼ਾ ਲਿਆ ਅਤੇ ਇਨ੍ਹਾਂ ਟੀਮਾਂ ਦੇ ਮੁਖੀਆਂ ਨੂੰ ਬਰਡ ਫ਼ਲੂ ਬੀਮਾਰੀ ਦੀ ਰੋਕਥਾਮ ਲਈ ਹਦਾਇਤਾਂ ਜਾਰੀ ਕੀਤੀਆਂ | ਵਧੀਕ ਮੁੱਖ ਸਕੱਤਰ ਵਿਜੇ ਕੁਮਾਰ ਜੰਜੂਆ ਨੇ ਕਿਹਾ ਕਿ ਪੰਜਾਬ ਵਿਚ ਅਜੇ ਤਕ ਬਰਡ ਫ਼ਲੂ ਦਾ ਕੋਈ ਵੀ ਕੇਸ ਨਹੀਂ ਪਾਇਆ ਗਿਆ | ਇਸ ਲਈ ਪੋਲਟਰੀ ਫ਼ਾਰਮਰ ਨੂੰ ਘਬਰਾਉਣ ਦੀ ਕੋਈ ਲੋੜ ਨਹੀਂ | ਉਨ੍ਹਾਂ ਪੋਲਟਰੀ ਫ਼ਾਰਮਰ ਨੂੰ ਪੋਲਟਰੀ ਫ਼ਾਰਮਾਂ ਵਿਚ ਸਾਫ਼ ਸਫ਼ਾਈ ਰੱਖਣ ਲਈ ਜ਼ੋਰ ਪਾਇਆ ਤੇ ਕਿਹਾ ਕਿ ਸਾਫ਼ ਸਫ਼ਾਈ ਰੱਖਣ ਨਾਲ ਵੀ ਕਈ ਬੀਮਾਰੀਆਂ ਤੋਂ ਰਾਹਤ ਮਿਲਦੀ ਹੈ | ਇਸ ਦੇ ਨਾਲ ਹੀ ਉਨ੍ਹਾਂ ਜ਼ਿਲ੍ਹਾ ਫ਼ਾਜ਼ਿਲਕਾ ਵਿਚ ਚਲ ਰਹੇ ਸਾਹੀਵਾਲ ਪ੍ਰਾਜੈਕਟ ਦੇ ਕੰਮਾਂ ਬਾਰੇ ਵੈਟਰਨਰੀ ਅਫ਼ਸਰਾਂ ਤੇ ਵੈਟਰਨਰੀ ਇੰਸਪੈਕਟਰਾਂ ਵਿਸਥਾਰ ਪੂਰਵਕ ਜਾਣਕਾਰੀ ਲਈ ਅਤੇ ਇਸ ਪ੍ਰਜੈਕਟ ਵਿਚ ਕੰਮ ਕਰ ਰਹੇ ਵੈਟਰਨਰੀ ਅਫ਼ਸਰਾਂ ਤੇ ਵੈਟਰਨਰੀ ਇੰਸਪੈਕਟਰਾਂ ਨੂੰ ਜੰਜੂਆ ਅਤੇ ਡਾਕਟਰ ਹਰਬਿੰਦਰ ਸਿੰਘ ਕਾਹਲੋਂ ਨੇ ਵਿਭਾਗ ਵਲੋਂ ਮੋਬਾਇਲ ਫ਼ੋਨ ਵੀ ਵੰਡੇ ਗਏ ਤਾਕਿ ਇਸ ਪ੍ਰਜੈਕਟ ਦਾ ਕੰਮਕਾਰ ਹੋਰ ਵੀ ਸੁਚਾਰੂ ਢੰਗ ਨਾਲ ਚਲ ਸਕੇ |